Walfare Work: ਸਾਧ-ਸੰਗਤ ਨੇ 1 ਦਿਨ ’ਚ ਲੋੜਵੰਦ ਨੂੰ ਬਣਾ ਕੇ ਦਿੱਤਾ ਪੂਰਾ ਮਕਾਨ

Walfare Work
ਲੋੜਵੰਦ ਨੂੰ ਮਕਾਨ ਬਣਾ ਕੇ ਦਿੰਦੀ ਹੋਈ ਸਾਧ-ਸੰਗਤ।

ਪਿੰਡ ਵਾਸੀਆਂ ਨੇ ਪੂਜਨੀਕ ਗੁਰੂ ਜੀ ਤੇ ਸਾਧ-ਸੰਗਤ ਦਾ ਕੀਤਾ ਧੰਨਵਾਦ

ਸ਼ੇਰਪੁਰ (ਰਵੀ ਗੁਰਮਾ)। Walfare Work: ਬਲਾਕ ਸ਼ੇਰਪੁਰ ਦੇ ਪਿੰਡ ਰਾਮ ਨਗਰ ਛੰਨਾ ’ਚ ਅੱਜ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਵੱਲੋਂ ਅੱਜ ਪਿੰਡ ਦੀ ਇੱਕ ਅਪਾਹਜ ਭੈਣ ਮਹਿੰਦਰ ਕੌਰ ਨੂੰ ਪੂਰਾ ਮਕਾਨ ਬਣਾ ਕੇ ਦਿੱਤਾ, ਜਿਸ ਦੀ ਸ਼ੁਰੂਆਤ ਪਿੰਡ ਦੀ ਸਰਪੰਚ ਬੀਬੀ ਇੰਦਰਜੀਤ ਕੌਰ ਤੇ ਸਮੂਹ ਮੈਂਬਰ ਸਾਹਿਬਾਨਾਂ ਵੱਲੋਂ ਸਤਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਸਾਂਝੇ ਤੌਰ ’ਤੇ ਇੱਟ ਰੱਖ ਕੇ ਕੀਤੀ ਗਈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ ਸਦਕਾ ਵੇਖਦਿਆਂ ਹੀ ਵੇਖਦਿਆਂ ਕੁੱਝ ਘੰਟਿਆਂ ’ਚ ਪੂਰਾ ਮਕਾਨ ਬਣ ਕੇ ਤਿਆਰ ਹੋ ਗਿਆ।

ਇਹ ਖਬਰ ਵੀ ਪੜ੍ਹੋ : ਡੇਰਾ ਪ੍ਰੇਮੀਆਂ ਨੇ ਮੰਦਬੁੱਧੀ ਵਿਅਕਤੀ ਨੂੰ ਉਸ ਦੇ ਪਰਿਵਾਰ ਨਾਲ ਮਿਲਵਾਇਆ

ਜਿਸ ’ਚ 2 ਕਮਰੇ, ਰਸੋਈ ਤੇ ਬਾਥਰੂਮ ਬਣਾ ਕੇ ਦਿੱਤਾ ਗਿਆ। ਜਾਣਕਾਰੀ ਅਨੁਸਾਰ ਭੈਣ ਮਹਿੰਦਰ ਕੌਰ ਬਚਪਨ ਤੋਂ ਹੀ ਅਪਾਹਜ ਸੀ ਤੇ ਆਰਥਿਕ ਹਾਲਾਤ ਜ਼ਿਆਦਾ ਕਮਜੋਰ ਹੋਣ ਕਾਰਨ ਭੈਣ ਕੋਲ ਰਹਿਣ ਲਈ ਕੋਈ ਵੀ ਮਕਾਨ ਨਹੀਂ ਸੀ। ਇਹ ਭੈਣ ਲੰਮੇ ਸਮੇਂ ਤੋਂ 1 ਸ਼ੈਲਰ ਤੇ ਉਸ ਤੋਂ ਬਾਅਦ ਖੇਤ ’ਚ ਬਣੇ ਇੱਕ ਕੋਠੇ ’ਚ ਬਿਨਾਂ ਬਿਜਲੀ ਤੋਂ ਰਹਿਣ ਲਈ ਮਜ਼ਬੂਰ ਸੀ। ਕੁੱਝ ਸਮਾਂ ਪਹਿਲਾਂ ਪਿੰਡ ਦੀ ਪੰਚਾਇਤ ਵੱਲੋਂ ਇਸ ਭੈਣ ਨੂੰ ਸ਼ਾਮਲਾਟ ’ਚੋਂ ਇੱਕ ਮਤਾ ਪਾ ਕੇ ਕੁੱਝ ਜਗ੍ਹਾ ਦੇ ਦਿੱਤੀ ਗਈ। ਉਸ ਤੋਂ ਬਾਅਦ ਇਸ ਭੈਣ ਵੱਲੋਂ ਮਕਾਨ ਬਣਾਉਣ ਲਈ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਤੱਕ ਪਹੁੰਚ ਕੀਤੀ ਗਈ। Walfare Work

ਭੈਣ ਦੇ ਆਰਥਿਕ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਸਾਧ-ਸੰਗਤ ਵੱਲੋਂ ਇਸ ਦਾ ਮਕਾਨ ਬਣਾਉਣ ਦਾ ਫੈਸਲਾ ਲਿਆ ਗਿਆ ਤੇ ਅੱਜ ਇਸ ਭੈਣ ਨੂੰ ਪੂਰਾ ਮਕਾਨ ਬਣਾ ਕੇ ਦਿੱਤਾ ਗਿਆ। ਪਿੰਡ ਵਾਸੀਆਂ ਵੱਲੋਂ ਮਕਾਨ ਬਣਦਿਆਂ ਵੇਖ ਸਾਧ-ਸੰਗਤ ਦੇ ਜਜ਼ਬੇ ਤੇ ਪੂਜਨੀਕ ਗੁਰੂ ਜੀ ਦੀ ਪੇ੍ਰਰਨਾ ਨੂੰ ਸਲਾਮ ਕੀਤਾ ਗਿਆ। ਇਸ ਮੌਕੇ 85 ਮੈਂਬਰ ਦੁਨੀ ਚੰਦ ਇੰਸਾਂ, ਜਗਦੇਵ ਸੋਹਣਾ, ਨਛੱਤਰ ਇੰਸਾਂ, ਭੈਣ ਸਰਬਜੀਤ ਕੌਰ, ਪ੍ਰੇਮ ਲਤਾ ਤੋਂ ਇਲਾਵਾ ਸਮੁੱਚੇ ਬਲਾਕ ਦੇ ਜ਼ਿੰਮੇਵਾਰ ਤੇ ਸਾਧ-ਸੰਗਤ ਹਾਜ਼ਰ ਸੀ। Walfare Work

ਮੈਂ ਸਾਧ-ਸੰਗਤ ਦਾ ਧੰਨਵਾਦ ਕਰਦੀ ਹਾਂ : ਸਰਪੰਚ ਇੰਦਰਜੀਤ ਕੌਰ

ਪਿੰਡ ਰਾਮ ਨਗਰ ਛੰਨਾ ਦੀ ਸਰਪੰਚ ਬੀਬੀ ਇੰਦਰਜੀਤ ਕੌਰ ਨੇ ਪਿੰਡ ਦੀ ਅਪਾਹਜ ਭੈਣ ਮਹਿੰਦਰ ਕੌਰ ਦਾ ਮਕਾਨ ਬਣਦਿਆਂ ਦੇਖ ਸਾਧ-ਸੰਗਤ ਦਾ ਧੰਨਵਾਦ ਕੀਤਾ। ਪਿੰਡ ਵਾਸੀ ਗੁਰਜੰਟ ਸਿੰਘ ਨੇ ਕਿਹਾ ਕਿ ਧੰਨ ਹਨ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਜੋ ਕਿਸੇ ਗਰੀਬ ਦਾ ਸਹਾਰਾ ਬਣ ਕੇ ਬਹੁੜਦੇ ਹਨ। Walfare Work

ਮੇਰੇ ਲਈ ਤਾਂ ਰੱਬ ਹੀ ਬਹੁੜ ਗਿਆ : ਮਹਿੰਦਰ ਕੌਰ | Walfare Work

ਅਪਾਹਜ ਭੈਣ ਮਹਿੰਦਰ ਕੌਰ ਨੇ ਭਾਵਕ ਹੁੰਦਿਆਂ ਆਪਣਾ ਮਕਾਨ ਵੇਖਦਿਆਂ ਕਿਹਾ ਕਿ ਮੇਰੇ ਲਈ ਤਾਂ ਅੱਜ ਰੱਬ ਹੀ ਬਹੁੜ ਗਿਆ ਹੈ। ਕਿਉਂਕਿ ਮੈਂ ਆਪਣੀ ਅੱਧੀ ਜ਼ਿੰਦਗੀ ਬਿਨਾਂ ਮਕਾਨ ਤੋਂ ਕੱਟੀ ਹੈ। ਪਰ ਅੱਜ ਮੇਰੀ ਫਰਿਆਦ ਸੁਣਦੇ ਹੋਏ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਮੈਨੂੰ ਮਕਾਨ ਬਣਾ ਕੇ ਦੇ ਰਹੀ ਹੈ। ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਤੇ ਮੈਂ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਸਾਧ-ਸੰਗਤ ਦਾ ਧੰਨਵਾਦ ਕਰਦੀ ਹਾਂ। Walfare Work