ਰੂਹਾਨੀ ਭੈਣ ਹਨੀਪ੍ਰੀਤ ਇੰਸਾਂ ਨੇ ਪੜ੍ਹੇ ਸਾਧ-ਸੰਗਤ ਦੇ ਸਵਾਲ, ਪੂਜਨੀਕ ਗੁਰੂ ਜੀ ਨੇ ਜਵਾਬ ਦੇ ਕੇ ਸ਼ਾਂਤ ਕੀਤੀ ਜਗਿਆਸਾ
(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਨੇ ਸਾਧ-ਸੰਗਤ ਵੱਲੋਂ ਭੇਜੇ ਗਏ ਸਵਾਲਾਂ ਦਾ ਜਵਾਬ ਦੇ ਕੇ ਸਾਧ-ਸੰਗਤ ਦੀ ਜਗਿਆਸਾ ਨੂੰ ਸ਼ਾਂਤ ਕੀਤਾ।
ਸਵਾਲ: ਪਿਤਾ ਜੀ ਸਰੀਰ ਨੂੰ ਫਿੱਟ ਰੱਖਣ ਲਈ ਡਾਈਟ (ਖੁਰਾਕ) ਤੇ ਕਸਰਤ ਰੁਟੀਨ ਬਾਰੇ ਦੱਸੋ ਜੀ?
ਪੂਜਨੀਕ ਗੁਰੂ ਜੀ: ਜੇਕਰ ਤੁਸੀਂ ਵਜ਼ਨ ਘੱਟ ਕਰਨਾ ਚਾਹੁਦੇ ਹੋ ਤਾਂ ਖਾਣੇ ਤੋਂ ਅੱਧਾ ਘੰਟਾ ਪਹਿਲਾਂ ਸਲਾਦ ਬਗੈਰਾ ਲਓ ਤੇ ਕੁਝ ਫਰੂਟ ਵਗੈਰਾ ਲਓ। 12 ਵਜੇ ਤੋਂ ਪਹਿਲਾਂ-ਪਹਿਲਾਂ ਤੇ ਫਿਰ ਖਾਣਾ ਖਾਓ, ਪਰ ਖਾਣਾ 40 ਫੀਸਦੀ ਤੇ 60 ਫੀਸਦੀ ਜ਼ਿਆਦਾਤਰ ਸਲਾਦ ਹੋਣਾ ਚਾਹੀਦਾ ਹੈ ਅਤੇ ਫਿਰ ਜੌਗਿੰਗ ਕਰੋ, ਅਸੀਂ ਜੌਗਿੰਗ ਕੀਤੀ ਹੈ ਬਹੁਤ, ਲਗਭਗ 7-8 ਕਿਲੋਮੀਟਰ ਸਵੇਰੇ, ਇੰਨੀ ਹੀ ਸ਼ਾਮ ਨੂੰ ਤੇ ਕਈ ਵਾਰ ਤਾਂ ਇਸ ਤੋਂ ਵੀ ਜ਼ਿਆਦਾ-ਜ਼ਿਆਦਾ ਅਤੇ ਗੇਮਸ ਵਗੈਰਾ, ਕਸਰਤ ਜੋ ਵੀ ਤੁਸੀਂ ਕਰ ਸਕੋ, ਉਹ ਜ਼ਰੂਰ ਕਰੋ, ਪਰ ਖਾਣਾ ਛੱਡ ਕੇ ਵਜਨ ਘੱਟ ਕਰਨਾ, ਸਾਨੂੰ ਨਹੀਂ ਲੱਗਦਾ ਕਿ ਇਹ ਸਹੀ ਚੀਜ਼ ਹੈ ਇਸ ਨਾਲ ਤੁਹਾਡੇ ਚਿਹਰੇ ਦਾ ਨੂਰ ਉੱਡ ਜਾਂਦਾ ਹੈ ਫਿਰ ਸੌ ਤਰ੍ਹਾਂ ਦਾ ਮੇਕਅੱਪ ਕਰਦੇ ਫਿਰੋਗੇ ਚੰਗਾ ਨਹੀਂ ਓਰੀਜ਼ਨਲ ਨੂਰ ਵੀ ਰਹੇ ਤੇ ਵਜ਼ਨ ਵੀ ਘੱਟ ਹੋ ਜਾਵੇ ਤਾਂ ਇਸ ਲਈ ਡਾਈਟ ਨੂੰ ਬੈਲੇਂਸ ਕਰੋ ਤੇ ਕਸਰਤ ਕਰੋ ਤਾਂ ਯਕੀਨਨ ਵਜ਼ਨ ਘੱਟ ਹੋਵੇਗਾ।
ਸਵਾਲ: ਪਿਤਾ ਜੀ (Saint Dr MSG) ਅਸੀਂ ਜੋ ਵੀ ਪੁੱਛਣ ਵਾਲੇ ਹੁੰਦੇ ਹਾਂ ਤੁਹਾਨੂੰ ਪਹਿਲਾਂ ਕਿਵੇਂ ਪਤਾ ਲੱਗ ਜਾਂਦਾ ਹੈ? ਤੇ ਆਪ ਜੀ ਪਹਿਲਾਂ ਹੀ ਜਵਾਬ ਦੇ ਦਿੰਦੇ ਹੋ?
ਪੂਜਨੀਕ ਗੁਰੂ ਜੀ: ਤਾਂ ਹਕੀਕਤ ਇਹ ਹੈ ਕਿ ਤੁਹਾਡੀਆਂ ਤਰੰਗਾਂ ਹੁੰਦੀਆਂ ਹਨ, ਜ੍ਹਿਨਾਂ ਨੂੰ ਕਹਿੰਦੇ ਹਨ ਆਤਮਿਕ ਤਰੰਗਾਂ, ਸੋਚ ਦੀਆਂ ਤਰੰਗਾਂ ਤਾਂ ਪੀਰ-ਫਕੀਰ ਜਦੋਂ ਤੁਹਾਡੇ ਸਾਹਮਣੇ ਬੈਠਦਾ ਹੈ ਤਾਂ ਕੁਦਰਤੀ ਉਹ ਤਰੰਗਾਂ ਹਿੱਟ (ਟਕਰਾਉਂਦੀਆਂ) ਕਰਦੀਆਂ ਹਨ ਤੇ ਉਹ ਪਰਮ ਪਿਤਾ ਪਰਮਾਤਮਾ ਹੀ ਉਨ੍ਹਾਂ ਤਰੰਗਾਂ ਨੂੰ ਸੰਤਾਂ ਦੇ ਅੰਦਰ ਅਵਾਜ਼ ਦੇ ਰੂਪ ’ਚ ਦੇ ਦਿੰਦੇ ਹਨ ਕਿ ਇਸ ਤਰੰਗ ਦਾ ਇਸ ਤਰ੍ਹਾਂ ਦਾ ਜਵਾਬ ਦਿਓ ਇਹ ਆਈ ਹੋਈ ਤਰੰਗ ਦਾ ਇਸ ਤਰ੍ਹਾਂ ਜਵਾਬ ਦਿਓ ਤਾਂ ਤੁਹਾਡੀ ਹੁਣੇ ਸੋਚ ਵਿਚ ਚੱਲ ਰਹੀ ਹੁੰਦੀ ਹੈ, ਇਸ ਲਈ ਉਹ ਤੁਹਾਡੇ ਸਾਹਮਣੇ ਪੀਰ-ਫਕੀਰ ਬੋਲ ਦਿੰਦਾ ਹੈ ਤਾਂ ਇਹ ਭਗਵਾਨ ਦੀ ਕਿਰਪਾ ਹੈ, ਸਤਿਗੁਰੂ ਦੀ ਕਿਰਪਾ ਹੁੰਦੀ ਹੈ।
ਸਵਾਲ: ਪਿਤਾ ਜੀ ਜੋ ਅਸੀਂ ਖਾਣਾ ਖਾਂਦੇ ਹਾਂ, ਬ੍ਰੇਕਫਾਸਟ, ਲੰਚ, ਡਿਨਰ, ਉਹ ਅਸੀਂ ਕਿਹੋ-ਜਿਹਾ ਖਾਈਏ, ਗਰਮ, ਠੰਢਾ ਜਾਂ ਨਾਰਮਲ?
ਪੂਜਨੀਕ ਗੁਰੂ ਜੀ: ਇਹ ਤਾਂ ਵੱਖਰੀ-ਵੱਖਰੀ ਆਦਤ ਹੈ, ਕਈ ਲੋਕ ਠੰਢਾ ਹੀ ਖਾਂਦੇ ਹਨ ਕਈ ਗਰਮ ਬਹੁਤ ਜ਼ਿਆਦਾ ਖਾਂਦੇ ਹਨ ਪਰ ਨਾਰਮਲੀ ਬਹੁਤ ਜ਼ਿਆਦਾ ਗਰਮ ਨਹੀਂ ਖਾਣਾ ਚਾਹੀਦਾ ਤੇ ਬਹੁਤ ਠੰਢਾ ਵੀ ਨਹੀਂ ਖਾਣਾ ਚਾਹੀਦਾ, ਕਿਉਂਕਿ ਦੋਵੇਂ ਹੀ ਨੁਕਸਾਨਦਾਇਕ ਹਨ ਤਾਂ ਜਿੰਨਾ ਬਾਡੀ ਟੈਂਪਰੇਚਰ (ਸਰੀਰ ਦਾ ਤਾਪਮਾਨ) ਹੈ, ਉਸ ਦੇ ਅਨੁਸਾਰ ਜੇਕਰ ਖਾਧਾ ਜਾਵੇ ਤਾਂ ਸਭ ਤੋਂ ਬੈਸਟ (ਵਧੀਆ) ਰਹਿੰਦਾ ਹੈ।
https://www.instagram.com/tv/CgH9GmbhYb7/?utm_source=ig_web_copy_link
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ