ਹਥਿਆਰਾਂ ਦੇ ਬਲ ‘ਤੇ ਬਦਮਾਸ਼ਾਂ ਨੇ ਲੁੱਟਿਆ ਸਰਕਾਰੀ ਅਧਿਆਪਕ 

Robbery

2 ਹਜ਼ਾਰ ਨਗਦੀ , ਮੋਬਾਇਲ ਫੋਨ ਤੇ ਕਾਰ ਖੋਹ ਕੇ ਹੋਏ ਫਰਾਰ

ਸਤਪਾਲ ਥਿੰਦ, ਫਿਰੋਜ਼ਪੁਰ: ਕਸਬਾ ਮੁੱਦਕੀ ਤੋਂ ਡਿਊਟੀ ਕਰਕੇ ਘਰ ਵਾਪਸ ਆ ਰਹੇ ਇੱਕ ਸਰਕਾਰੀ ਅਧਿਆਪਕ ਨਾਲ ਪਿੰਡ ਮਿਰਜ਼ੇ ਕੇ ਨਜ਼ਦੀਕ ਤਿੰਨ ਬਦਮਾਸ਼ਾਂ ਵੱਲੋਂ ਲੁੱਟ ਖੋਹ ਕਰਨ ਦਾ ਮਾਮਲਾ ਸਾਹਮਣਾ ਆਇਆ।

ਇਸ ਸਬੰਧੀ ਜਾਣਕਾਰੀ ਦਿੰਦੇ ਸੁਖਦੀਪ ਸਿੰਘ ਵਾਸੀ ਮਿਰਜ਼ੇ ਕੇ ਨੇ ਦੱਸਿਆ ਕਿ ਉਹ ਮੁੱਦਕੀ ਵਿਚ ਸਰਕਾਰੀ ਅਧਿਆਪਕ ਲੱਗਿਆ ਹੋਇਆ ਹੈ ਅਤੇ ਕਰੀਬ ਦੁਪਹਿਰ ਦੇ 1 ਵਜੇ ਉਹ ਆਪਣੀ ਡਿਊਟੀ ਤੋਂ ਹਾਂਡਾ ਅਮੇਜ ਨੰ : ਪੀਬੀ 04 ਡਬਲਿਊ 6989 ਤੇ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ ਵਿਚ 3 ਨਾਮਲੂਮ ਵਿਅਕਤੀ ਮੋਟਰਸਾਈਕਲ ਪਲਸਰ ਤੇ ਆਏ ਅਤੇ ਪਿੰਡ ਮਿਰਜ਼ੇ ਕੇ ਤੋਂ ਥੌੜੀ ਦੂਰ ਉਸਨੂੰ ਰਕਵਾ ਕੇ ਕਾਪੇ ਤੇ ਪਿਸਤੋਲ ਦਾ ਡਰਾਵਾ ਦੇ ਕੇ ਉਸ ਕੋਲੋਂ 2 ਹਜ਼ਾਰ ਰੁਪਏ, ਇੱਕ ਮੋਬਾਇਲ ਫੋਨ ਤੇ ਉਸ ਦੀ ਕਾਰ ਖੋਹ ਕੇ ਫਰਾਰ ਹੋ ਗਏ।

ਪੁਲਿਸ ਨੇ ਤਿੰਨ ਅਣਪਛਾਤਿਆਂ ਖਿਲਾਫ਼ ਕੀਤਾ ਮਾਮਲਾ ਦਰਜ

ਇਸ ਮਾਮਲੇ ਸਬੰਧੀ ਥਾਣਾ ਘੱਲ ਖੁਰਦ ਤੋਂ ਏਐੱਸਆਈ ਸੁਖਦਰਸ਼ਨ ਕੁਮਾਰ ਨੇ ਦੱਸਿਆ ਕਿ ਸੁਖਦੀਪ ਸਿੰਘ ਦੇ ਬਿਆਨਾਂ ਤੇ ਤਿੰਨ ਨਾਮਲੂਮ ਵਿਅਕਤੀਆਂ ਖਿਲਾਫ਼ ਆਈ.ਪੀ.ਸੀ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।