ਅਮਰੀਕਾ ਦੀ ਇੱਕ ਮਹਿਲਾ ਨੇ ਲਾਇਆ ਦੋਸ਼
ਰੋਨਾਲਡੋ ਨੇ ਨਕਾਰੇ ਦੋਸ਼
ਨਵੰਬਰ ‘ਚ ਹੋਣ ਵਾਲੇ ਅੰਤਰਰਾਸ਼ਟਰੀ ਮੈਚਾਂ ਲਈ ਟੀਮ ਤੋਂ ਬਾਹਰ
ਪੁਰਤਗਾਲ, 4 ਅਕਤੂਬਰ
ਪੁਰਤਗਾਲ ਦੀ ਫੁੱਟਬਾਲ ਟੀਮ ਦੇ ਕਪਤਾਨ ਕ੍ਰਿਸਟਿਆਨੋ ਰੋਨਾਲਡੋ ‘ਤੇ ਅਮਰੀਕਾ ਦੀ ਇੱਕ ਮਹਿਲਾ ਨੇ ਦੁਸ਼ਕਰਮ ਦਾ ਦੋਸ਼ ਲਾਇਆ ਹੈ ਪੀੜਤਾ ਦਾ ਕਹਿਣਾ ਹੈ ਕਿ 2009 ‘ਚ ਰੋਨਾਲਡੋ ਨੇ ਲਾਸ ਵੇਗਾਸ ‘ਚ ਉਸ ਨਾਲ ਗਲਤ ਵਿਹਾਰ ਕੀਤਾ ਸੀ
ਉੱਥੇ ਰੋਨਾਲਡੋ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਉਹਨਾਂ ਟਵੀਟ ‘ਚ ਲਿਖਿਆ ਸੀ ਮੈਂ ਆਪਣੇ ਉੱਪਰ ਲੱਗੇ ਗਲਤ ਵਿਹਾਰ ਦੋਸ਼ਾਂ ਨੂੰ ਨਕਾਰਦਾ ਹਾਂ ਇਹ ਘਿਣਾਉਣਾ ਅਪਰਾਧ ਹੈ ਅਤੇ ਇਸ ਦੀ ਸਮਾਜ ‘ਚ ਕੋਈ ਜਗ੍ਹਾ ਨਹੀਂ ਹੈ ਮੈਂ ਵੀ ਇਸ ਗੱਲ ‘ਚ ਵਿਸ਼ਵਾਸ਼ ਰੱਖਦਾ ਹਾਂ
ਉੱਧਰ ਪੁਰਤਗਾਲ ਦੇ ਕੋਚ ਸਾਂਤੋਸ ਨੇ ਦੱਸਿਆ ਕਿ ਰੋਨਾਲਡੋ ਦੇ ਟੀਮ ਤੋਂ ਬਾਹਰ ਹੋਣ ਦਾ ਫੈਸਲਾ ਮੇਰੇ, ਰੋਨਾਲਡੋ ਅਤੇ ਪੁਰਤਗਾਲ ਫੁੱਟਬਾਲ ਫੈਡਰੇਸ਼ਨ ਦਰਮਿਆਨ ਗੱਲਬਾਤ ਤੋਂ ਬਾਅਦ ਹੀ ਲਿਆ ਗਿਆ ਹੈ ਅਸੀਂ ਫੈਸਲਾ ਕੀਤਾ ਹੈ ਕਿ ਰੋਨਾਲਡੋ ਟੀਮ ‘ਚ ਚੋਣ ਲਈ ਮੌਜ਼ੂਦ ਨਹੀਂ ਰਹਿਣਗੇ
ਰੋਨਾਲਡੋ ਦੀ ਗਿਣਤੀ ਦੁਨੀਆਂ ਦੇ ਬਿਹਤਰੀਨ ਫੁੱਟਬਾਲਰਾਂ ‘ਚ ਹੁੰਦੀ ਹੈ ਉਹਨਾਂ ਪੁਰਤਗਾਲ ਟੀਮ ਲਈ 154 ਮੈਚ ਖੇਡੇ, ਜਿੰਨ੍ਹਾਂ ਵਿੱਚ ਉਹਨਾਂ 85 ਗੋਲ ਕੀਤੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।