ਐਸ.ਸੀ. ਕਰਮਚਾਰੀਆਂ ਦੇ ਰੋਹ ਅੱਗੇ ਝੁਕਿਆ ਯੂਨੀਵਰਸਿਟੀ ਪ੍ਰਸ਼ਾਸਨ

ਐਸ.ਸੀ ਵਰਗ ਨਾਲ ਵਿਤਕਰੇਬਾਜੀ ਬੰਦ ਕਰੇ ਯੂਨੀਵਰਸਿਟੀ : ਡਾ. ਜਤਿੰਦਰ ਸਿੰਘ ਮੱਟੂ

ਪਟਿਆਲਾ, (ਨਰਿੰਦਰ ਸਿੰਘ ਚੌਹਾਨ)। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 6 ਸੀਨੀਅਰ ਸਹਾਇਕਾਂ ਦੀਆਂ ਕੀਤੀਆਂ ਗਈਆਂ ਪਦਉੱਨਤੀਆਂ ਦੇ ਮਾਮਲੇ ਦੇ ਭਖ ਜਾਣ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸ਼ਨ ਨੇ ਯੂ ਟਰਨ ਮਾਰਦਿਆਂ ਮਾਮਲੇ ਨੂੰ ਹੱਲ ਕਰ ਲਿਆ ਗਿਆ। ਜਿਕਰਯੋਗ ਹੈ ਕਿ ਸੀਨੀਅਰ ਸਹਾਇਕਾਂ ਦੀਆਂ 6 ਪੋਸਟਾਂ ‘ਤੇ ਤਰੱਕੀਆਂ ਬਾਹਰਲੇ ਕਾਂਸਟੀਚਿਊਟ ਕਾਲਜਾਂ ਨੂੰ ਦੇ ਦਿੱਤੀਆਂ ਗਈਆਂ ਸਨ ਜਦਕਿ ਇਹ ਪੋਸਟਾਂ ਯੂਨੀਵਰਸਿਟੀ ਦੀ ਬਣਾਈ ਸੀਨੀਆਰਤਾ ਅਨੁਸਾਰ ਐਸ.ਸੀ ਕਰਮਚਾਰੀਆਂ ਦੀਆਂ ਬਣਦੀਆਂ ਸਨ। ਪਿਛਲੇ ਕਈ ਦਿਨਾਂ ਤੋਂ ਮਾਮਲਾ ਹੱਲ ਨਾ ਹੁੰਦਾ ਵੇਖ ਐਸ.ਸੀ ਵਰਗ ਦੇ ਕਰਮਚਾਰੀਆਂ ਨੇ ਡਾ. ਜਤਿੰਦਰ ਸਿੰਘ ਮੱਟੂ ਦੀ ਅਗਵਾਈ ਵਿਚ ਵੀਰਵਾਰ ਯੂਨੀਵਰਸਿਟੀ ਦੇ ਇਸ ਫੈਸਲੇ ਖਿਲਾਫ ਰੋਸ ਧਰਨਾ ਸ਼ੁਰੂ ਕਰ ਦਿੱਤਾ ਸੀ।

ਸ਼ੁੱਕਰਵਾਰ ਵੀ ਇਹ ਰੋਸ ਧਰਨਾ ਹੋਰ ਵਿਸ਼ਾਲ ਰੂਪ ਲੈ ਗਿਆ, ਜਿਸ ਤੋਂ ਬਾਅਦ ਯੂਨੀਵਰਸਿਟੀ ਅਧਿਕਾਰੀਆਂ ਨੇ ਫੈਡਰੇਸ਼ਨ ਆਗੂ ਡਾ. ਜਤਿੰਦਰ ਸਿੰਘ ਮੱਟੂ ਨਾਲ ਮੀਟਿੰਗ ਕੀਤੀ। ਸ਼ੁੱਕਰਵਾਰ ਦੇਰ ਸ਼ਾਮ ਐਸ.ਸੀ ਕਰਮਚਾਰੀਆਂ ਦੇ ਰੋਹ ਅੱਗੇ ਝੁਕਦਿਆਂ ਯੂਨੀਵਰਸਿਟੀ ਪ੍ਰਸ਼ਾਸ਼ਨ ਨੇ ਬਾਹਰਲੇ ਕਾਂਸਟੀਚਿਊਟ ਕਾਲਜਾਂ ਦੇ ਪ੍ਰਮੋਟ ਕੀਤੇ ਕਰਮਚਾਰੀਆਂ ਦੀਆਂ ਅਸਾਮੀ ਨੂੰ ਉਸੇ ਕਾਲਜ ਵਿਚ ਅਪਗ੍ਰੇਡ ਕੀਤੇ ਜਾਣ ਦਾ ਫੈਸਲਾ ਲਿਆ। ਜਿਸਨੂੰ ਭਵਿੱਖ ਵਿੱਚ ਹੋਣ ਵਾਲੀ ਸਿਡੀਕੇਟ ਵਿੱਚ ਲਿਜਾਇਆ ਜਾਵੇਗਾ।

ਜਿਸ ਤਹਿਤ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬੀ ਯੂਨੀਵਰਸਿਟੀ ਵਲੋਂ ਰੋਸ ਪ੍ਰਦਰਸ਼ਨ ਨੂੰ ਖਤਮ ਕੀਤਾ ਗਿਆ। ਫੈਡਰੇਸ਼ਨ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਯੂਨੀਵਰਸਿਟੀ ਅੰਦਰ ਹਰ ਕਰਮਚਾਰੀ ਨੂੰ ਉਸਦਾ ਬਣਦਾ ਹੱਕ ਸਹੀ ਸਮੇਂ ਮਿਲਣਾ ਚਾਹੀਦਾ ਹੈ। ਉਨ੍ਹਾਂ ਐਸ. ਸੀ ਵਰਗ ਦੇ ਕਰਮਚਾਰੀਆਂ ਦੇ ਕੰਮਾਂ ਵਿਚ ਖੜੋਤ ਪਾਉਣ ਵਾਲੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਐਸ.ਸੀ ਵਰਗ ਦੇ ਕਰਮਚਾਰੀਆਂ ਨਾਲ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਜਾਂ ਜਾਤੀ ਵਿਤਕਰਾ ਭਵਿੱਖ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਐਸ.ਸੀ ਵਰਗ ਨੂੰ ਉਸਦਾ ਬਣਦਾ ਹੱਕ ਦੇਣ ਦੇ ਹੋਏ ਫੈਸਲੇ ਲਈ ਫੈਡਰੇਸ਼ਨ ਆਗੂ ਨੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀ.ਐਸ.ਘੁੰਮਣ, ਡੀਨ ਅਕਾਦਮਿਕ ਡਾ. ਜੀ.ਐਸ.ਬੱਤਰਾ ਅਤੇ ਰਜਿਸਟਰਾਰ ਦਾ ਧੰਨਵਾਦ ਕੀਤਾ। ਇਸ ਮੌਕੇ ਸੁਪਰਡੈਂਟ ਦੇਵਕੀ ਦੇਵੀ, ਸੁਪਰਡੈਂਟ ਬਹਾਦਰ ਸਿੰਘ, ਬਲਬੀਰ ਸਿੰਘ, ਪਰਮੀਤ ਕੌਰ, ਵਰਿੰਦਰ ਕੌਰ, ਗੁਰਦੀਪ ਕੌਰ, ਪਵਿੱਤਰ ਸਿੰਘ, ਹਰਨੇਕ ਸਿੰਘ, ਦਰਸ਼ਨ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਪੁਸ਼ਪਿੰਦਰ ਸਿੰਘ ਬਰਾੜ, ਜਤਿੰਦਰ ਸਿੰਘ, ਹਰਜਿੰਦਰ ਸਿੰਘ, ਰਾਕੇਸ਼ ਕੁਮਾਰ ਆਦਿ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.