ਡਰਾਈਵਰ ਦੀ ਸਮਝਦਾਰੀ ਨਾਲ ਟਲਿਆ ਵੱਡਾ ਹਾਦਸਾ
ਬੁਲੰਦਸ਼ਹਿਰ: ਦਿੱਲੀ ਤੋਂ ਲਖਨਊ ਜਾ ਰਹੀ ਸ਼ਤਾਬਦੀ ਐਕਸਪ੍ਰੈੱਸ ਅੱਜ ਸਵੇਰੇ ਕਪਲਿੰਗ ਟੁੱਟ ਜਾਣ ਕਾਰਨ ਦੋ ਹਿੱਸਿਆਂ ‘ਚ ਵੰਡ ਗਈ ਇਸ ਹਾਦਸੇ ‘ਚ ਕਿਸੇ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ ਹਾਲਾਂਕਿ ਇਸ ਕਾਰਨ ਇੱਕ ਘੰਟੇ ਤੱਕ ਰੇਲ ਆਵਾਜਾਈ ਪ੍ਰਭਾਵਿਤ ਰਹੀ
ਰੇਲਵੇ ਸੂਤਰਾਂ ਨੇ ਇੱਥੇ ਦੱਸਿਆ ਕਿ ਉੱਤਰ ਪ੍ਰਦੇਸ਼ ‘ਚ ਬੁਲੰਦਸ਼ਹਿਰ ‘ਚ ਖੁਰਜਾ ਦੇ ਜੰਕਸ਼ਨ ਖੇਤਰ ਦੇ ਜੰਗਲ ‘ਚ ਲਗਭਗ ਨੌ ਵਜੇ ਦਿੱਲੀ ਤੋਂ ਲਖਨਊ ਜਾ ਰਹੀ ਸ਼ਤਾਬਦੀ ਐਕਸਪ੍ਰੈਸ ਟ੍ਰੇਨ ਦੇ ਇੰਜਣ ਦਾ ਕਪਲਿੰਗ ਟੁੱਟ ਜਾਣ ਕਾਰਨ ਦੋ ਹਿੱਸਿਆਂ ‘ਚ ਵੰਡ ਗਈ ਇਸ ਦੌਰਾਨ ਟ੍ਰੇਨ ਦੇ ਡਰਾਈਵਰ ਨੇ ਆਪਣੀ ਸਮਝਦਾਰੀ ਵਿਖਾਉਂਦਿਆਂ ਰੇਲ ਗੱਡੀ ਨੂੰ ਰੋਕ ਦਿੱਤਾ ਇਸ ਕਾਰਨ ਹਾਦਸੇ ਤੋਂ ਬਾਅਦ ਇੱਕ ਘੱਟੇ ਤੱਕ ਰੇਲ ਆਵਾਜਾਈ ਪ੍ਰਭਾਵਿਤ ਰਹੀ
ਮਾਲ ਗੱਡੀਦੇ 16 ਡੱਬੇ ਲੀਹੋਂ ਲੱਥੇ
ਚੰਦੌਲੀ: ਹਾਵੜਾ-ਦਿੱਲੀ ਮੁੱਖ ਰੇਲ ਮਾਰਗ ‘ਚ ਚੰਦੌਲੀ/ ਮੁਗਲਸਰਾਏ ਰੇਲ ਮੰਡਲ ਦੇ ਕਰਮਨਾਸ਼ਾ ਅਤੇ ਧਨੇਛਾ ਸਟੇਸ਼ਨ ਦਰਮਿਆਨ ਸਵੇਰੇ ਲਗਭਗ ਚਾਰ ਵਜੇ ਮੁਗਲਸਰਾਏ ਵੱਲ ਆ ਰਹੀ ਮਾਲ ਗੱਡੀ ਦੇ 16 ਡੱਬੇ ਲੀਹੋਂ ਉਤਰ ਗਏ ਪੱਟੜੀ ਤੋਂ ਉਤਰਣ ਤੋਂ ਬਾਅਦ ਡੱਬੇ ਇੱਕ ਦੂਜੇ ‘ਤੇ ਚੜ੍ਹ ਗਏ ਕੁਝ ਡੱਬੇ ਤਾਸ ਦੇ ਪੱਤਿਆਂ ਵਾਂਗ ਖਿੰਡ ਗਏ ਇਸ ਹਾਦਸੇ ਕਾਰਨ ਮੁੱਖ ਰੇਲ ਮਾਰਗ ਹਾਵੜਾ-ਦਿੱਲੀ ਦੇ ਮੁਗਲਸਰਾਏ ਗਯਾ ਰੇਲ ਖੰਡ ‘ਤੇ ਟ੍ਰੇਨਾਂ ਦੀ ਆਵਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।