ਕੇਜਰੀਵਾਲ ਨੂੰ ਭਾਸ਼ਣ ਅੱਧ ਵਿਚਾਲੇ ਛੱਡਣਾ ਪਿਆ
(ਸੱਚ ਕਹੂੰ ਨਿਊਜ਼) ਸੋਲਨ। ਹਿਮਾਚਲ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਦੇ ਉਮੀਦਵਾਰ ਦੇ ਹੱਕ ’ਚ ਰੈਲੀ ਕਰ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਰਜੀਵਾਲ (Arivand Kejriwal) ਦੇ ਰੋਡ ਸ਼ੋਅ ਦੌਰਾਨ ਹੰਗਾਮ ਹੋ ਗਿਆ। ਅਰਵਿੰਦ ਕੇਜਰੀਵਾਲ ਦੇ ਸਾਹਮਣੇ ਲੋਕਾਂ ਨੇ ਮੁਰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ’ਤੇ ‘ਆਪ’ ਵਰਕਰਾਂ ਦੀ ਨਾਅਰੇਬਾਜ਼ੀ ਕਰਨ ਵਾਲਿਆਂ ਨਾਲ ਝੜਪ ਹੋ ਗਈ। ਹਾਲਾਤ ਇਹ ਬਣ ਗਏ ਕਿ ਕੇਜਰੀਵਾਲ ਨੂੰ ਭਾਸ਼ਣ ਅੱਧ ਵਿਚਾਲੇ ਛੱਡ ਕੇ ਪਰਤਣਾ ਪਿਆ।
ਹਿਮਾਚਲ ਵਿੱਚ 12 ਨਵੰਬਰ ਨੂੰ ਵੋਟਾਂ ਪੈਣਗੀਆਂ
ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੀਰਵਾਰ ਨੂੰ ਪਹਿਲੀ ਵਾਰ ਚੋਣ ਪ੍ਰਚਾਰ ਲਈ ਪਹੁੰਚੇ ਸਨ। ਉਹ ਸੋਲਨ ਸੀਟ ਤੋਂ ਉਮੀਦਵਾਰ ਅੰਜੂ ਰਾਠੌਰ ਲਈ ਰੋਡ ਸ਼ੋਅ ਕਰ ਰਹੇ ਸਨ, ਜਦੋਂ ਹੰਗਾਮਾ ਹੋ ਗਿਆ। ਹਿਮਾਚਲ ਵਿੱਚ 12 ਨਵੰਬਰ ਨੂੰ ਵੋਟਾਂ ਪੈਣੀਆਂ ਹਨ। ਅਰਵਿੰਦ ਕੇਜਰੀਵਾਲ ਵੀਰਵਾਰ ਨੂੰ ਪਹਿਲੀ ਵਾਰ ਚੋਣ ਪ੍ਰਚਾਰ ਲਈ ਪਹੁੰਚੇ ਸਨ। ਆਮ ਆਦਮੀ ਪਾਰਟੀ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਸਾਰੀਆਂ 68 ਸੀਟਾਂ ‘ਤੇ ਚੋਣ ਲੜ ਰਹੀ ਹੈ। ਉਹ ਸੋਲਨ ਸੀਟ ਤੋਂ ਉਮੀਦਵਾਰ ਅੰਜੂ ਰਾਠੌਰ ਲਈ ਰੋਡ ਸ਼ੋਅ ਕਰ ਰਹੇ ਸਨ, ਜਦੋਂ ਹੰਗਾਮਾ ਹੋ ਗਿਆ। ਹਿਮਾਚਲ ਵਿੱਚ 12 ਨਵੰਬਰ ਨੂੰ ਵੋਟਾਂ ਪੈਣੀਆਂ ਹਨ।
ਕੇਜਰੀਵਾਲ (Arivand Kejriwal) ਵੀਰਵਾਰ ਦੁਪਹਿਰ ਨੂੰ ਸੋਲਨ ਪਹੁੰਚੇ ਅਤੇ ਖੁੱਲ੍ਹੀ ਗੱਡੀ ‘ਚ ਪੁਰਾਣੇ ਡੀਸੀ ਦਫਤਰ ਤੋਂ ਰਵਾਨਾ ਹੋਏ। ਉਨ੍ਹਾਂ ਨਾਲ ਸ਼ਿਮਲਾ ਸੰਸਦੀ ਹਲਕੇ ਦੀਆਂ 17 ਵਿਧਾਨ ਸਭਾ ਸੀਟਾਂ ਲਈ ਪਾਰਟੀ ਉਮੀਦਵਾਰ ਅਤੇ ਵਰਕਰ ਵੀ ਸਨ। ਰੋਡ ਸ਼ੋਅ ਪੁਰਾਣਾ ਬੱਸ ਸਟੈਂਡ ਪਹੁੰਚਿਆ ਜਿੱਥੇ ਕੇਜਰੀਵਾਲ ਨੇ ਗੱਡੀ ਤੋਂ ਹੀ ਆਪਣਾ ਭਾਸ਼ਣ ਸ਼ੁਰੂ ਕੀਤਾ। ਕੇਜਰੀਵਾਲ ਨੇ 5 ਮਿੰਟ ਹੀ ਬੋਲੇ ਸਨ ਕਿ ਇੰਨੇ ਨੂੰ ਪੰਜਾਬ ਤੋਂ ਆਏ ਈਟੀਟੀ-ਟੀਈਟੀ ਪਾਸ ਅਧਿਆਪਕ ਯੂਨੀਅਨ ਦੇ ਮੈਂਬਰਾਂ ਨੇ ਆਪਣੇ ਮੰਗ ਪੱਤਰ ਲਹਿਰਾਉਣੇ ਸ਼ੁਰੂ ਕਰ ਦਿੱਤੇ ਹਨ।
ਜਦੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਉਨ੍ਹਾਂ ਨੂੰ ਰੋਕਦੇ ਹੋਏ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤਾਂ ਇਨ੍ਹਾਂ ਲੋਕਾਂ ਨੇ ਪਰਚੇ ਉਛਾਲਦੇ ਹੋਏ ਕੇਜਰੀਵਾਲ ਮੁਰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਜਿਸ ਤੋਂ ਬਾਅਦ ਆਪ ਵਰਕਰਾਂ ਦੀ ਭਿੜਤ ਹੋਏ ਗਈ। ਇਸ ਦੌਰਾਨ ਕੇਜਰੀਵਾਲ ਨੂੰ ਆਪਣਾ ਭਾਸ਼ਣ ਵਿਚਾਲੇ ਹੀ ਛੱਡ ਕੇ ਜਾਣਾ ਪਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ