ਰੋਡਵੇਜ ਬੱਸ ਤੇ ਟਰੈਕਟਰ-ਟਰਾਲੀ ਦੀ ਟੱਕਰ, 5 ਦੀ ਦਰਦਨਾਕ ਮੌਤ

Road Accident

ਮੱਚੀ ਹਫੜਾ-ਦਫੜੀ | Road Accident

ਜੌਨਪੁਰ (ਏਜੰਸੀ)। ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਦੇ ਸ਼ਿਕਰਾ ਇਲਾਕੇ ’ਚ ਰੋਡਵੇਜ ਦੀ ਬੱਸ ਦੀ ਲਪੇਟ ’ਚ ਆਉਣ ਨਾਲ ਟਰੈਕਟਰ ਟਰਾਲੀ ’ਤੇ ਸਵਾਰ ਪੰਜ ਮਜਦੂਰਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਪੁਲਿਸ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਜੌਨਪੁਰ-ਪ੍ਰਯਾਗਰਾਜ ਹਾਈਵੇਅ ’ਤੇ ਸਮਾਧਗੰਜ ਬਾਜਾਰ ਨੇੜੇ ਐਤਵਾਰ ਰਾਤ 11:15 ਵਜੇ ਰੋਡਵੇਜ ਦੀ ਬੱਸ ਨੇ ਇੱਕ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰਾਲੀ ਅਸੰਤੁਲਿਤ ਹੋ ਕੇ ਪਲਟ ਗਈ ਅਤੇ ਇਸ ’ਚ ਸਵਾਰ ਪੰਜ ਮਜਦੂਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਦੋ ਗੰਭੀਰ ਜ਼ਖਮੀ ਹੋ ਗਏ। (Road Accident)

Road Acident : ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ

ਉਨ੍ਹਾਂ ਦੱਸਿਆ ਕਿ ਸਮਾਧਗੰਜ ਬਜਾਰ ਨੇੜੇ ਮਕਾਨ ਢਾਲ ਰਹੇ ਸੱਤ ਮਜਦੂਰ ਜਿਵੇਂ ਹੀ ਇਕ ਟਰੈਕਟਰ ਟਰਾਲੀ ’ਤੇ ਸਵਾਰ ਹੋ ਕੇ ਕਿਧਰੇ ਕੰਮ ਕਰਨ ਤੋਂ ਬਾਅਦ ਪ੍ਰਯਾਗਰਾਜ-ਜੌਨਪੁਰ ਮੁੱਖ ਮਾਰਗ ’ਤੇ ਪੁੱਜੇ ਤਾਂ ਰੋਡਵੇਜ ਦੀ ਬੱਸ ਨਾਲ ਜਬਰਦਸਤ ਟੱਕਰ ਹੋਣ ਕਾਰਨ ਟਰੈਕਟਰ ਟਰਾਲੀ ਅਸੰਤੁਲਿਤ ਹੋ ਕੇ ਪਲਟ ਗਈ। ਪ੍ਰਯਾਗਰਾਜ ਤੋਂ ਆ ਰਹੇ ਟਰੈਕਟਰ ਟਰਾਲੀ ’ਚ ਸਵਾਰ 5 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜਖਮੀ ਹੋ ਗਏ। ਜਖਮੀਆਂ ਨੂੰ ਇਲਾਜ ਲਈ ਸੀਐੱਚਸੀ ਮਛਲੀਸਹਿਰ ਵਿਖੇ ਭੇਜ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਹਿਚਾਣ ਲਈ ਯਤਨ ਕੀਤੇ ਜਾ ਰਹੇ ਹਨ। (Road Accident)

LEAVE A REPLY

Please enter your comment!
Please enter your name here