ਤਾਹਿਰ ਦੀ ਹੈਟ੍ਰਿਕ, ਦੱਖਣੀ ਅਫ਼ਰੀਕਾ ਦੀ ਰਿਕਾਰਡ ਜਿੱਤ

ਜ਼ਿੰਬਾਬਵੇ ਨੂੰ 120 ਦੌੜਾਂ ਨਾਲ ਹਾਰ

ਸਟੇਨ ਨੇ ਆਪਣੇ ਇੱਕ ਰੋਜ਼ਾ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਲਾਇਆ

ਨਵੀਂ ਦਿੱਲੀ, 4 ਅਕਤੂਬਰ
ਦੱਖਣੀ ਅਫ਼ਰੀਕਾ ਅਤੇ ਜਿੰਬਾਬਵੇ ਦਰਮਿਆਨ ਦੂਸਰੇ ਮੈਚ ‘ਚ ਜ਼ਿੰਬਾਬਵੇ ਸਿਰਫ਼ 2 ਅਫ਼ਰੀਕੀ ਖਿਡਾਰੀਆਂ ਤੋਂ ਹਾਰ ਗਈ ਇਸ ਮੈਚ ‘ਚ ਜ਼ਿੰਬਾਬਵੇ ਨੂੰ 120 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਖ਼ਾਸ ਗੱਲ ਇਹ ਰਹੀ ਕਿ ਅਫ਼ਰੀਕਾ ਇਸ ਮੈਚ ‘ਚ ਸਿਰਫ਼ 198 ਦੌੜਾਂ ‘ਤੇ ਸਿਮਟ ਗਿਆ ਸੀ ਪਰ ਇਸ ਦੇ ਬਾਵਜ਼ੂਦ ਉਹ ਐਨੀ ਵੱਡੀ ਜਿੱਤ ਦਰਜ ਕਰਨ ‘ਚ ਸਫ਼ਲ ਰਿਹਾ

 

ਅਫ਼ਰੀਕਾ ਪਹਿਲਾਂ ਬੱਲੇਬਾਜ਼ੀ ਕਰਦਿਆਂ ਇੱਕ ਸਮੇਂ 101 ‘ਤੇ 7 ਵਿਕਟਾਂ ਗੁਆ ਚੁੱਕੀ ਸੀ ਪਰ ਦੱਖਣੀ ਅਫ਼ਰੀਕਾ ਵੱਲੋਂ ਲਗਭੱਗ 2 ਸਾਲ ਬਾਅਦ ਵਾਪਸੀ ਕਰ ਰਹੇ ਤੇਜ਼ ਗੇਂਦਬਾਜ਼ ਡੇਲ ਸਟੇਨ ਨੇ ਆਪਣੇ ਇੱਕ ਰੋਜ਼ਾ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਲਾਇਆ ਅਤੇ ਉਸ ਤੋਂ ਬਾਅਦ ਲੈੱਗ ਸਪਿੱਨਰ ਇਮਰਾਨ ਤਾਹਿਰ ਨੇ ਹੈਟ੍ਰਿਕ ਸਮੇਤ 6 ਵਿਕਟਾਂ ਲੈ ਕੇ ਜ਼ਿੰਬਾਬਵੇ ਨੂੰ 78 ਦੌੜਾਂ ‘ਤੇ ਹੀ ਸਮੇਟ ਦਿੱਤਾ ਇਮਰਾਨ ਇੱਕ ਰੋਜ਼ਾ ਮੈਚਾਂ ‘ਚ ਹੈਟ੍ਰਿਕ ਲੈਣ ਵਾਲੇ ਚੌਥੇ ਅਫਰੀਕਨ ਗੇਂਦਬਾਜ਼ ਬਣੇ

 
ਇੱਕ ਰੋਜ਼ਾ ਇਤਿਹਾਸ ਦੀ ਇਹ 45ਵੀਂ ਹੈਟਿੰਕ ਹੈ ਪਰ ਤਾਹਿਰ ਸਭ ਤੋਂ ਜ਼ਿਆਦਾ ਉਮਰ ‘ਚ ਹੈਟ੍ਰਿਕ ਲੈਣ ਵਾਲੇ ਗੇਂਦਬਾਜ਼ ਬਣੇ ਤਾਹਿਰ ਤੋਂ ਪਹਿਲਾਂ ਇੱਕ ਰੋਜ਼ਾ ‘ਚ ਸਭ ਤੋਂ ਜ਼ਿਆਦਾ ਉਮਰ ‘ਚ ਹੈਟ੍ਰਿਕ ਲਾਉਣ ਦਾ ਰਿਕਾਰਡ ਜਿੰਬਾਬਵੇ ਦੇ ਅੇਂਡੇ ਬ੍ਰਾਂਡੇਸ ਦੇ ਨਾਂਅ ਸੀ ਇਸ ਗੇਂਦਬਾਜ਼ ਨੇ 33 ਸਾਲ ਅਤੇ 10 ਮਹੀਨੇ ਦੀ ਉਮਰ ‘ਚ ਇੰਗਲੈਂਡ ਵਿਰੁੱਧ 1997 ‘ਚ ਹੈਟ੍ਰਿਕ ਲਾਈ ਸੀ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।