ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਦੇ ਜਵੱਦੀ ਰੋਡ ’ਤੇ ਸਰਕਾਰੀ ਸਕੂਲ ਲਾਗੇ ਇੱਕ ਬੇਕਾਬੂ ਕਾਰਨ ਨੇ ਦੋ ਸਕੂਲੀਆਂ ਬੱਚਿਆਂ ਸਣੇ ਚਾਰ ਜਣਿਆਂ ਨੂੰ ਆਪਣੀ ਚਪੇਟ ’ਚ ਲੈ ਲਿਆ। ਜਿਸ ਕਾਰਨ ਦੋਵੇਂ ਗੰਭੀਰ ਰੂਪ ’ਚ ਜਖ਼ਮੀ ਹੋ ਗਏ।Êਪ੍ਰਤੱਖਦਰਸ਼ੀਆਂ ਮੁਤਾਬਕ ਇੱਕ ਕਾਰ ਜੋ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ ਨੇ ਕਈ ਰਾਹਗੀਰਾਂ ਨੂੰ ਆਪਣੀ ਚਪੇਟ ਲੈ ਕੇ ਦਰੜ ਦਿੱਤਾ। ਲੋਕਾਂ ਮੁਤਾਬਕ ਕਾਰ ਨੂੰ ਇੱਕ ਲੜਕੀ ਚਲਾ ਰਹੀ ਸੀ। ਤੇਜ਼ ਰਫ਼ਤਾਰ ਹੋਣ ਕਰਕੇ ਕਾਰ ਥੋੜੀ ਦੂਰ ਜਾ ਕੇ ਬੇਕਾਬੂ ਹੋ ਗਈ ਅਤੇ ਉਸਨੇ ਸੜਕ ’ਤੇ ਜਾ ਰਹੇ ਦੋ ਸਕੂਲੀ ਬੱਚਿਆਂ ਸਣੇ ਚਾਰ ਨੂੰ ਆਪਣੀ ਚਪੇਟ ’ਚ ਲੈ ਲਿਆ। (Road Accident)
ਇਹ ਵੀ ਪੜ੍ਹੋ : West Bengal Train Accident: ਰੇਲ ਢਾਂਚਾ ਦਰੁਸਤ ਕਰਨ ਦੀ ਜ਼ਰੂਰਤ
ਜਿਸ ਕਾਰਨ ਦੋਵੇਂ ਸਕੂਲੀ ਬੱਚਿਆਂ ਦੀਆਂ ਲੱਤਾਂ ਟੁੱਟ ਗਈਆਂ ਅਤੇ ਦੂਸਰੇ ਰਾਹਗੀਰ ਵੀ ਬੁਰੀ ਤਰ੍ਹਾਂ ਨਾਲ ਫੱਟੜ ਹੋ ਗਏ। ਜਖ਼ਮੀ ਬੱਚਿਆਂ ਦੀ ਪਹਿਚਾਣ ਵਿਕਾਸ ਤੇ ਆਨੰਦ ਵਜੋਂ ਹੋਈ ਹੈ। ਜਿਹੜੇ ਇੱਕ ਨਿੱਜੀ ਹਸਪਤਾਲ ’ਚ ਇਲਾਜ਼ ਅਧੀਨ ਹਨ। ਹਾਦਸੇ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਨੇ ਕਾਰ ਚਾਲਕ ਲੜਕੀ ਨੂੰ ਹਿਰਾਸਤ ’ਚ ਲੈ ਲਿਆ ਅਤੇ ਜਖ਼ਮੀਆਂ ਨੂੰ ਇਲਾਜ਼ ਲਈ ਹਸਪਤਾਲ ਦਾਖਲ ਕਰਵਾਇਆ। ਹਾਦਸੇ ’ਚ ਕਾਰ ਸਣੇ ਕਈ ਦੁਹੱਈਆ ਵਾਹਨ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ। ਥਾਣਾ ਦੁੱਗਰੀ ਦੇ ਪੁਲਿਸ ਮੁਖੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਹਾਦਸੇ ’ਚ ਦੋ ਬੱਚਿਆਂ ਸਮੇਤ ਚਾਰ ਜਖ਼ਮੀ ਹੋਏ ਹਨ। ਜਿੰਨ੍ਹਾਂ ਦਾ ਹਸਪਤਾਲ ’ਚ ਇਲਾਜ਼ ਚੱਲ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁਲਜ਼ਮ ਖਿਲਾਫ਼ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। (Road Accident)