ਸਾਡੇ ਨਾਲ ਸ਼ਾਮਲ

Follow us

9.5 C
Chandigarh
Sunday, January 18, 2026
More
    Home Breaking News ਕਾਰ ਤੇ ਵੈਨ ਦੀ...

    ਕਾਰ ਤੇ ਵੈਨ ਦੀ ਹੋਈ ਭਿਆਨਕ ਟੱਕਰ, ਨੌਜਵਾਨ ਦੀ ਮੌਤ

    Guru har sahai News

    ਗੁਰੂਹਰਸਹਾਏ (ਵਿਜੈ ਹਾਂਡਾ)। Guru har sahai News : ਗੁਰੂਹਰਸਹਾਏ-ਗੋਲੂ ਕਾ ਮੋੜ ’ਤੇ ਸਥਿਤ ਪਿੰਡ ਮੋਹਨ ਕੇ ਉਤਾੜ ਦੇ ਨਜ਼ਦੀਕ ਕਾਰ ਤੇ ਵੈਨ ਦੀ ਹੋਈ ਜ਼ਬਰਦਸਤ ਟੱਕਰ ’ਚ ਇੱਕ ਨੌਜਵਾਨ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਗੋਲੂ ਕਾ ਮੋੜ ਵਾਲੇ ਪਾਸੇ ਤੋਂ ਇਕ ਔਰਤ ਕਾਰ ਚਲਾ ਕੇ ਗੁਰੂਹਰਸਹਾਏ ਵੱਲ ਨੂੰ ਜਾ ਰਹੀ ਸੀ ਤੇ ਕਾਰ ਜਦੋਂ ਪਿੰਡ ਮੋਹਨ ਕੇ ਉਤਾੜ ਦੇ ਨਜ਼ਦੀਕ ਪਹੁੰਚੀ ਤਾਂ ਕਾਰ ਦਾ ਅਚਾਨਕ ਸੰਤੁਲਨ ਵਿਗੜ ਗਿਆ ਤੇ ਕਾਰ ਡਵਾਈਡਰ ਨੂੰ ਪਾਰ ਕਰਦੀ ਦੂਸਰੇ ਪਾਸੇ ਸਾਹਮਣੇ ਤੋਂ ਆ ਰਹੀ ਵੈਨ ਵਿੱਚ ਜਾਂ ਵੱਜੀ ਜੋ ਕਿ ਸਕੂਲੀ ਬੱਚਿਆਂ ਨੂੰ ਛੱਡ ਕੇ ਡਰਾਈਵਰ ਗੋਲੂ ਕਾ ਮੋੜ ਵੱਲ ਨੂੰ ਆ ਰਿਹਾ ਸੀ।

    Read Also : ਜਨਰਲ ਮਰਚੈਂਟਸ ਐਸੋਸੀਏਸ਼ਨ ਨੇ ਤਿੰਨ ਜਨਤਕ ਮੁੱਦਿਆਂ ਸਬੰਧੀ ਹੋਰ ਉਪਰਾਲਾ ਵਿਡਿਆ

    ਇਸ ਸੜਕ ਹਾਦਸੇ ਵਿੱਚ ਵੈਨ ਚਾਲਕ ਵਰਿੰਦਰ ਕੁਮਾਰ ਉਰਫ਼ ਰਿੰਕੂ ਉਮਰ ਕਰੀਬ 35 ਸਾਲ ਵਾਸੀ ਮੋਹਨ ਕੇ ਹਿਠਾੜ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਕਾਰ ਚਾਲਕ ਔਰਤ ਜ਼ਖ਼ਮੀ ਹੋ ਗਈ ਜੋਂ ਹਸਪਤਾਲ ਅੰਦਰ ਜੇਰੇ ਇਲਾਜ ਹੈ। ਇਸ ਭਿਅਨਕ ਸੜਕ ਹਾਦਸੇ ਦੀ ਖ਼ਬਰ ਜਿਵੇਂ ਹੀ ਪਰਿਵਾਰਕ ਮੈਂਬਰਾਂ ਤੱਕ ਪਹੁੰਚੀ ਤਾਂ ਪਿੰਡ ਸਮੇਤ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ । Guru har sahai News

    LEAVE A REPLY

    Please enter your comment!
    Please enter your name here