ਰਾਂਚੀ (ਏਜੰਸੀ)। ਧਾਕੜ ਬੱਲੇਬਾਜ਼ ਰੋਹਿਤ ਸ਼ਰਮਾ ਦੇ ਟੈਸਟ ਕਰੀਅਰ ਦੇ ਪਹਿਲੇ ਦੂਹਰੇ ਸੈਂਕੜੇ ਅਤੇ ਅਜਿੰਕਿਹਾ ਰਹਾਣੇ ਦੇ ਜਬਰਦਸਤ ਸੈਂਕੜੇ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਖਿਲਾਫ ਤੀਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਐਤਵਾਰ ਨੂੰ ਆਪਣੀ ਪਹਿਲੀ ਪਾਰੀ ਚਾਹ ਦੇ ਸਮੇਂ ਤੱਕ 9 ਵਿਕਟਾਂ ‘ਤੇ 497 ਦੌੜਾਂ ਬਣਾ ਕੇ ਐਲਾਨ ਕਰ ਦਿੱਤੀ ਭਾਰਤੀ ਪਾਰੀ ‘ਚ ਰੋਹਿਤ ਨੇ 212 ਦੌੜਾਂ ਅਤੇ ਅਜਿੰਕਿਆ ਰਹਾਣੇ ਨੇ 115 ਦੌੜਾਂ ਦੀ ਪਾਰੀਆਂ ਖੇਡੀਆਂ ਜਦੋਂਕਿ ਰਵਿੰਦਰ ਜਡੇਜਾ ਨੇ 51 ਦੌੜਾਂ ਬਣਾਈਆਂ ਭਾਰਤ ਨੇ ਟੀ ਬ੍ਰੇਕ ‘ਤੇ 116.3 ਓਵਰਾਂ ‘ਚ 9 ਵਿਕਟਾਂ ‘ਤੇ 497 ਦੌੜਾਂ ਬਣਾਉਣ ਦੇ ਨਾਲ ਆਪਣੀ ਪਹਿਲੀ ਪਾਰੀ ਐਲਾਨ ਕਰ ਦਿੱਤੀ। (Rohit Sharma)
ਇਹ ਵੀ ਪੜ੍ਹੋ : ਆਲੂ ਦਾ ਮਿਆਰੀ ਬੀਜ ਤਿਆਰ ਕਰਨ ਲਈ ਸੀਡ ਪਲਾਟ ਤਕਨੀਕ ਅਪਣਾਓ
ਮਹਿਮਾਨ ਟੀਮ ਲਈ ਗੇਂਦਬਾਜ਼ ਜਾਰਜ ਲਿੰਡੇ ਨੇ 133 ਦੌੜਾਂ ਦੇ ਸਭ ਤੋਂ ਜ਼ਿਆਦਾ 4 ਵਿਕਟਾਂ ਲਈਆਂ ਜਦੋਂਕਿ ਕੈਗਿਸੋ ਰਬਾਡਾ ਨੂੰ 85 ਦੌੜਾਂ ‘ਤੇ ਤਿੰਨ ਵਿਕਟਾਂ ਮਿਲੀਆਂ ਐਨਰਿਚ ਨੋਰਤਜੇ ਨੇ 79 ਦੌੜਾਂ ‘ਤੇ ਡੈਨ ਪਿਏਟ ਨੂੰ ਇੱਕ-ਇੱਕ ਵਿਕਟ ਮਿਲੀ ਭਾਰਤੀ ਪਾਰੀ ਦੇ ਜਵਾਬ ‘ਚ ਦੱਖਣੀ ਅਫਰੀਕਾ ਨੇ ਆਪਣੀ ਪਹਿਲੀ ਪਾਰੀ ‘ਚ ਪੰਜ ਓਵਰਾਂ ‘ਚ 9 ਦੌੜਾਂ ‘ਤੇ ਦੋ ਵਿਕਟਾਂ ਗਵਾ ਦਿੱਤੀਆਂ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਡੀਨ ਐਲਗਰ (ਸਿਫਰ) ਅਤੇ ਉਮੇਸ਼ ਯਾਦਵ ਨੇ ਕਵਿੰਟਨ ਡੀ ਕਾਕ (4) ਨੂੰ ਵਿਕਟਕੀਪਰ ਰਿਧੀਮਾਨ ਸ਼ਾਹਾ ਹੱਥੋਂ ਕੈਚ ਕਰਵਾਇਆ ਜੁਬਾਏਰ ਹਮਜਾ ਹਾਲੇ ਸਿਫਰ ਅਤੇ ਕਪਤਾਨ ਡੂ ਫਲੇਸਿਸ ਇੱਕ ਦੌੜ ਬਣਾ ਕੇ ਨਾਬਾਦ ਹਨ ਜਦੋਂਕਿ ਟੀਮ ਹਾਲੇ ਭਾਰਤ ਦੇ ਸਕੋਰ ਤੋਂ 488 ਦੌੜਾਂ ਪਿੱਛੇ ਹੈ। (Rohit Sharma)
ਰਾਂਚੀ ਦੇ ਜੇਐਸਸੀਏ ਕੌਮਾਂਤਰੀ ਸਟੇਡੀਅਮ ‘ਚ ਹੋ ਰਹੇ ਮੈਚ ‘ਚ ਇਹ ਲਗਾਤਾਰ ਦੂਜਾ ਦਿਨ ਸੀ ਜਦੋਂ ਖੇਡ ਨੂੰ ਤੈਅ ਸਮੇਂ ਤੋਂ ਪਹਿਲਾਂ ਖਰਾਬ ਰੋਸ਼ਨੀ ਕਾਰਨ ਰੋਕਣਾ ਪਿਆ ਇਸ ਤੋਂ ਪਹਿਲਾਂ ਦੂਜੇ ਦਿਨ ਦੀ ਖੇਡ ਵੀ ਰੋਹਿਤ ਅਤੇ ਰਹਾਣੇ ਦੇ ਨਾਂਅ ਰਹੀ ਜਿਨ੍ਹਾਂ ਨੇ ਚੌਥੀ ਵਿਕਟ ਲਈ 267 ਦੌੜਾਂ ਦੀ ਦੂਹਰੀ ਸੈਂਕੜੇ ਸਾਂਝੇਦਾਰੀ ਕਰਦਿਆਂ ਭਾਰਤ ਨੂੰ ਮਜ਼ਬੂਤ ਸਥਿਤੀ ‘ਚ ਪਹੁੰਚਾਇਆ ਰਿਧੀਮਾਨ ਸ਼ਾਹਾ ਨੇ 24 ਦੌੜਾਂ, ਰਵੀਚੰਦਰਨ ਅਸ਼ਵਿਨ ਨੇ 14 ਦੌੜਾਂ ਅਤੇ ਉਮੇਸ਼ ਯਾਦਵ ਨੇ 31 ਦੌੜਾਂ ਦਾ ਯੋਗਦਾਨ ਦਿੱਤਾ ਸ਼ਾਹਬਾਜ਼ ਨਦੀਮ (1 ਦੌੜ) ਅਤੇ ਮੁਹੰਮਦ ਸ਼ਮੀ (ਨਾਬਾਦ 10) ਦੌੜਾਂ ‘ਤੇ ਪਰਤੇ ਜਿਸ ਦੇ ਨਾਲ ਪਾਰੀ ਐਲਾਨ ਕਰ ਦਿੱਤੀ ਗਈ। (Rohit Sharma)
ਰੋਹਿਤ ਦੱਖਣੀ ਅਫਰੀਕਾ ਖਿਲਾਫ ਲੜੀ ‘ਚ 500 ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ
ਰੋਹਿਤ ਦੱਖਣੀ ਅਫਰੀਕਾ ਖਿਲਾਫ ਇੱਕ ਲੜੀ ‘ਚ ਸਭ ਤੋਂ ਜ਼ਿਆਦਾ 500 ਦੌੜਾਂ ਬਣਾਉਣ ਵਾਲੇ ਭਾਰਤੀ ਬਣ ਗਏ ਉਨ੍ਹਾਂ ਤੋਂ ਪਹਿਲਾਂ ਸਾਬਕਾ ਕਪਤਾਨ ਮੋ. ਅਜਹਰੂਦੀਨ ਨੇ 1996-97 ‘ਚ ਘਰੇਲੂ ਲੜੀ ‘ਚ ਹੀ 388 ਦੌੜਾਂ ਬਣਾਈਆਂ ਸਨ ਰੋਹਿਤ ਕਿਸੇ ਵੀ ਇੱਕ ਟੈਸਟ ਲੜੀ ‘ਚ 500 ਦੌੜਾਂ ਬਣਾਉਣ ਵਾਲੇ ਪੰਜਵੇਂ ਭਾਰਤੀ ਬੱਲੇਬਾਜ਼ ਬਣੇ ਇਸ ਤੋਂ ਪਹਿਲਾਂ ਵੀਨੂੰ ਮਾਂਕੜ, ਬੁਧੀ ਕੁੰਦਰਨ, ਸੁਨੀਲ ਗਵਾਸਕਰ ਅਤੇ ਵੀਰੇਂਦਰ ਸਹਿਵਾਗ ਅਜਿਹਾ ਕਰ ਚੁੱਕੇ ਹਨ ਇਸ ਦੇ ਨਾਲ ਹੀ ਭਾਰਤ ਲਈ ਕਿਸੇ ਇੱਕ ਟੈਸਟ ਲੜੀ ‘ਚ ਪਹਿਲੀ ਵਾਰ ਤਿੰਨ ਖਿਡਾਰੀਆਂ ਨੇ ਦੂਹਰੇ ਸੈਂਕੜੇ ਲਾਏ ਹਨ ਇਸ ਲੜੀ ‘ਚ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੈਸਟ ‘ਚ ਮਅੰਕ ਅਗਰਵਾਲ ਨੇ 215, ਦੂਜੇ ਟੈਸਟ ‘ਚ ਕਪਤਾਨ ਵਿਰਾਟ ਕੋਹਲੀ ਨੇ 254 ਅਤੇ ਤੀਜੇ ਟੈਸਟ ਦੀ ਪਹਿਲੀ ਪਾਰੀ ‘ਚ ਰੋਹਿਤ ਨੇ 212 ਦੌੜਾਂ ਦੀ ਪਾਰੀ ਖੇਡੀ।
ਸਚਿਨ ਅਤੇ ਸਹਿਵਾਗ ਦੇ ਕਲੱਬ ‘ਚ ਸ਼ਾਮਲ ਹੋਏ ਰੋਹਿਤ
ਰਾਂਚੀ ਭਾਰਤੀ ਸਟਾਰ ਓਪਨਰ ਰੋਹਿਤ ਸ਼ਰਮਾ ਨੇ ਅੱਜ ਦੱਖਣੀ ਅਫਰੀਕਾ ਖਿਲਾਫ ਤੀਜੇ ਕ੍ਰਿਕਟ ਟੈਸਟ ‘ਚ ਭਾਰਤ ਲਈ ਪਹਿਲੀ ਪਾਰੀ ‘ਚ ਦੂਹਰਾ ਸੈਂਕੜਾ ਲਾ ਕੇ ਨਵਾਂ ਕੀਰਤੀਮਾਨ ਸਥਾਪਤ ਕਰ ਦਿੱਤਾ, ਜੋ ਉਨ੍ਹਾਂ ਦੇ ਟੈਸਟ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਵੀ ਹੈ ਰੋਹਿਤ ਨੇ ਆਪਣੇ ਕਰੀਅਰ ਦੇ 30ਵੇਂ ਟੈਸਟ ਮੈਚ ‘ਚ 249 ਗੇਂਦਾਂ ‘ਚ 28 ਚੌਕਿਆਂ ਅਤੇ ਪੰਜ ਛੱਕਿਆਂ ਦੀ ਮੱਦਦ ਨਾਲ 200 ਦੌੜਾਂ ਬਣਾਈਆਂ ਉਨ੍ਹਾਂ ਦੇ ਮੈਚ ਦੇ ਦੂਜੇ ਦਿਨ ਭਾਰਤ ਦੀ ਪਹਿਲੀ ਪਾਰੀ ‘ਚ 255 ਗੇਂਦਾ ‘ਚ 28 ਚੌਕਿਆਂ ਅਤੇ ਛੇ ਛੱਕਿਆਂ ਦੀ ਮੱਦਦ ਨਾਲ ਕੁੱਲ 212 ਦੌੜਾਂ ਦੀ ਜਬਰਦਸਤ ਪਾਰੀ ਖੇਡੀ 32 ਸਾਲਾਂ ਬੱਲੇਬਾਜ਼ ਦੇ ਕਰੀਅਰ ਦਾ ਇਹ ਛੇਵਾਂ ਅਤੇ ਟੈਸਟ ਕ੍ਰਿਕਟ ‘ਚ ਪਹਿਲਾ ਦੂਹਰਾ ਸੈਂਕੜਾ ਹੈ ਇਸ ਦੇ ਨਾਲ ਉਹ ਸਾਬਕਾ ਦਿੱਗਜ਼ ਬੱਲੇਬਾਜ਼ ਸਚਿਨ ਤੇਂਦੁਲਕਰ ਅਤੇ ਵੀਰੇਂਦਰ ਸਹਿਵਾਗ ਦੇ ਕਲੱਬ ‘ਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਨੇ ਟੈਸਟ ਅਤੇ ਵਨਡੇ ਦੋਵਾਂ ਫਾਰਮੇਟਾਂ ‘ਚ ਦੂਹਰੇ ਸੈਂਕੜੇ ਲਾਏ ਹਨ ਮੁੰਬਈ ਦੇ ਰੋਹਿਤ ਨੇ ਵਨਡੇ ਫਾਰਮੇਟ ‘ਚ ਤਿੰਨ ਦੂਹਰੇ ਸੈਂਕੜੇ ਲਾਏ ਹਨ।