ਡ੍ਰਾਮੇ ਨਾਲ ਭਰਪੂਰ ‘ਰੋਮਾ’ ਇੱਕ ਅਰਧ ਆਤਮਕਥਾਤਮਕ ਫਿਲਮ
ਲਾਸ ਏਂਜੇਲਸ, ਏਜੰਸੀ। ਮੈਕਸਿਕੋ ਦੇ ਫਿਲਮ ਨਿਰਮਾਤਾ ਨਿਰਦੇਸ਼ਕ ਅਲਫੋਰਸੋ ਕੁਰੋਂ ਦੀ ਫਿਲਮ ‘ਰੋਮਾ’ ਨੂੰ 91ਵੇਂ ਸਾਲਾਨਾ ਐਕਡਮੀ ਐਵਾਰਡਜ਼ ‘ਚ ਵਿਦੇਸ਼ੀ ਭਾਸ਼ਾ ਦੀ ਸਰਵੋਤਮ ਫਿਲਮ ਦਾ ਆਸਕਰ ਪੁਰਸਕਾਰ ਹਾਸਲ ਹੋਇਆ ਹੈ। ਅਲਫੋਰਸੋ ਨੇ ਖੁਦ ਹੀ ‘ਰੋਮਾ’ ਦਾ ਪਟਕਥਾ ਲੇਖਨ ਵੀ ਕੀਤਾ ਹੈ। ਡ੍ਰਾਮੇ ਨਾਲ ਭਰਪੂਰ ‘ਰੋਮਾ’ ਇੱਕ ਅਰਧ ਆਤਮਕਥਾਤਮਕ ਫਿਲਮ ਹੈ, ਜੋ 1970 ਦੇ ਦਹਾਕੇ ‘ਚ ਮੈਕਸਿਕੋ ਸਿਟੀ ਕੋਲ ਕੋਲੋਨੀਆ ਰੋਮਾ ‘ਚ ਰਹਿਣ ਵਾਲੇ ਇੱਕ ਸਾਧਾਰਨ ਮੱਧ ਵਰਗੀ ਮੈਕਸੀਅਨ ਪਰਿਵਾਰ ਦੀ ਕਹਾਣੀ ਹੈ। ਆਸਕਰ ਪੁਰਸਕਾਰ ਦੇ ਨਾਂਅ ਨਾਲ ਇਸ ਬਹੁਚਰਚਿਤ ਸਮਾਰੋਹ ਦਾ ਲਗਾਤਾਰ 91ਵੀਂ ਵਾਰ ਲਾਸ ਏਂਜੇਲਸ ਦੇ ਹਾਲੀਵੁਡ ਸਥਿਤ ਡਾਲਬੀ ਥਿਏਟਰ ‘ਚ ਆਯੋਜਨ ਕੀਤਾ ਜਾ ਰਿਹਾ ਹੈ। (Film Award)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ