ਸਾਡੇ ਨਾਲ ਸ਼ਾਮਲ

Follow us

14.6 C
Chandigarh
Thursday, February 12, 2026
More
    Home ਸੂਬੇ ਪੰਜਾਬ ਮਲੋਟ ਦੇ ਨਗਰ ਕ...

    ਮਲੋਟ ਦੇ ਨਗਰ ਕੌਂਸਲ ਪ੍ਰਧਾਨ ਤੋਂ ਬੰਦੂਕ ਦੀ ਨੋਕ ‘ਤੇ ਖੋਹੇ 9 ਲੱਖ ਰੁਪਏ

    Lost, Gun, Malout, Council, President

    ਮਲੋਟ ਤੋਂ ਬਠਿੰਡਾ ਆ ਰਿਹਾ ਸੀ ਮਨਪ੍ਰੀਤ ਸਿੰਘ ਉਰਫ ਪ੍ਰਿੰਸ | Froud News

    • ਰਸਤਾ ਪੁੱਛਣ ਦੇ ਬਹਾਨੇ ਰੋਕ ਕੇ ਸਕਾਰਪੀਓ ਸਵਾਰ ਵਿਅਕਤੀਆਂ ਨੇ ਦਿੱਤਾ ਘਟਨਾ ਨੂੰ ਅੰਜਾਮ | Froud News

    ਬਠਿੰਡਾ, (ਅਸ਼ੋਕ ਵਰਮਾ)। ਸਥਾਨਕ ਸ਼ਹਿਰ ਦੇ ਬੱਲਾ ਰਾਮ ਨਗਰ ਚੌਂਕ ‘ਚ ਇੱਕ ਕਾਰ ਸਵਾਰ ਵਿਅਕਤੀ ਤੋਂ ਬੰਦੂਕ ਦੀ ਨੋਕ ‘ਤੇ ਸਕਾਰਪੀਓ ਸਵਾਰ ਚਾਰ ਵਿਅਕਤੀ 9 ਲੱਖ ਰੁਪਏ ਖੋਹ ਫਰਾਰ ਹੋ ਗਏ ਦਿਨ ਦਿਹਾੜੇ ਵਾਪਰੀ ਇਸ ਘਟਨਾ ਕਾਰਨ ਲੋਕਾਂ ‘ਚ ਕਾਫੀ ਸਹਿਮ ਪਾਇਆ ਜਾ ਰਿਹਾ ਹੈ ਹਾਸਲ ਹੋਏ ਵੇਰਵਿਆਂ ਮੁਤਾਬਿਕ ਮਲੋਟ ਨਿਵਾਸੀ ਤੇ ਪ੍ਰਧਾਨ ਨਗਰ ਕੌਂਸਲ ਮਲੋਟ ਮਨਪ੍ਰੀਤ ਸਿੰਘ ਉਰਫ ਪ੍ਰਿੰਸ ਆਪਣੀ ਕਾਰ ਰਾਹੀਂ ਮਲੋਟ ਤੋਂ ਬਠਿੰਡਾ ਆ ਰਿਹਾ ਸੀ। (Froud News)

    ਇਸੇ ਦੌਰਾਨ ਬੱਲਾ ਰਾਮ ਨਗਰ ਚੌਂਕ ‘ਚ ਕਾਲੇ ਰੰਗ ਦੀ ਸਕਾਰਪੀਓ ‘ਚ ਸਵਾਰ ਚਾਰ ਵਿਅਕਤੀਆਂ ਨੇ ਮਨਪ੍ਰੀਤ ਸਿੰਘ ਨੂੰ ਰਸਤਾ ਪੁੱਛਣ ਦੇ ਬਹਾਨੇ ਰੋਕਿਆ ਤੇ ਬੰਦੂਕ ਦੀ ਨੋਕ ‘ਤੇ 9 ਲੱਖ ਰੁਪਏ ਦਾ ਭਰਿਆ ਹੋਇਆ ਬੈਗ ਖੋਹ ਕੇ ਫਰਾਰ ਹੋ ਗਏ ਸ਼ਹਿਰ ‘ਚ ਪੁਲਿਸ ਦੀ ਨਾਕਾਬੰਦੀ ਦੇ ਬਾਵਜੂਦ ਦਿਨ ਦਿਹਾੜੇ ਵਾਪਰੀ ਲੁੱਟ-ਖੋਹ ਦੀ ਇਸ ਘਟਨਾ ਕਾਰਨ ਸੁਰੱਖਿਆ ਪ੍ਰਬੰਧਾਂ ‘ਤੇ ਵੀ ਉਂਗਲ ਉੱਠਣ ਲੱਗੀ ਹੈ । ਲੁੱਟ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ।

    ਐੱਸਪੀ ਬਠਿੰਡਾ ਨੇ ਇਸ ਲੁੱਟ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਨਪ੍ਰੀਤ ਸਿੰਘ ਨੂੰ ਸਕਾਰਪੀਓ ਸਵਾਰ ਵਿਅਕਤੀਆਂ ਨੇ ਰਸਤਾ ਪੁੱਛਣ ਦੇ ਬਹਾਨੇ ਰੋਕ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਨੇੜਲੇ ਜ਼ਿਲ੍ਹਿਆਂ ‘ਚ ਵੀ ਅਲਰਟ ਜਾਰੀ ਕਰ ਦਿੱਤਾ ਹੈ ਐੱਸਐੱਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਥਾਣਾ ਥਰਮਲ ਵਿਖੇ ਇਸ ਸਬੰਧੀ ਮਾਮਲਾ ਦਰਜ ਕਰਕੇ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

    LEAVE A REPLY

    Please enter your comment!
    Please enter your name here