ਸਾਬਰਮਤੀ ਐਕਸਪ੍ਰੈਸ ਦੇ 22 ਡੱਬੇ ਪਟੜੀ ਤੋਂ ਉਤਰੇ | Sabarmati Express Train News
- ਮਾਮਲਾ ਉੱਤਰ ਪ੍ਰਦੇਸ਼ ਦੇ ਕਾਨਪੁਰ ਦਾ
- ਆਈਬੀ ਵੱਲੋਂ ਜਾਂਚ ਹੈ ਜਾਰੀ
ਕਾਨਪੁਰ (ਏਜੰਸੀ)। Sabarmati Express Train News: ਉੱਤਰ ਪ੍ਰਦੇਸ਼ ਦੇ ਕਾਨਪੁਰ ’ਚ ਸ਼ੁੱਕਰਵਾਰ ਦੇਰ ਰਾਤ ਸਾਬਰਮਤੀ ਐਕਸਪ੍ਰੈਸ (19168) ਪਟੜੀ ਤੋਂ ਉਤਰ ਗਈ। 22 ਡੱਬੇ ਪਟੜੀ ਤੋਂ ਉਤਰ ਗਏ। ਟਰੇਨ ਵਾਰਾਣਸੀ ਤੋਂ ਅਹਿਮਦਾਬਾਦ ਜਾ ਰਹੀ ਸੀ। ਖੁਸ਼ਕਿਸਮਤੀ ਹੈ ਕਿ ਹਾਦਸੇ ’ਚ ਕਿਸੇ ਦੀ ਮੌਤ ਨਹੀਂ ਹੋਈ। ਕੁੱਝ ਯਾਤਰੀ ਜਖਮੀ ਹੋਏ ਹਨ। ਬਚਾਅ ਕਾਰਜ ਜਾਰੀ ਹੈ। ਇਹ ਹਾਦਸਾ ਕਾਨਪੁਰ ਸ਼ਹਿਰ ਤੋਂ 11 ਕਿਲੋਮੀਟਰ ਦੂਰ ਭੀਮਸੇਨ ਤੇ ਗੋਵਿੰਦਪੁਰੀ ਸਟੇਸ਼ਨਾਂ ਵਿਚਕਾਰ ਤੜਕੇ 2.35 ਵਜੇ ਵਾਪਰਿਆ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ – ਟਰੇਨ ਦਾ ਇੰਜਣ ਪਟੜੀ ’ਤੇ ਪਈ ਕਿਸੇ ਭਾਰੀ ਚੀਜ ਨਾਲ ਟਕਰਾ ਗਿਆ। ਇੰਜਣ ’ਤੇ ਟੱਕਰ ਦੇ ਨਿਸ਼ਾਨ ਹਨ। Sabarmati Express
Read This : Jharkhand Train Accident : ਹਾਵੜਾ-ਸੀਐਸਐਮਟੀ ਐਕਸਪ੍ਰੈਸ ਦੇ 18 ਡੱਬੇ ਪਟੜੀ ਤੋਂ ਉਤਰੇ, ਮੱਚੀ ਹਾਹਾਕਾਰ!
ਸਬੂਤ ਸੁਰੱਖਿਅਤ ਰੱਖੇ ਗਏ ਹਨ। ਆਈਬੀ ਤੇ ਯੂਪੀ ਪੁਲਿਸ ਜਾਂਚ ਕਰ ਰਹੀ ਹੈ। ਉੱਤਰੀ ਮੱਧ ਰੇਲਵੇ ਦੇ ਜੀਐਮ ਉਪੇਂਦਰ ਚੰਦਰ ਜੋਸ਼ੀ ਨੇ ਕਿਹਾ- ਇਹ ਤੈਅ ਹੈ ਕਿ ਹਾਦਸਾ ਇੰਜਣ ਦੇ ਕਿਸੇ ਚੀਜ ਨਾਲ ਟਕਰਾਉਣ ਕਾਰਨ ਹੋਇਆ ਹੈ। ਮੌਕੇ ’ਤੇ ਕੁਝ ਵੀ ਨਹੀਂ ਮਿਲਿਆ। ਇਸ ਦੇ ਨਾਲ ਹੀ ਯੂਪੀ ਦੇ ਡੀਜੀਪੀ ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਅਸੀਂ ਮੁਲਜ਼ਮਾਂ ਖਿਲਾਫ਼ ਸਖਤ ਕਾਰਵਾਈ ਕਰਾਂਗੇ। ਮਿਲੀ ਜਾਣਕਾਰੀ ਮੁਤਾਬਕ ਹਾਦਸੇ ਸਮੇਂ ਟਰੇਨ ਦੀ ਰਫਤਾਰ 70 ਤੋਂ 80 ਦੇ ਵਿਚਕਾਰ ਸੀ। ਇੱਕ ਪਹੀਆ ਬੰਦ ਹੁੰਦੇ ਹੀ ਦਬਾਅ ਘੱਟ ਗਿਆ। ਡਰਾਈਵਰ ਨੇ ਸਮੇਂ ਸਿਰ ਐਮਰਜੈਂਸੀ ਬ੍ਰੇਕਾਂ ਲਾ ਦਿੱਤੀਆਂ, ਜਿਸ ਕਾਰਨ ਵੱਡਾ ਹਾਦਸਾ ਟਲ ਗਿਆ। Sabarmati Express Train News
Read This : Train Accident: ਆਖ਼ਰ ਰੇਲ ਹਾਦਸਿਆਂ ਨੂੰ ਲੱਗੇ ਬਰੇਕ
ਕਾਨਪੁਰ ਦੇ ਪੁਲਿਸ ਕਮਿਸ਼ਨਰ ਅਖਿਲ ਕੁਮਾਰ ਮੌਕੇ ’ਤੇ ਪਹੁੰਚੇ। ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ। ਟਰੈਕ ਦਾ ਟੁਕੜਾ ਵੀ ਵੇਖਿਆ। ਸ਼ੱਕ ਹੈ ਕਿ ਇਹ ਟੁਕੜਾ ਪਟੜੀ ’ਤੇ ਰੱਖਿਆ ਗਿਆ ਸੀ, ਜਿਸ ਕਾਰਨ ਰੇਲਗੱਡੀ ਪਟੜੀ ਤੋਂ ਉਤਰ ਗਈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਕਾਰਨ ਪਟੜੀਆਂ ਉੱਖੜ ਗਈਆਂ। ਲੋਹੇ ਦੀ ਕਲਿੱਪ ਟੁੱਟ ਕੇ ਦੂਰ ਜਾ ਡਿੱਗੀ। ਅਧਿਕਾਰੀਆਂ ਨੇ ਦੱਸਿਆ- ਪਟਨਾ-ਇੰਦੌਰ ਐਕਸਪ੍ਰੈਸ ਹਾਦਸੇ ਤੋਂ 1 ਘੰਟਾ 20 ਮਿੰਟ ਪਹਿਲਾਂ ਟ੍ਰੈਕ ਤੋਂ ਲੰਘੀ ਸੀ, ਉਦੋਂ ਤੱਕ ਟ੍ਰੈਕ ਸੁਰੱਖਿਅਤ ਸੀ। 16 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। 10 ਟਰੇਨਾਂ ਦੇ ਰੂਟ ਬਦਲੇ ਗਏ ਹਨ। 24 ਘੰਟਿਆਂ ਅੰਦਰ ਟ੍ਰੈਕ ਨੂੰ ਸਾਫ ਕਰਕੇ ਮੁੜ ਤੋਂ ਸ਼ੁਰੂ ਕਰਵਾ ਦਿੱਤਾ ਜਾਵੇਗਾ। Sabarmati Express Train News