ਸਾਡੇ ਨਾਲ ਸ਼ਾਮਲ

Follow us

10.7 C
Chandigarh
Tuesday, January 20, 2026
More
    Home Breaking News ਰੋਡ ਸੇਫਟੀ ਫੋਰ...

    ਰੋਡ ਸੇਫਟੀ ਫੋਰਸ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

    Road Safety
    ਮਲੇਰਕੋਟਲਾ: ਸੜਕ ਸੁਰੱਖਿਆ ਫੋਰਸ ਨੂੰ ਹਦਾਇਤਾਂ ਦਿੰਦੇ ਐਸ ਐਸ ਪੀ ਮਾਲੇਰਕੋਟਲਾ।

    ਜ਼ਿਲ੍ਹੇ ’ਚ ਅਤਿ-ਆਧੁਨਿਕ ਤਕਨੀਕਾਂ ਤੇ ਸਿਖਲਾਈ ਪ੍ਰਾਪਤ ਕਰਮਚਾਰੀਆਂ ਨਾਲ ਲੈਸ ਸੜਕ ਸੁਰੱਖਿਆ ਫੋਰਸ ਫਲੀਟ ਵਹੀਕਲ ਦੀ ਤਾਇਨਾਤੀ (Road Safety)

    • ਸੜਕ ਸੁਰੱਖਿਆ ਫੋਰਸ ਮਾਲੇਰਕੋਟਲਾ ਦੀਆਂ ਸੜਕਾਂ ’ਤੇ 24 ਘੰਟੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਿੱਚ ਹੋਵੇਗੀ ਸਹਾਇਕ ਸਿੱਧ: ਖੱਖ

    (ਗੁਰਤੇਜ ਜੋਸ਼ੀ) ਮਾਲੇਰਕੋਟਲਾ। ਸੜਕ ਸੁਰੱਖਿਆ ਪਹਿਲਕਦਮੀ ਤਹਿਤ ਜ਼ਿਲ੍ਹਾ ਮਾਲੇਰਕੋਟਲਾ ਵਿਖੇ ਇੱਕ ਅਤਿ-ਆਧੁਨਿਕ ਤਕਨੀਕਾਂ ਅਤੇ ਸਿਖਲਾਈ ਪ੍ਰਾਪਤ ਕਰਮਚਾਰੀਆਂ ਨਾਲ ਲੈਸ ਸੜਕ ਸੁਰੱਖਿਆ ਫੋਰਸ ਫਲੀਟ ਵਹੀਕਲ ਦੀ ਸ਼ੁਰੂਆਤੀ ਤੈਨਾਤੀ ਕੀਤੀ ਗਈ ਹੈ । ਇਸ ਗੱਲ ਦੀ ਜਾਣਕਾਰੀ ਸੀਨੀਅਰ ਕਪਤਾਨ ਪੁਲਿਸ ਸ੍ਰੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਆਈ.ਪੀ.ਐਸ ਵੱਲੋਂ ਮਾਲੇਰਕੋਟਲਾ ਜ਼ਿਲ੍ਹੇ ਨੂੰ ਅਲਾਟ ਕੀਤੇ ਰੋਡ ਸੇਫਟੀ ਫੋਰਸ ਦੇ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਦਿੱਤੀ । (Road Safety)

    ਇਹ ਵੀ ਪੜ੍ਹੋ : NRIs : ਮੁੱਖ ਮੰਤਰੀ ਨੇ ਵਿਸ਼ਵ ਭਰ ’ਚ ਵੱਸਦੇ ਪਰਵਾਸੀ ਪੰਜਾਬੀਆਂ ਨੂੰ ਕਰ ਦਿੱਤਾ ਖੁਸ਼, ਕੀਤੇ ਕਈ ਐਲਾਨ

    ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਰਾਜ ਭਰ ਵਿੱਚ ਸੜਕ ਹਾਦਸਿਆਂ ਅਤੇ ਮੌਤਾਂ ਦੀ ਗਿਣਤੀ ਵਿੱਚ ਕਮੀ ਲਿਆਉਣ ਲਈ ਤਕਨੀਕੀ ਤੌਰ ’ਤੇ ਉੱਨਤ ਸੜਕ ਸੁਰੱਖਿਆ ਫੋਰਸ ਦੀ ਸਥਾਪਨਾ ਕੀਤੀ ਗਈ ਹੈ। ਮਾਲੇਰਕੋਟਲਾ ਨੂੰ ਮੁੱਖ ਮਾਰਗਾਂ ਅਤੇ ਦੁਰਘਟਨਾਵਾਂ ਵਾਲੇ ਸਥਾਨਾਂ ’ਤੇ 24 ਘੰਟੇ ਗਸ਼ਤ ਕਰਨ ਲਈ ਜੀਵਨ ਰੱਖਿਅਕ ਗੀਅਰਾਂ ਨਾਲ ਫਿੱਟ ਵਾਹਨਾਂ ਦਾ ਫਲੀਟ ਅਲਾਟ ਕੀਤਾ ਗਿਆ ਹੈ। ਕੋਈ ਵੀ ਲੋੜਵੰਦ ਐਮਰਜੈਂਸੀ ਮੌਕੇ 112 ਡਾਇਲ ਕਰਕੇ ਸੜਕ ਸੁਰੱਖਿਆ ਫੋਰਸ ਦੀ ਤੁਰੰਤ ਮਦਦ ਪ੍ਰਾਪਤ ਕੀਤੀ ਜਾ ਸਕਦੀ ਹੈ। Road Safety

    Road Safety
    ਰੋਡ ਸੇਫਟੀ ਫੋਰਸ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

    ਉਨ੍ਹਾਂ ਕਿਹਾ ਕਿ ਇਹ ਫੋਰਸ ਮਾਲੇਰਕੋਟਲਾ ਦੀਆਂ ਸੜਕਾਂ ’ਤੇ 24 ਘੰਟੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਵਾਹਨ ’ਤੇ ਐਮਰਜੈਂਸੀ ਕਾਲਾਂ ਦਾ ਤੇਜ਼ੀ ਨਾਲ ਜਵਾਬ ਦੇਣ ਅਤੇ ਐਮਰਜੈਂਸੀ ਦੀ ਸਥਿਤੀ ਵਿੱਚ ਦੁਰਘਟਨਾ ਵਾਲੇ ਸਥਾਨ ’ਤੇ ਡਾਕਟਰੀ ਦੇਖਭਾਲ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਸਿਖਲਾਈ ਪ੍ਰਾਪਤ ਪੁਲਿਸ ਕਰਮਚਾਰੀ ਅਤੇ ਪੈਰਾਮੈਡਿਕਸ ਤਾਇਨਾਤ ਹੋਣਗੇ । ਇਸ ਤੋਂ ਇਲਾਵਾ ਇਹ ਵਹੀਕਲ ਸਪੀਡ ਗਨ, ਅਲਕੋਹਲ ਬ੍ਰੀਥ ਐਨਾਲਾਈਜ਼ਰ, ਅਤੇ ਫਸਟ-ਏਡ ਕਿੱਟਾਂ ਨਾਲ ਵੀ ਲੈਸ ਹਨ ਤਾਂ ਜੋ ਰੈਸ਼ ਡਰਾਈਵਿੰਗ, ਜ਼ਿਆਦਾ ਰਫਤਾਰ, ਅਤੇ ਪ੍ਰਭਾਵ ਅਧੀਨ ਡਰਾਈਵਿੰਗ ਨੂੰ ਰੋਕਿਆ ਜਾ ਸਕੇ ।  ਐਸ.ਐਸ.ਪੀ.ਖੱਖ ਨੇ ਤਾਇਨਤ ਰੋਡ ਸੇਫਟੀ ਫੋਰਸ ਦੇ ਜਵਾਨਾਂ ਨੂੰ ਬਿਨਾਂ ਕਿਸੇ ਢਿੱਲ-ਮੱਠ ਜਾਂ ਦੇਰੀ ਤੋਂ ਕੀਮਤੀ ਜਾਨਾਂ ਬਚਾਉਣ ਲਈ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ।

    LEAVE A REPLY

    Please enter your comment!
    Please enter your name here