ਸਮੁੰਦਰ ਅੰਦਰ ਵੀ ਯੁੱਧ ਦੀਆਂ ਤਿਆਰੀਆਂ ‘ਚ ਲੱਗਾ ਹੈ ਉੱਤਰੀ ਕੋਰੀਆ

North Korea,War, US, Sea, Neavy, President, Donald Trump

ਸਮੁੰਦਰੀ ਫੌਜ ਕੋਲ 70 ਪਨਡੁੱਬੀਆਂ

ਵਾਸ਼ਿੰਗਟਨ:ਅਮਰੀਕਾ ਅਤੇ ਉਸਦੇ ਮਿੱਤਰ ਦੇਸ਼ਾਂ ਖਿਲਾਫ਼ ਉੱਤਰੀ ਕੋਰੀਆ ਜ਼ਮੀਨ ਅਤੇ ਅਸਮਾਨ ‘ਤੇ ਹੀ ਯੁੱਧ ਦੀਆਂ ਤਿਆਰੀਆਂ ਨਹੀਂ ਕਰ ਰਿਹਾ ਹੈ, ਸਗੋਂ ਸਮੁੰਦਰ ‘ਚ ਵੀ ਉਸਦੀ ਸਮੁੰਦਰੀ ਫੌਜ ਸਰਗਰਮ ਹੈ ਅਮਰੀਕੀ ਸਮੁੰਦਰੀ ਫੌਜ ਨੇ ਹਾਲ ਹੀ ‘ਚ ਜਪਾਨ ਨੇੜੇ ਉੱਤਰੀ ਕੋਰੀਆਈ ਪਨਡੁੱਬੀ ਦੀ ਹਰਕਤ ਵੇਖੀ ਹੈ ਇਸ ਦੌਰਾਨ ਕੋਰੀਆਈ ਪਨਡੁੱਬੀ ਉਸਨੇ ਪਾਣੀ ਅੰਦਰ ਮਿਜ਼ਾਈਲ ਛੱਡਣ ਦਾ ਟੈਸਟ ਕੀਤਾ ਐਤਵਾਰ ਨੂੰ ਉੱਤਰੀ ਕੋਰੀਆ ਦੇ ਇੱਕ ਮਹੀਨੇ ਅੰਦਰ ਤੀਜੀ ਵਾਰ ਸਮੁੰਦਰ ‘ਚੋਂ ਮਿਜ਼ਾਈਲ ਛੱਡਣ ਦਾ ਪ੍ਰੀਖਣ ਕੀਤਾ ਉੱਤਰੀ ਕੋਰੀਆ ਦੀਆਂ ਦੋ ਪਨਡੁੱਬੀਆਂ ਜਪਾਨ ਦੀ ਜਲ ਸਰਹੱਦ ਨੇੜੇ ਵੇਖੀ ਗਈ ਹੈ ਮੰਨਿਆ ਜਾਂਦਾ ਹੈ ਕਿ ਉੱਤਰੀ ਕੋਰੀਆ ਦੀ ਸਮੁੰਦਰੀ ਫੌਜ ਕੋਲ 70 ਪਨਡੁੱਬੀਆਂ ਹਨ

ਇਨ੍ਹਾਂ ‘ਚੋਂ ਜ਼ਿਆਦਾਤਰ ਪੁਰਾਣੀਆਂ ਹਨ ਜੋ ਮਿਜ਼ਾਈਲ ਛੱਡਣ ‘ਚ ਸਮਰਥ ਨਹੀਂ ਹਨ ਪਰ ਇਹ ਸਾਰੇ ਮਿਲ ਕੇ ਯੁੱਧ ਦੀ ਸਥਿਤੀ ‘ਚ ਦੁਸ਼ਮਣ ਫੌਜ ਨੂੰ ਭਾਰੀ ਨੁਕਸਾਨ ਪਹੁੰਚਾ ਸਕਦੀਆਂ ਹਨ ਉੱਤਰੀ ਕੋਰੀਆ ਦੀ ਪਨਡੁੱਬੀਆਂ ‘ਤੇ ਅਮਰੀਕਾ 2010 ਤੋਂ ਨਜ਼ਰ ਰੱਖ ਰਿਹਾ ਹੈ ਉਦੋਂ ਇੱਕ ਪਨਡੁੱਬੀ ਨੇ ਤਾਰਪੀਡੋ ਹਮਲਾ ਕਰਕੇ ਦੱਖਣੀ ਕੋਰੀਆ ਦੇ ਸਮੁੰਦਰੀ ਫੌਜ ਜਹਾਜ਼ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ

ਉੱਤਰੀ ਕੋਰੀਆ ਨੇ ਬੀਤੀ ਜੁਲਾਈ ਮਹੀਨੇ ‘ਚ ਦੋ ਵਾਰ ਅੰਤਰ ਮਹਾਂਦੀਪ ਬੈਲਿਸਿਟਕ ਮਿਜ਼ਾਈਲ ਦਾ ਸਫਲ ਪ੍ਰੀਖਣ ਕਰਕੇ ਅਮਰੀਕਾ ‘ਤੇ ਦਬਾਅ ਵਧਾ ਰੱਖਿਆ ਹੈ ਪਨਡੁੱਬੀ ਨਾਲ ਮਿਜ਼ਾਈਲ ਹਮਲੇ ਦੇ ਪ੍ਰੀਖਣ ਤੋਂ ਬਾਅਦ ਜ਼ਾਹਿਰ ਤੌਰ ‘ਤੇ ਅਮਰੀਕਾ ਅਤੇ ਉਸਦੇ ਮਿੱਤਰ ਦੇਸ਼ਾਂ ਦੀ ਚਿੰਤਾ ਵਧ ਗਈ ਹੈ

ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬੁਲਾਰੇ ਨੇ ਇੱਕ ਵਾਰ ਫਿਰ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਉੱਤਰੀ ਕੋਰੀਆ ਖਿਲਾਫ਼ ਹਰ ਤਰ੍ਹਾਂ ਦੇ ਵਿਕਲਪਾਂ ‘ਤੇ ਵਿਚਾਰ ਕਰ ਰਿਹਾ ਹੈ
ਅਮਰੀਕੀ ਸਮੁੰਦਰੀ ਫੌਜ ਨੇ ਹਾਲ ਹੀ ‘ਚ ਜਪਾਨ ਨੇੜੇ ਉੱਤਰੀ ਕੋਰੀਆਈ ਪਨਡੁੱਬੀ ਦੀ ਹਰਕਤ ਵੇਖੀ ਹੈ ਇਸ ਦੌਰਾਨ ਕੋਰੀਆਈ ਪਨਡੁੱਬੀ ਉਸਨੇ ਪਾਣੀ ਅੰਦਰ ਮਿਜ਼ਾਈਲ ਛੱਡਣ ਦਾ ਟੈਸਟ ਕੀਤਾ ਐਤਵਾਰ ਨੂੰ ਉੱਤਰੀ ਕੋਰੀਆ ਦੇ ਇੱਕ ਮਹੀਨੇ ਅੰਦਰ ਤੀਜੀ ਵਾਰ ਸਮੁੰਦਰ ‘ਚੋਂ ਮਿਜ਼ਾਈਲ ਛੱਡਣ ਦਾ ਪ੍ਰੀਖਣ ਕੀਤਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।