ਬੇਅਦਬੀ ਮਾਮਲਾ: ਐਸਆਈਟੀ ਨੇ ਚਲਾਣ ਦੀਆਂ ਮੁਕੰਮਲ ਕਾਪੀ ਸੌਂਪਣ ਲਈ ਮੰਗਿਆ ਸਮਾਂ

Sacrilege-Case-2

ਮਾਮਲੇ ਦੀ ਅਗਲੀ ਸੁਣਵਾਈ 29 ਜੁਲਾਈ ਨੂੰ

ਫਰੀਦਕੋਟ (ਸੱਚ ਕਹੂੰ ਨਿਊਜ਼)। ਬੇਅਦਬੀ ਦੇ ਮਾਮਲੇ ’ਚ ਮੰਗਲਵਾਰ ਨੂੰ ਫਰੀਦਕੋਟ ’ਚ ਚੀਫ ਜਿਊਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ’ਚ ਸੁਣਵਾਈ ਹੋਈ। ਸੁਣਵਾਈ ਦੌਰਾਨ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਬਚਾਅ ਪੱਖ ਨੂੰ ਚਲਾਣ ਦੀਆਂ ਬਾਕੀ ਕਾਪੀਆਂ ਸੌਂਪਣੀਆਂ ਸਨ ਪਰ ਸੌਂਪੀ ਨਹੀਂ ਗਈਆਂ। ਹੁਣ ਮਾਮਲੇ ’ਚ ਅਗਲੀ ਸੁਣਵਾਈ 29 ਜੁਲਾਈ ਨੂੰ ਹੋਵੇਗੀ।

ਇਸ ਸਬੰਧੀ ਸੱਚ ਕਹੂੰ ਨਾਲ ਗੱਲਬਾਤ ਕਰਦਿਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਪੇਸ਼ ਹੋਏ ਵਕੀਲ ਹਰੀਸ਼ ਛਾਬੜਾ ਤੇ ਐਡਵੋਕੇਟ ਰਾਜੀਵ ਮੋਹਨ ਨੇ ਦੱਸਿਆ ਕਿ ਐਸਆਈਟੀ ਤੋਂ ਜੋ ਦਸਤਾਵੇਜ ਮੰਗੇ ਗਏ ਸਨ, ਉਹ ਨਹੀਂ ਦਿੱਤੇ ਗਏ। ਦਸਤਾਵੇਜ ਨਾ ਸੌਂਪਣ ’ਤੇ ਐਸਆਈਟੀ ਵੱਲੋਂ ਇਹ ਜਵਾਬ ਦਿੱਤਾ ਗਿਆ ਕਿ ਉਨ੍ਹਾਂ ਦੀਆਂ ਫਾਈਲਾਂ ਹਾਈਕੋਰਟ ’ਚ ਗਈਆਂ ਹੋਈਆਂ ਹਨ। ਮਾਣਯੋਗ ਅਦਾਲਤ ਨੇ ਹੁਣ ਇਸ ਮਾਮਲੇ ’ਚ ਅਗਲੀ ਸੁਣਵਾਈ 29 ਜੁਲਾਈ ਤੈਅ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ