ਰੂਸ : ਮਾਲ ‘ਚ ਲੱਗੀ ਅੱਗ, 64 ਮੌਤਾਂ

Russia, Fire, Goods, 64 Deaths

ਕੁਝ ਵਿਅਕਤੀਆਂ ਦੇ ਫਸੇ ਹੋਣ ਦਾ ਖਦਸ਼ਾ | Russia News

  • ਲੋਕਾਂ ਨੇ ਜਾਨ ਬਚਾਉਣ ਲਈ ਚੌਥੀ ਮੰਜਿਲ ਤੋਂ ਮਾਰੀ ਛਾਲ | Russia News

ਮਾਸਕੋ (ਏਜੰਸੀ)। ਰੂਸ (Russia News) ਦੇ ਸ਼ਹਿਰ ਕੇਮਰੋਫੋ ‘ਚ ਸਥਿਤ ਵਿੰਟਰ ਚੈਰੀ ਨਾਮਕ ਸ਼ਾਪਿੰਗ ਮਾਲ ‘ਚ ਭਿਆਨਕ ਅੱਗ ਲੱਗਣ ਕਾਰਨ 64 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਕਈ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ। ਕੁਝ ਵਿਅਕਤੀਆਂ ਦੇ ਮਾਲ ‘ਚ ਫਸੇ ਹੋਣ ਦੀ ਵੀ ਖ਼ਬਰ ਹੈ। ਉੱਥੇ ਕਈ ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਲਾਪਤਾ ਵਿਅਕਤੀਆਂ ‘ਚ ਜ਼ਿਆਦਾਤਰ ਬੱਚੇ ਸ਼ਾਮਲ ਹਨ। ਅੱਗ ਚੌਥੀ ਮੰਜ਼ਿਲ ‘ਤੇ ਲੱਗੀ ਹੈ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਹਾਲੇ ਵੀ ਉੱਥੇ ਧੂੰਆਂ ਨਿਕਲ ਰਿਹਾ ਹੈ।

ਇਸ ਘਟਨਾ ਤੋਂ ਬਾਅਦ ਚਾਰੇ ਪਾਸੇ ਸਨਾਟਾ ਪਸਰਿਆ ਹੋਇਆ ਹੈ। ਕਈ ਵਿਅਕਤੀਆਂ ਨੇ ਆਪਣੀ ਜਾਨ ਬਚਾਉਣ ਲਈ ਚੌਥੀ ਮੰਜ਼ਿਲ ਤੋਂ ਹੀ ਛਾਲ ਮਾਰ ਦਿੱਤੀ ਅੱਗ ਬੁਝਾਉਣ ਲਈ ਲਗਭਗ 200 ਤੋਂ ਜ਼ਿਆਦਾ ਅੱਗ ਬੁਝਾਊ ਦਸਤਿਆਂ ਦੇ ਅਧਿਕਾਰੀ ਪੁੱਜੇ। ਮਾਲ ਦੇ ਇੱਕ ਹਿੱਸੇ ‘ਚ ਮੌਜੂਦ ਚਿੜੀਆਘਰ ‘ਚ ਲਗਭਗ 200 ਜਾਨਵਰ ਸਨ, ਜਿਨ੍ਹਾਂ ਦੀ ਹਾਲੇ ਤੱਕ ਕੋਈ ਖਬਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਚੌਥੀ ਮੰਜ਼ਿਲ ‘ਤੇ ਲੋਕਾਂ ਦੀ ਗਿਣਤੀ ਇਸ ਲਈ ਵੀ ਜ਼ਿਆਦਾ ਸੀ ਕਿਉਂਕਿ ਉੱਥੇ ਸਿਨੇਮਾਹਾਲ ਤੇ ਮਨੋਰੰਜਨ ਦੀਆਂ ਕਈ ਸਹੂਲਤਾਂ ਹਨ। ਫਿਲਹਾਲ ਪੁਲਿਸ ਲੋਕਾਂ ਦੀ ਮਦਦ ਕਰ ਰਹੀ ਹੈ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਲਾਪਤਾ ਵਿਅਕਤੀਆਂ ਦੀ ਭਾਲ ਜਾਰੀ | Russia News

ਬਚਾਅ ਕਰਮੀਆਂ ਦਾ ਕਹਿਣਾ ਹੈ ਕਿ ਸ਼ਾਪਿੰਗ ਸੈਂਟਰ ‘ਚੋਂ ਲਗਭਗ 120 ਵਿਅਕਤੀਆਂ ਨੂੰ ਸੁਰੱਖਿਅਤ (Russia News) ਬਾਹਰ ਕੱਢਿਆ ਗਿਆ ਹੈ। ਰੂਸੀ ਮੀਡੀਆ ਅਨੁਸਾਰ ਲਾਪਤਾ ਵਿਅਕਤੀਆਂ ‘ਚ ਜ਼ਿਆਦਾਤਰ ਬੱਚੇ ਸ਼ਾਮਲ ਹਨ। ਇਸ ਮਾਲ ਦਾ ਨਾਂਅ ਵਿੰਟਰ ਚੇਲੀ ਮਾਲ ਹੈ, ਇਸਦੇ ਚੌਥੀ ਮੰਜ਼ਿਲ ‘ਤੇ ਭਿਆਨਕ ਅੱਗ ਲੱਗ ਗਈ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ਪਰ ਹੁਣ ਵੀ ਉੱਥੇ ਧੂੰਏਂ ਦਾ ਵੱਡਾ ਗੁਬਾਰ ਹੈ ਮਾਲ ‘ਚ ਇੱਕ ਸ਼ਾਨਾ, ਇੱਕ ਬਾਲਿੰਗ ਏਰੀਆ ਤੇ ਮਲਟੀਪਲੈਕਸ ਸਿਨੇਮਾ ਹੈ, ਜਿੱਥੇ ਕੱਲ੍ਹ ਬਹੁਤ ਭੀੜ ਸੀ।