ਚੰਡੀਗੜ੍ਹ। ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਸਾਜਿਸ਼ ’ਚ ਫੜੇ ਗਏ ਗੈਂਗਸਟਰ ਲਾਰੈਂਸ ਦੇ ਭਾਣਜੇ ਸਚਿਨ ਥਾਪਨ (Gangster Sachin) ਨੇ ਹੁਣ ਰਾਜ ਉਘਲਣੇ ਸ਼ੁਰੂ ਕਰ ਦਿੱਤੇ ਹਨ। ਸਚਿਨ ਨੇ ਦਿੱਲੀ ਸਪੈਸ਼ਲ ਸੈੱਲ ਦੀ ਟੀਮ ਨੂੰ ਦੱਸਿਆ ਕਿ ਇਹ ਪੂਰੀ ਪਲਾਨਿੰਗ ਤਿਹਾੜ ਜੇਲ੍ਹ ਤੋਂ ਸ਼ੁਰੂ ਹੋਈ ਸੀ। ਲਾਰੈਂਸ ਨੇ ਇਸ ਪਲਾਨਿੰਗ ’ਚ ਗੋਲਡੀ ਬਰਾੜ, ਸਚਿਨ ਅਤੇ ਅਨਮੋਲ ਨੂੰ ਨਾਲ ਜੋੜਿਆ ਸੀ। ਇਸ ਲਈ ਅਨਮੋਲ ਤੇ ਸਚਿਨ ਨੂੰ ਪੁਲਿਸ ਤੋਂ ਬਚਾਉਣ ਲਈ ਪਹਿਲਾਂ ਹੀ ਵਿਦੇਸ਼ ਭੇਜ ਦਿੱਤਾ ਸੀ।
ਸਚਿਨ ਨੇ ਦੱਸਿਆ ਕਿ ਲਾਰੈਂਸ ਨੇ ਉਸ ਨੂੰ ਫੋਨ ਕਰ ਕੇ ਅਨਮੋਲ ਤੇ ਗੋਲਡੀ ਦੇ ਸੰਪਰਕ ’ਚ ਰਹਿਣ ਲਈ ਕਿਹਾ ਸੀ। ਇਸ ਦੇ ਨਾਲ ਹੀ ਆਦੇਸ਼ ਦਿੱਤਾ ਸੀ ਕਿ ਉਹ ਵਿਦੇਸ਼ ਚਲਾ ਜਾਵੇ, ਇੱਥੇ ਵੱਡਾ ਕਾਂਡ ਹੋਣ ਵਾਲਾ ਹੈ। ਇਹ ਆਦੇਸ਼ ਮਿਲਣ ਤੋਂ ਬਾਅਦ ਉਸ ਦਾ ਫੇਕ ਪਾਸਪੋਰਟ ਬਣਾਇਆ ਗਿਆ ਅਤੇ ਉਸ ਨੂੰ ਦੁਬੱਈ ਭੇਜ ਦਿੱਤਾ ਗਿਆ। ਜਿੱਥੇ ਉਸ ਦਾ ਸੰਪਰਕ ਗੈਂਗਸਟਰ ਵਿਕਰਮ ਬਰਾੜ ਨਾਲ ਹੋਇਆ। ਦੁਬੱਈ ਜਾਣ ਤੋਂ ਪਹਿਲਾਂ ਦੱਸ ਦਿੱਤਾ ਗਿਆ ਸੀ ਕਿ ਸਿੱਧੂ ਮੂਸੇਵਾਲਾ ਦਾ ਕੰਮ ਕਰਨਾ ਐ ਅਤੇ ਅਨਮੋਲ ਤੇ ਗੋਲਡੀ ਬਰਾੜ ਦੇ ਸੰਪਰਕ ’ਚ ਰਹੇ।
ਹਥਿਆਰ ਆਪਣੇ ਕੋਲ ਰੱਖੇ ਸਨ ਥਾਪਨ ਨੇ | Gangster Sachin
ਦਿੱਲੀ ਸਪੈਸ਼ਲ ਸੈੱਲ ਦੇ ਸਾਹਮਣੇ ਸਚਿਨ ਨੇ ਵੀ ਖੁਲਾਸਾ ਕੀਤਾ ਕਿ ਕਤਲ ਲਈ ਹਥਿਆਰ ਵਿਦੇਸ਼ ਤੋਂ ਆਏ ਸਨ। ਉਸ ਨੂੰ ਹਥਿਆਰਾਂ ਦਾ ਇਤਜਾਮ ਕਰਨ ਨੂੰ ਕਿਹਾ ਸੀ। ਗੋਲਡੀ ਬਰਾੜ ਦੇ ਕਹਿਣ ’ਤੇ ਸਚਿਨ ਨੇ ਹਥਿਆਰਾਂ ਨੂੰ ਇੱਕ ਦਿਨ ਆਪਣੇ ਕੋਲ ਰੱਖਿਆ ਸੀ। ਉਸ ਨੂੰ ਇਹ ਹਥਿਆਰ ਭਿਵਾਨੀ ’ਚ ਗੋਲਡੀ ਬਰਾੜ ਦਾ ਖਾਸ ਆਦਮੀ ਦੇ ਕੇ ਗਿਆ ਸੀ।
ਸ਼ੂਟਰ ਪਿ੍ਰਅਵਰਤ ਨੂੰ ਬੋਲ ਮੰਗਵਾਈ ਬਲੈਰੋ
ਪੁਲਿਸ ਅਧਿਕਾਰੀਆਂ ਅਨੁਸਾਰ ਗੋਲਡੀ ਬਰਾੜ ਨੇ ਸਚਿਨ ਨੂੰ ਇੱਕ ਗੱਡੀ ਦਾ ਇੰਤਜਾਮ ਕੀਤਾ ਸੀ। ਰਾਜਸਥਾਨ ਨੰਬਰ ਦੀ ਇਸ ਕਾਰ ਨੂੰ ਸ਼ੂਟਰ ਪਿ੍ਰਅਵਰਤ ਤੇ ਉਸ ਦੇ ਸਾਥੀ ਪੰਜਾਬ ਲੈ ਕੇ ਆਏ ਸਨ। ਇਸ ਕਾਰ ਦੀ ਵਰਤੋਂ ਸਿੱਧੂ ਮੂਸੇਵਾਲਾ ਦੀ ਹੱਤਿਆ ’ਚ ਕੀਤੀ ਗਈ।