ਇੰਗਲੈਂਡ ਪਹਿਲੀ ਪਾਰੀ ’ਚ 218 ਦੌੜਾਂ ਬਣਾ ਕੇ ਆਲਆਊਟ | IND vs ENG
- ਭਾਰਤੀ ਟੀਮ ਇੰਗਲੈਂਡ ਦੇ ਸਕੋਰ ਤੋਂ ਸਿਰਫ 83 ਦੌੜਾਂ ਪਿੱਛੇ | IND vs ENG
- ਭਾਰਤ ਵੱਲੋਂ ਰਵਿਚੰਦਰਨ ਅਸ਼ਵਿਨ ਨੇ 4 ਜਦਕਿ ਕੁਲਦੀਪ ਨੇ ਹਾਸਲ ਕੀਤੀਆਂ 5 ਵਿਕਟਾਂ
ਧਰਮਸ਼ਾਲਾ (ਏਜੰਸੀ)। ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਆਖਿਰੀ ਤੇ ਪੰਜਵਾਂ ਟੈਸਟ ਮੈਚ ਹਿਮਾਚਲ ਦੇ ਧਰਮਸ਼ਾਲਾ ’ਚ ਖੇਡਿਆ ਜਾ ਰਿਹਾ ਹੈ। ਪਹਿਲੇ ਦਿਨ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਇੱਕ ਸਮੇਂ ਇੰਗਲੈਂਡ ਨੂੰ ਓਪਨਰ ਬੱਲੇਬਾਜ਼ਾਂ ਨੇ ਚੰਗੀ ਸ਼ੁਰੂਆਤ ਦਿੱਤੀ, ਪਰ ਦੂਜੇ ਸੈਸ਼ਨ ਦੇ ਸ਼ੁਰੂ ਹੁੰਦੇ ਹੀ ਭਾਰਤੀ ਟੀਮ ਨੇ ਵਾਪਸੀ ਕੀਤੀ ਤੇ ਇੰਗਲੈਂਡ ਨੂੰ 218 ਦੌੜਾਂ ’ਤੇ ਆਲਆਊਟ ਕਰ ਦਿੱਤਾ, ਰਵਿਚੰਦਰਨ ਅਸ਼ਵਿਨ ਨੇ 4, ਕੁਲਦੀਪ ਯਾਦਵ ਨੇ 5, ਜਦਕਿ ਰਵਿੰਦਰ ਜਡੇਜ਼ਾ ਨੇ 1 ਵਿਕਟ ਹਾਸਲ ਕੀਤੀ। ਇੰਗਲੈਂਡ ਵੱਲੋਂ ਸਿਰਫ ਓਪਨਰ ਬੱਲੇਬਾਜ਼ ਜੈਕ ਕ੍ਰਾਲੀ ਨੇ 71 ਦੌੜਾਂ ਬਣਾ ਕੇ ਅਰਧਸੈਂਕੜੇ ਵਾਲੀ ਪਾਰੀ ਖੇਡੀ। ਇਸ ਤੋਂ ਇਲਾਵਾ ਜੌਨੀ ਬੇਅਰਸਟੋ ਨੇ 29 ਦੌੜਾਂ ਬਣਾਇਆਂ, ਕਪਤਾਨ ਬੇਨ ਸਟੋਕਸ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ।
ਹਰਿਦੁਆਰ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ’ਚ ਲੱਗੀ ਅੱਗ
ਇੰਗਲੈਂਡ ਨੇ ਆਪਣੀਆਂ ਆਖਿਰੀ 5 ਵਿਕਟਾਂ ਸਿਰਫ 8 ਦੌੜਾਂ ਦੇ ਅੰਦਰ ਹੀ ਗੁਆ ਦਿੱਤੀਆਂ। ਜਵਾਬ ’ਚ ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ ’ਚ ਜਬਰਦਸਤ ਸ਼ੁਰੂੂਆਤ ਕੀਤੀ ਤੇ ਕਪਤਾਨ ਰੋਹਿਤ ਸ਼ਰਮਾ ਤੇ ਯਸ਼ਸਵੀ ਜਾਇਸਵਾਲ ਵਿਚਕਾਰ ਪਹਿਲੀ ਵਿਕਟ ਲਈ 104 ਦੌੜਾਂ ਦੀ ਸਾਂਝੇਦਾਰੀ ਹੋਈ, ਜਾਇਸਵਾਲ ਨੂੰ ਬੇਨ ਫੋਕਸ ਨੇ ਸਟੰਪ ਆਊਟ ਕੀਤਾ, ਪਰ ਇਸ ਤੋਂ ਪਹਿਲਾਂ ਜਾਇਸਵਾਲ ਆਪਣਾ ਅਰਧਸੈਂਕੜਾ ਬਣਾ ਚੁੱਕੇ ਸਨ, ਦਿਨ ਦੀ ਖੇਡ ਖਤਮ ਹੋਣ ਤੱਕ ਕਪਤਾਨ ਰੋਹਿਤ ਸ਼ਰਮਾ (57 ਨਾਬਾਦ), ਜਦਕਿ ਸ਼ੁਭਮਨ ਗਿੱਲ (26 ਨਾਬਾਦ) ਦੌੜਾਂ ਬਣਾਂ ਕੇ ਨਾਬਾਦ ਪਵੇਲੀਅਨ ਪਰਤੇ। ਭਾਰਤੀ ਟੀਮ ਨੇ ਪਹਿਲੀ ਪਾਰੀ ’ਚ 135 ਦੌੜਾਂ ਬਣਾ ਲਈਆਂ ਹਨ, ਟੀਮ ਇੰਗਲੈਂਡ ਦੇ ਸਕੋਰ ਤੋਂ 83 ਦੌੜਾਂ ਪਿੱਛੇ ਹੈ ਤੇ ਉਸ ਦੀਆਂ 9 ਵਿਕਟਾਂ ਬਾਕੀ ਹਨ। (IND vs ENG)
ਜਾਇਸਵਾਲ ਦੀਆਂ ਟੈਸਟ ਕ੍ਰਿਕੇਟ ’ਚ 1000 ਦੌੜਾਂ ਪੂਰੀਆਂ | IND vs ENG
ਓਪਨਰ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੇ ਆਪਣੇ ਟੈਸਟ ਕ੍ਰਿਕੇਟ ਕਰੀਅਰ ’ਚ 1000 ਦੌੜਾਂ ਪੂਰੀਆਂ ਕਰ ਲਈਆਂ ਹਨ। ਜਾਇਸਵਾਲ ਨੇ ਭਾਰਤ ਵੱਲੋਂ ਸਭ ਤੋਂ ਘੱਟ ਪਾਰੀਆਂ ’ਚ 1000 ਦੌੜਾਂ ਬਣਾਉਣ ਦੇ ਮਾਮਲੇ ’ਚ ਦੂਜੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਪਹਿਲੇ ਸਥਾਨ ’ਤੇ ਵਿਨੋਕ ਕਾਂਬਲੀ ਹਨ। ਕਾਂਬਲੀ ਨੇ ਟੈਸਟ ਦੀਆਂ 14 ਪਾਰੀਆਂ ’ਚ 1000 ਦੌੜਾਂ ਬਣਾਇਆਂ ਸਨ, ਜਦਕਿ ਜਾਇਸਵਾਲ ਨੇ ਇਹ ਕਾਰਨਾਮਾ 16 ਪਾਰੀਆਂ ’ਚ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਜਾਇਸਵਾਲ ਨੇ ਸ਼ੋਏਬ ਬਸ਼ੀਰ ਦੇ ਇੱਕ ਓਵਰ ’ਚ 3 ਛੱਕੇ ਜੜੇ। ਯਸ਼ਸਵੀ ਨੇ ਤੀਜੀ, ਪੰਜਵੀਂ ਤੇ ਛੇਵੀਂ ਗੇਂਦ ’ਤੇ ਛੱਕੇ ਜੜੇ। (IND vs ENG)