ਧੋਨੀ-ਕੋਹਲੀ ਨੂੰ ਪਛਾੜ ਟੀ20 ਦੇ ਨੰਬਰ 1 ਕਪਤਾਨ ਬਣੇ ਰੋਹਿਤ

ਭਾਰਤ-ਵਿੰਡੀਜ਼ ਤੀਜੇ ਟੀ20 ਮੈਚ ‘ਚ ਬਣੇ ਰਿਕਾਰਡ

ਚੇਨਈ, 12 ਨਵੰਬਰ 
ਭਾਰਤੀ ਟੀਮ ਨੇ ਚੇਨਈ ‘ਚ ਵੈਸਟਇੰਡੀਜ਼ ਵਿਰੁੱਧ ਤੀਸਰਾ ਟੀ20 ਮੈਚ ਜਿੱਤ ਕੇ ਲੜੀ ‘ਚ 3-0 ਨਾਲ ਕਲੀਨ ਸਵੀਪ ਕੀਤਾ ਭਾਰਤੀ ਟੀਮ ਨੇ ਸ਼ਿਖਰ ਧਵਨ ਅਤੇ ਰਿਸ਼ਭ ਪੰਤ ਦੀਆਂ ਦਮਦਾਰ ਪਾਰੀਆਂ ਦੀ ਬਦੌਲਤ ਕੈਰੇਬਿਆਈ ਟੀਮ ਨੂੰ 6 ਵਿਕਟਾਂ ਨਾਲ ਮਾਤ ਦਿੱਤੀ ਇਸ ਤਰ੍ਹਾਂ ਕਪਤਾਨ ਦੇ ਤੌਰ ‘ਤੇ ਰੋਹਿਤ ਸ਼ਰਮਾ ਨੇ ਵੈਸਟਇੰਡੀਜ਼ ਵਿਰੁੱਧ ਇਸ ਲੜੀ ‘ਚ ਵੀ ਇਤਿਹਾਸ ਰਚ ਦਿੱਤਾ ਹੁਣ ਰੋਹਿਤ ਤਿੰਨ ਮੈਚਾਂ ਦੀ ਦੋ ਟੀ20 ਅੰਤਰਰਾਸ਼ਟਰੀ ਲੜੀ ‘ਚ ਕਲੀਨ ਸਵੀਪ ਕਰਨ ਵਾਲੇ ਭਾਰਤ ਦੇ ਇੱਕੋ ਇੱਕ ਕਪਤਾਨ ਬਣ ਗਏ ਹਨ ਇਸ ਮਾਮਲੇ ‘ਚ ਉਹਨਾਂ ਐਮਐਸ ਧੋਨੀ ਅਤੇ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ ਹੈ ਪਾਕਿਸਤਾਨ ਟੀਮ ਵੱਲੋਂ 5 ਵਾਰ ਕਲੀਨ ਸਵੀਪ ਕਰਨ ਦਾ ਰਿਕਾਰਡ ਕਪਤਾਨ ਸਰਫਰਾਜ ਦੇ ਨਾਂਅ ਹੈ

ਤੀਸਰੀ ਵਾਰ ਆਖਰੀ ਗੇਂਦ ‘ਤੇ ਜਿੱਤ

ਭਾਰਤੀ ਟੀਮ ਨੇ ਟੀ20 ਅੰਤਰਰਾਸ਼ਟਰੀ ਮੈਚਾਂ ‘ਚ ਤੀਸਰੀ ਵਾਰ ਆਖ਼ਰੀ ਗੇਂਦ ‘ਤੇ ਟੀਚਾ ਹਾਸਲ ਕੀਤਾ ਚੇਨਈ ਤੋਂ ਪਹਿਲਾਂ ਭਾਰਤ ਨੇ 2016 ‘ਚ ਆਸਟਰੇਲੀਆ ਦੇ ਸਿਡਨੀ ਅਤੇ ਫਿਰ ਨਿਦਾਹਾਸ ਟਰਾਫ਼ੀ ਦੇ ਫਾਈਨਲ’ਚ ਬੰਗਲਾਦੇਸ਼ ਵਿਰੁੱਧ ਇਹ ਕਮਾਲ ਕੀਤਾ ਸੀ

 
ਭਾਈਵਾਲੀ ਦਾ ਰਿਕਾਰਡ: ਸ਼ਿਖਰ ਧਵਨ ਅਤੇ ਰਿਸ਼ਭ ਪੰਤ ਨੇ 130 ਦੌੜਾਂ ਦੀ ਭਾਈਵਾਲੀ ਕੀਤੀ ਜੋ ਟੀਚੇ ਦਾ ਪਿੱਛਾ ਕਰਦੇ ਹੋਏ ਕਿਸੇ ਵੀ ਵਿਕਟ ਲਈ ਸਰਵਸ੍ਰੇਸ਼ਠ ਹੈ ਧਵਨ-ਪੰਤ ਨੇ ਕੇਐਲ ਰਾਹੁਲ ਅਤੇ ਰੋਹਿਤ ਸ਼ਰਮਾ ਵੱਲੋਂ ਇੰਗਲੈਂਡ ‘ਚ ਕੀਤੀ 123 ਦੌੜਾਂ ਦੀ ਭਾਈਵਾਲੀ ਦਾ ਰਿਕਾਰਡ ਤੋੜਿਆ

 

 

ਟੀਚੇ ਦਾ ਰਿਕਾਰਡ: ਵੈਸਟਇੰਡੀਜ਼ ਵਿਰੁੱਧ ਵੱਡੇ ਟੀਚੇ ਦਾ ਸਫ਼ਲ ਪਿੱਛਾ ਕਰਨ ਦੇ ਮਾਮਲੇ ‘ਚ ਭਾਰਤੀ ਟੀਮ ਦੂਸਰੇ ਸਥਾਨ ‘ਤੇ ਪਹੁੰਚ ਗਈ ਹੈ ਅੱਵਲ ਰਿਕਾਰਡ ਦੱਖਣੀ ਅਫ਼ਰੀਕਾ ਦੇ ਨਾਂਅ ਹੈ, ਅਫ਼ਰੀਕੀ ਟੀਮ ਨੇ 2007 ਵਿਸ਼ਵ ਟੀ20 ਦੇ ਉਦਘਾਟਨ ਮੈਚ ‘ਚ ਵਿੰਡੀਜ਼ ਵਿਰੁੱਧ 206 ਦੌੜਾ ਦੇ ਟੀਚੇ ਦਾ ਸਫ਼ਲ ਪਿੱਛਾ ਕੀਤਾ ਸੀ

 

 

ਤੀਜੀ ਵਾਰ ਕੀਤਾ ਕਲੀਨ ਸਵੀਪ: ਭਾਰਤੀ ਟੀਮ ਨੇ ਤਿੰਨ ਜਾਂ ਜ਼ਿਆਦਾ ਮੈਚਾਂ ਦੀ ਟੀ20 ਲੜੀ ‘ਚ ਤੀਸਰੀ ਵਾਰ ਵਿਰੋਧੀ ਟੀਮ ਦਾ ਕਲੀਨ ਸਵੀਪ ਕੀਤਾ ਇਸ ਤੋਂ ਪਹਿਲਾਂ ਭਾਰਤ ਨੇ 2016 ‘ਚ ਆਸਟਰੇਲੀਆ ਨੂੰ ਉਸਦੇ ਘਰ ‘ਚ 3-0 ਨਾਲ ਹਰਾਇਆ ਸੀ ਵੈਸੇ ਸਭ ਤੋਂ ਜ਼ਿਆਦਾ ਕਲੀਨ ਸਵੀਪ ਦੇ ਮਾਮਲੇ ‘ਚ ਪਾਕਿਸਤਾਨ ਅੱਵਲ ਹੈ ਪਾਕਿ ਨੇ ਪੰਜ ਵਾਰ ਵਿਰੋਧੀ ਟੀਮ ਦਾ ਕਲੀਨ ਸਵੀਪ ਕੀਤਾ ਹੈ

 
ਧਵਨ ਦਾ ਸਰਵਸ੍ਰੇਸ਼ਠ ਸਕੋਰ:ਸ਼ਿਖਰ ਧਵਨ ਨੇ ਆਪਣਾ ਟੀ20 ਕਰੀਅਰ ਦਾ ਸਰਵਸ੍ਰੇਸ਼ਠ ਸਕੋਰ ਬਣਾਇਆ ਇਸ ਤੋਂ ਪਹਿਲਾਂ ਉਹਨਾਂ ਦਾ ਸਰਵਸ੍ਰੇਸ਼ਠ ਸਕੋਰ 90 ਦੌੜਾਂ ਸੀ, ਜੋ ਇਸ ਸਾਲ ਸ਼੍ਰੀਲੰਕਾ ਵਿਰੁੱਧ ਬਣਾਇਆ ਸੀ ਧਵਨ ਦੋਵੇਂ ਵਾਰ ਨਰਵਸ ਨਾਈਨਟੀਜ਼ ਦਾ ਸ਼ਿਕਾਰ ਹੋਏ

 
ਛੋਟੀ ਉਮਰੇ ਪੰਤ ਦਾ ਅਰਧ ਸੈਂਕੜਾ:
ਰਿਸ਼ਭ ਪੰਤ ਟੀ20 ‘ਚ ਅਰਧ ਸੈਂਕੜਾ ਲਾਉਣ ਵਾਲੇ ਭਾਰਤ ਦੇ ਦੂਸਰੇ ਸਭ ਤੋਂ ਨੌਜਵਾਨ ਬੱਲੇਬਾਜ਼ ਬਣੇ ਖੱਬੇ ਹੱਕ ਦੇ ਬੱਲੇਬਾਜ਼ ਨੇ 21 ਸਾਲ ਅਤੇ 38 ਦਿਨ ਦੀ ਉਮਰ ‘ਚ ਅਰਧ ਸੈਂਕੜਾ ਲਾਇਆ ਵੈਸੇ ਇਹ ਰਿਕਾਰਡ ਰੋਹਿਤ ਸ਼ਰਮਾ ਦੇ ਨਾਂਅ ਦਰਜ ਹੈ ਜਿੰਨ੍ਹਾਂ ਨੇ ਡਰਬਨ ‘ਚ ਦੱਖਣੀ ਅਫ਼ਰੀਕਾ ਵਿਰੁੱਧ 20 ਸਾਲ, 143 ਦਿਨ ਦੀ ਉਮਰ ‘ਚ ਪਹਿਲਾ ਅਰਧ ਸੈਂਕੜਾ ਲਾਇਆ ਸੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।