ਸਾਧ-ਸੰਗਤ ਨੇ ਲੜਕੀ ਦੇ ਵਿਆਹ ’ਚ ਦਿੱਤੀ ਕੱਪੜੇ ਧੋਣ ਵਾਲੀ ਮਸ਼ੀਨ ਤੇ ਘਰੇਲੂ ਦਾ ਸਾਮਾਨ
Welfare News: (ਨਰਿੰਦਰ ਸਿੰਘ ਬਠੋਈ) ਪਟਿਆਲਾ। ਪੂਜਨੀਕ ਗੁਰੂ ਸੰੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਪਿੰਡ ਕਰਹਾਲੀ ਸਾਹਿਬ ਦੀ ਸਾਧ-ਸੰਗਤ ਵੱਲੋਂ ਇੱਕ ਗਰੀਬ ਪਰਿਵਾਰ ਦੀ ਲੜਕੀ ਦੇ ਵਿਆਹ ’ਚ ਘਰੇਲੂ ਜ਼ਰੂਰਤ ਦਾ ਸਾਮਾਨ ਦੇ ਕੇ ਮੱਦਦ ਕੀਤੀ ਗਈ।
ਇਹ ਵੀ ਪੜ੍ਹੋ: ਖੂਨਦਾਨ ਮਹਾਂਦਾਨ : ਫੋਨ ਦੇ ਪਹਿਲੇ ਸੁਨਹੇ ’ਤੇ ਖੂਨਦਾਨ ਕਰਨ ਲਈ ਪਹੁੰਚੇ ਜਾਂਦੇ ਨੇ ਹਸਪਤਾਲਾਂ ’ਚ ‘ਇੰਸਾਂ’
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੇਮੀ ਸੇਵਕ ਜਸਵੀਰ ਸਿੰਘ ਇੰਸਾਂ ਤੇ ਸੇਰੂ ਰਾਮ ਇੰਸਾਂ ਨੇ ਦੱਸਿਆ ਕਿ ਪਿੰਡ ਕਰਹਾਲੀ ਸਾਹਿਬ ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੀ ਸਿੱਖਿਆ ’ਤੇ ਅਮਲ ਕਰਦਿਆਂ ਪਿੰਡ ਕਰਹਾਲੀ ਸਾਹਿਬ ਦੀ ਲੜਕੀ ਸਿਮਰਨ ਇੰਸਾਂ ਪੁੱਤਰੀ ਸਵ. ਸੁਖਦੇਵ ਸਿੰਘ ਦੇ ਵਿਆਹ ’ਚ ਸਮੂਹ ਸਾਧ-ਸੰਗਤ ਵੱਲੋਂ ਕੱਪੜੇ ਧੋਣ ਵਾਲੀ ਮਸ਼ੀਨ ਅਤੇ ਹੋਰ ਘਰੇਲੂ ਜ਼ਰੂਰਤ ਦਾ ਸਾਮਾਨ ਦਿੱਤਾ ਗਿਆ। ਸਾਮਾਨ ਮਿਲਣ ਤੋਂ ਉੱਕਤ ਪਰਿਵਾਰ ਨੇ ਪੂਜਨੀਕ ਗੁਰੂ ਜੀ ਤੇ ਸਾਧ-ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੇਮੀ ਹਰਚੰਦ ਸਿੰਘ ਇੰਸਾਂ, ਡਾ. ਮਨਦੀਪ ਸਿੰਘ ਇੰਸਾਂ, ਜੀਤ ਸਿੰਘ ਇੰਸਾਂ, ਭੈਣ ਜਗੀਰ ਕੌਰ ਇੰਸਾਂ, ਅਮਰਜੀਤ ਕੌਰ ਇੰਸਾਂ, ਭੋਲੀ ਪੰਦਰਾ ਮੈਂਬਰ ਕਮੇਟੀ ਤੋਂ ਇਲਾਵਾ ਹੋਰ ਵੀ ਸਾਧ-ਸੰਗਤ ਮੌਜੂਦ ਸੀ।