ਬੱਲੇਬਾਜ਼ੀ ਰੈਕਿੰਗ ‘ਚ ਭਾਰਤ ਦੇ ਚਾਰ ਖਿਡਾਰੀ | Rohit Sharma
ਦੁਬਈ (ਏਜੰਸੀ)। ਭਾਰਤੀ ਓਪਨਰ ਰੋਹਿਤ ਸ਼ਰਮਾ ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ ਦੀ ਬੁੱਧਵਾਰ ਨੂੰ ਜਾਰੀ ਤਾਜ਼ਾ ਟੈਸਟ ਬੱਲੇਬਾਜ਼ੀ ਰੈਕਿੰਗ ‘ਚ ਟਾਪ-10 ‘ਚ ਪਹੁੰਚ ਗਏ ਹਨ, ਜਿਸ ਨਾਲ ਹੀ ਉਹ ਕ੍ਰਿਕਟ ਦੇ ਤਿੰਨ ਪ੍ਰਾਰੂਪਾਂ ਦੇ ਟਾਪ-10 ‘ਚ ਪਹੁੰਚਣ ਵਾਲੇ ਭਾਰਤੀ ਖਿਡਾਰੀਆਂ ਦੇ Âਲੀਟ ਪੈਨਲ ‘ਚ ਵੀ ਸ਼ਾਮਿਲ ਹੋ ਗਏ ਹਨ ਦੱਖਣ ਅਫਰੀਕਾ ਦੇ ਖਿਲਾਫ ਤਿੰਨ ਟੈਸਟਾਂ ਦੀਸੀਰੀਜ਼ ‘ਚ 3-0 ਨਾਲ ਮਿਲੀ ਕਲੀਨ ਸਵੀਪ ‘ਚ ਅਹਿਮ ਭੂਮਿਕਾ ਨਿਭਾ ਕੇ ਮੈਨ ਆਫ ਦ ਸੀਰੀਜ਼ ਬਣੇ ਰੋਹਿਤ ਨੇ ਬੱਲੇਬਾਜ਼ੀ ਰੈਕਿੰਗ ‘ਚ ਛਲਾਂਗ ਲਾਉਂਦੇ ਹੋਏ ਟਾਪ-10 ‘ਚ ਜਗਾ ਬਣਾ ਲਈ ਹੈ ਉਨ੍ਹਾਂ ਸੀਰੀਜ਼ ਦੇ ਆਖਰੀ ਰਾਂਚੀ ਟੈਸਟ ‘ਚ 212 ਦੌੜਾਂ ਦੀ ਦੋਹਰੀ ਸੈਂਕੜਾ ਪਾਰੀ ਖੇਡਕੇ ਕਰੀਅਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਸੀ। (Rohit Sharma)
ਇਹ ਵੀ ਪੜ੍ਹੋ : ਆਲੂ ਦਾ ਮਿਆਰੀ ਬੀਜ ਤਿਆਰ ਕਰਨ ਲਈ ਸੀਡ ਪਲਾਟ ਤਕਨੀਕ ਅਪਣਾਓ
ਟੈਸਟ ਸੀਰੀਜ਼ ‘ਚ ਪਹਿਲੀ ਵਾਰ ਓਪਨਿੰਗ ਕਰਨ ਉਤਰੇ ਰੋਹਿਤ ਨੇ ਕੁੱਲ 529 ਦੌੜਾਂ ਬਣਾਈਆਂ ਸਨ ਜਿਸ ‘ਚ ਉਨ੍ਹਾਂ ਦੇ ਤਿੰਨ ਸੈਂਕੜੇ ਵੀ ਸ਼ਾਮਿਲ ਹਨ ਰਾਂਚੀ ‘ਚ ਆਪਣੇ ਲਾਜਵਾਬ ਪ੍ਰਦਰਸ਼ਨ ਦੀ ਬਦੌਲਤ ਉਹ ਸਿੱਧੇ 44ਵੇਂ ਸਥਾਨ ‘ਤੋਂ ਉੱਠਕੇ 10ਵੀਂ ਰੈਕਿੰਗ ‘ਤੇ ਪਹੁੰਚ ਗਏ ਹਨ, ਉਨ੍ਹਾਂ ਦੇ 722 ਅੰਕ ਹਨ ਰਾਂਚੀ ‘ਚ ਸੈਂਕੜੇ ਵਾਲੀ ਪਾਰੀ ਖੇਡਣ ਵਾਲੇ ਆਜਿੰਕਾ ਰਹਾਣੇ ਨੂੰ ਵੀ ਰੈਂਕਿੰਗ ‘ਚ ਫਾਇਦਾ ਪਹੁੰਚਿਆ ਹੈ। ਜੋ ਪੰਜਵੀਂ ਰੈਕਿੰਗ ‘ਚ ਭਾਰਤ ਦੇ ਚਾਰ ਖਿਡਾਰੀ ਹਨ।
ਜਿਸ ‘ਚ ਕਪਤਾਨ ਵਿਰਾਟ ਕੋਹਲੀ ਆਪਣੇ ਦੂਜੇ ਸਥਾਨ ‘ਤੇ ਬਰਕਰਾਰ ਹਨ। ਉਨ੍ਹਾਂ ਦੇ 926 ਰੇਟਿੰਗ ਅੰਕ ਹਨ ਚੇਤੇਸ਼ਵਰ ਪੁਜਾਰਾ (795 ਅੰਕ) ਚੌਥੇ ਨੰਬਰ ‘ਤੇ ਹਨ। ਰੋਹਿਤ ਨੇ ਟੈਸਟ ‘ਚ ਟਾਪ-10 ‘ਚ ਜਗਾ ਬਣਾਉਣ ਦੇ ਨਾਲ ਹੀ ਖੁੱਣ ਦਾ ਨਾਂਅ ਉਨ੍ਹਾਂ Âਲੀਟ ਭਾਰਤੀ ਬੱਲੇਬਾਜ਼ਾਂ ਦੀ ਸੂਚੀ ਦਰਜ ਕਰਾ ਲਈ ਹੈ ਜਿਨ੍ਹਾਂ ਨੇ ਤਿੰਨਾਂ ਪ੍ਰਾਰੂਪਾਂ ‘ਚ ਟਾਪ-10 ‘ਚ ਜਗਾ ਬਣਾਈ ਹੈ ਮੌਜੂਦਾ ਕਪਤਾਨ ਵਿਰਾਟ ਕੋਹਲੀ ਅਤੇ ਸਾਬਕਾ ਕ੍ਰਿਕੇਟਰ ਗੌਤਮ ਗੰਭੀਰ ਤੋਂ ਬਾਅਦ ਹੁਣ ਰੋਹਿਤ ਇਹ ਉਪਲਬਧੀ ਪਾਉਣ ਵਾਲੇ ਸਿਰਫ਼ ਤੀਜੇ ਭਾਰਤੀ ਬੱਲੇਬਾਜ ਹਨ। (Rohit Sharma)
ਇਹ ਵੀ ਪੜ੍ਹੋ : ਭਾਰਤ-ਕੈਨੇਡਾ ਵਿਵਾਦ : ਕੈਨੇਡਾ ਵੱਲ ਘਟੀ ਪੰਜਾਬੀ ਵਿਦਿਆਰਥੀਆਂ ਦੀ ਰੁਚੀ
ਇੱਕ ਦਿਨਾਂ ਅੰਤਰਰਾਸ਼ਟਰੀ ਪ੍ਰਾਰੂਪ ਦੇ ਗਿਆਨੀ ਰੋਹਿਤ ਵਨਡੇ ਰੈਕਿੰਗ ‘ਚ ਹੁਣ ਦੂਜੇ ਅਤੇ ਟਵੰਟੀ-20 ‘ਚ ਨੰਬਰ ਵਨ ਬੱਲੇਬਾਜ਼ ਰਹਿ ਚੁੱਕੇ ਹਨ ਜਦੋਂਕਿ ਸਾਬਕਾ ਖਿਡਾਰੀ ਅਤੇ ਮੌਜੂਦਾ ਸੰਸਦ ਗੰਭੀਰ ਟੈਸਟ ਅਤੇ ਟਵੰਟੀ-20 ‘ਚ ਨੰਬਰ ਵਨ ਅਤੇ ਵਨਡੇ ‘ਚ ਅਠਵੇਂ ਨੰਬਰ ‘ਤੇ ਰਹਿ ਚੁੱਕੇ ਹਨ ਰਾਂਚੀ ਟੈਸਟ ‘ਚ 116 ਦੌੜਾਂ ਦੀ ਸੈਂਕੜ ਵਾਲੀ ਪਾਰੀ ਖੇਡਣ ਵਾਲੇ ਰਹਾਣੇ ਦੋਬਾਰਾ ਆਪਣੇ ਕਰੀਅਰ ਦੀ ਵਧੀਆ ਪੰਜਵੀਂ ਰੈਕਿੰਗ ‘ਤੇ ਪਹੁੰਚ ਗਏ ਹਨ ਆਖਰੀ ਵਾਰ ਉਹ ਨਵੰਬਰ 2016 ‘ਚ ਪੰਜਵੇਂ ਨੰਬਰ ‘ਤੇ ਰਹੇ ਸਨ।
ਮਯੰਕ ਅਗਰਵਾਲ 18ਵੇਂ ਨੰਬਰ ‘ਤੇ ਪਹੰਚੇ ਹਨ ਜਿਸ ਲਈ ਟਾਪ-20 ਬੱਲੇਬਾਜ਼ਾਂ ‘ਚ ਭਾਰਤ ਦੇ ਪੰਜ ਖਿਡਾਰੀਆਂ ਨੇ ਜਗਾ ਬਣਾਈ ਹੈ ਗੇਂਦਬਾਜਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਤੇਜ਼ ਗੇਂਦਬਾਜ਼ ਮੋਹੰਮਦ ਸ਼ਮੀ ਅਤੇ ਉਮੇਸ਼ ਯਾਦਵ ਨੇ ਵੀ ਕਰੀਅਰ ਦੀ ਸਭ ਤੋਂ ਵਧੀਆ ਰੇਟਿੰਗ ਹਾਸਿਲ ਕੀਤੀ ਹੈ ਸ਼ਮੀ 751 ਅੰਕਾਂ ਦੇ ਨਾਲ 15ਵੇਂ ਨੰਬਰ ‘ਤੇ ਪਹੁੰਚ ਗਏ ਹਨ ਮਾਰਚ 2018 ‘ਚ ਉਹ 14ਵੇਂ ਨੰਬਰ ‘ਤੇ ਸਨ ਜੋ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਵਧੀਆ ਰੈਕਿੰਗ ਹਨ ਜਦੋਂਕਿ ਯਾਦਵ ਦੇ 624 ਰੇਟਿੰਗ ਅੰਕ ਹਨ ਅਤੇ 24ਵੇਂ ਨੰਬਰ ‘ਤੇ।