1.96 ਲੱਖ ਉਮੀਦਵਾਰਾਂ ਨੇ ਦਿੱਤੀ ਸੀ ਪ੍ਰੀਖਿਆ
- ਐੱਸਓਜੀ ਦੀ ਰਿਪੋਰਟ ਤੋਂ ਬਾਅਦ ਆਰਪੀਐੱਸਸੀ ਦਾ ਫੈਸਲਾ
ਅਜਮੇਰ (ਸੱਚ ਕਹੂੰ ਨਿਊਜ਼)। RPSC EO Recruitment Exam: ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ (ਆਰਪੀਐੱਸਸੀ) ਨੇ ਮਾਲ ਅਫਸਰ (ਆਰਓ) ਗ੍ਰੇਡ-2 ਤੇ ਕਾਰਜਕਾਰੀ ਅਧਿਕਾਰੀ (ਈਓ) ਗ੍ਰੇਡ-4 ਭਰਤੀ ਪ੍ਰੀਖਿਆ 2022 ਨੂੰ ਰੱਦ ਕਰ ਦਿੱਤਾ ਹੈ। ਹੁਣ ਪ੍ਰੀਖਿਆ ਦੁਬਾਰਾ ਆਰਪੀਐੱਸਸੀ ਵੱਲੋਂ ਕਰਵਾਈ ਜਾਵੇਗੀ। ਐੱਸਓਸੀ ਵੱਲੋਂ ਦਿੱਤੀ ਗਈ ਰਿਪੋਰਟ ’ਤੇ ਆਰਪੀਐੱਸਸੀ ਨੇ ਮੰਨਿਆ ਕਿ ਭਰਤੀ ਪ੍ਰੀਖਿਆ ’ਚ ਧੋਖਾਧੜੀ ਹੋਈ ਹੈ। ਆਰਪੀਐੱਸਸੀ ਸਕੱਤਰ ਰਾਮਨਿਵਾਸ ਮਹਿਤਾ ਨੇ ਕਿਹਾ- ਕਮਿਸ਼ਨ ਨੇ 14 ਮਈ 2023 ਨੂੰ 111 ਅਸਾਮੀਆਂ ਲਈ ਆਰਓ ਤੇ ਈਓ ਭਰਤੀ ਪ੍ਰੀਖਿਆ ਕਰਵਾਈ ਸੀ।
ਇਹ ਵੀ ਪੜ੍ਹੋ : David Warner: ਸੰਨਿਆਸ ਤੋਂ ਬਾਅਦ ਡੇਵਿਡ ਵਾਰਨਰ ਨੂੰ ਮਿਲੀ ਵੱਡੀ ਰਾਹਤ, ਜਾਣੋ ਕ੍ਰਿਕੇਟ ਅਸਟਰੇਲੀਆ ਦਾ ਇਹ ਫੈਸਲਾ
ਇਸ ਵਿੱਚ 1 ਲੱਖ 96 ਹਜ਼ਾਰ 483 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ। ਯੋਗਤਾ ਜਾਂਚ ਤੇ ਦਸਤਾਵੇਜ਼ ਤਸਦੀਕ ਲਈ ਜਾਰੀ ਕੀਤੀ ਗਈ ਸੂਚੀ ’ਚ ਕੁੱਲ 311 ਉਮੀਦਵਾਰਾਂ ਨੂੰ ਸ਼ਾਮਲ ਕੀਤਾ ਗਿਆ ਸੀ। ਮਹਿਤਾ ਨੇ ਦੱਸਿਆ ਕਿ 4 ਮਈ 2023 ਨੂੰ ਨਵਾਂ ਸਿਟੀ ਥਾਣਾ ਬੀਕਾਨੇਰ ਵਿਖੇ ਕੇਸ ਦਰਜ ਹੋਣ ਤੋਂ ਬਾਅਦ 6 ਅਗਸਤ 2023 ਨੂੰ ਚਲਾਨ ਪੇਸ਼ ਕੀਤਾ ਗਿਆ ਸੀ। ਚਲਾਨ ਵਿੱਚ ਕਿਹਾ ਗਿਆ ਸੀ ਕਿ ਪ੍ਰੀਖਿਆ ਕੇਂਦਰਾਂ ਵਿੱਚ ਇਲੈਕਟ੍ਰਾਨਿਕ ਉਪਕਰਨਾਂ ਰਾਹੀਂ ਬਹੁਤ ਜ਼ਿਆਦਾ ਨਕਲ ਕੀਤੀ ਗਈ। RPSC EO Recruitment Exam
ਕਈ ਉਮੀਦਵਾਰਾਂ ਨੇ ਫਿਰ ਤੋਂ ਕੀਤੀ ਦਸਤਾਵੇਜ਼ਾਂ ਦੀ ਤਸਦੀਕ | RPSC EO Recruitment Exam
ਆਰਪੀਐੱਸਸੀ ਸਕੱਤਰ ਨੇ ਦੱਸਿਆ ਕਿ ਕਮਿਸ਼ਨ ਨੇ 12 ਜੂਨ, 2024 ਨੂੰ ਏਟੀਐੱਸ ਤੇ ਐੱਸਓਜੀ ਨੂੰ ਪ੍ਰਾਪਤ ਸ਼ਿਕਾਇਤਾਂ ਦੀ ਜਾਂਚ ਲਈ ਪੱਤਰ ਲਿਖਿਆ ਸੀ। ਦਸਤਾਵੇਜ਼ਾਂ ਦੀ ਤਸਦੀਕ ਵਿੱਚ ਸ਼ਾਮਲ ਉਮੀਦਵਾਰਾਂ ਬਾਰੇ ਸ਼ੱਕ ਹੋਣ ਦੀ ਸਥਿਤੀ ’ਚ, ਕਮਿਸ਼ਨ ਨੇ 2 ਤੋਂ 8 ਅਗਸਤ 2024 ਤੱਕ ਕਈ ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਮੁੜ ਜਾਂਚ ਕੀਤੀ ਤੇ ਇੱਕ ਜਾਂਚ ਨੋਟ ਤਿਆਰ ਕੀਤਾ। 14 ਅਗਸਤ, 2024 ਨੂੰ ਮਾਮਲੇ ਦੀ ਜਾਂਚ ਲਈ ਵਧੀਕ ਡਾਇਰੈਕਟਰ ਜਨਰਲ, ਏਟੀਐਸ ਤੇ ਐਸਓਜੀ ਨੂੰ ਪੱਤਰ ਲਿਖਿਆ ਗਿਆ ਸੀ।
ਵਧੀਕ ਡਾਇਰੈਕਟਰ ਜਨਰਲ ਏਟੀਐਸ ਤੇ ਐਸਓਜੀ ਨੇ 28 ਅਗਸਤ 2024 ਨੂੰ ਕਮਿਸ਼ਨ ਨੂੰ ਕਈ ਗੁਪਤ ਸੂਚਨਾਵਾਂ ਦਿੱਤੀਆਂ ਸਨ। ਇਸ ਤੋਂ ਬਾਅਦ ਐੱਸਓਜੀ ਜੈਪੁਰ ਨੇ 19 ਅਕਤੂਬਰ ਨੂੰ ਦਰਜ ਹੋਏ ਮਾਮਲੇ ’ਚ ਕਈ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ। ਸਕੱਤਰ ਨੇ ਕਿਹਾ- ਰਿਪੋਰਟ ਤੇ ਤੱਥਾਂ ਤੋਂ ਪਤਾ ਲੱਗਿਆ ਹੈ ਕਿ ਪੇਪਰ ਲੀਕ ਹੋਇਆ ਹੈ। ਕਈ ਉਮੀਦਵਾਰਾਂ ਨੇ ਬਲੂਟੁੱਥ ਦੀ ਵਰਤੋਂ ਕਰਕੇ ਨਕਲ ਕੀਤੀ ਸੀ। ਇਸ ਮਾਮਲੇ ’ਚ ਤਿੰਨ ਰਿਪੋਰਟਾਂ ਦਰਜ ਕੀਤੀਆਂ ਗਈਆਂ ਸਨ। ਅਜਿਹੇ ’ਚ ਕਮਿਸ਼ਨ ਨੇ ਪ੍ਰੀਖਿਆ ਰੱਦ ਕਰਕੇ ਮੁੜ ਕਰਵਾਉਣ ਦਾ ਫੈਸਲਾ ਕੀਤਾ ਹੈ। RPSC EO Recruitment Exam
ਬਲੂਟੁੱਥ ਰਾਹੀਂ ਕਰਵਾਈ ਗਈ ਸੀ ਨਕਲ | RPSC EO Recruitment Exam
ਏਡੀਜੀ ਐਸਓਜੀ ਵੀਕੇ ਸਿੰਘ ਨੇ ਦੱਸਿਆ, 14 ਮਈ 2023 ਨੂੰ ਆਰਓ ਤੇ ਈਓ ਭਰਤੀ ਪ੍ਰੀਖਿਆ-2022 ਵਿੱਚ ਤੁਲਛਰਾਮ ਕਲੇਰ ਤੇ ਉਸ ਦੇ ਸਾਥੀਆਂ ਨੇ ਪ੍ਰੀਖਿਆ ਤੋਂ ਪਹਿਲਾਂ ਪੇਪਰ ਲਏ ਸਨ ਤੇ ਉਮੀਦਵਾਰਾਂ ਨੂੰ ਬਲੂਟੁੱਥ ਰਾਹੀਂ ਨਕਲ ਕਰਵਾਈ ਸੀ। ਪੇਪਰ ਲੀਕ ਤੇ ਬਲੂਟੁੱਥ ਦੀ ਵਰਤੋਂ ਕਰਨ ਦੀ ਸਾਜ਼ਿਸ਼ ’ਚ ਸ਼ਾਮਲ 11 ਉਮੀਦਵਾਰਾਂ ਸਮੇਤ ਕੁੱਲ 17 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। RPSC EO Recruitment Exam