ਰੀਓ ਓਲੰਪਿਕ: ਕਾਫੀ ਨਹੀਂ ਹਨ ਦੋ ਤਮਗੇ

ਬੈਡਮਿੰਟਨ ਖਿਡਾਰਣ ਪੀਵੀ ਸਿੰਧੂ, ਪਹਿਲਵਾਨ ਸਾਕਸ਼ੀ ਮਲਿਕ ਅਤੇ ਜਿਮਨਾਸਟਿਕ ਦੀਪਾ ਕਰਮਾਕਰ ਕੁਝ ਸਮਾਂ ਪਹਿਲਾਂ ਤੱਕ ਅਣਪਛਾਤੇ ਨਾਂਅ ਸਨ ਉਹ ਰੀਓ ਦ ਜੈਨੇਰੀਓ ਓਲੰਪਿਕ 2016 ‘ਚ ਭਾਰਤੀ ਟੀਮ ਦੇ ਸਿਰਫ਼ ਮੈਂਬਰ ਸਨ ਪਰ ਇਨ੍ਹਾਂ ਖਿਡਾਰੀਆਂ ਵੱਲੋਂ ਲੜੀਵਾਰ ਤਾਂਬਾ ਅਤੇ ਚਾਂਦੀ ਤਮਗੇ ਜਿੱਤਣੇ ਅਤੇ ਚੌਥੇ ਸਥਾਨ ‘ਤੇ ਆਉਣ ਨਾਲ ਉਨ੍ਹਾਂ ਦਾ ਜੀਵਨ ਹਮੇਸ਼ਾ ਲਈ ਬਦਲ ਗਿਆ ਅਤੇ ਉਨ੍ਹਾਂ ਦਾ ਭਵਿੱਖ ਚਮਕ ਉੱਠਿਆ ਨਾਲ ਹੀ ਉਨ੍ਹਾਂ ਨੇ ਭਾਰਤ ਨੂੰ ਵੀ ਮਾਣ ਬਖ਼ਸ਼ਿਆ ਹੈ ਅਤੇ ਉਨ੍ਹਾਂ ਨਿਯਮਾਂ ਨੂੰ ਮੁੜ ਨਿਰਧਾਰਿਤ ਕਰ ਦਿੱਤਾ ਕਿ ਆਉਣ ਵਾਲੇ ਸਮੇਂ ‘ਚ ਅਸੀਂ ਇਨ੍ਹਾਂ ਖੇਡਾਂ ਨੂੰ ਕਿਸ ਨਜ਼ਰੀਏ ਨਾਲ ਵੇਖਾਂਗੇ ਪਰ ਇਸ ਗੇੜ ‘ਚ ਲੋਕ ਇਸ ਗੱਲ ਨੂੰ ਭੁੱਲ ਗਏ ਹਨ ਕਿ ਇਹ ਤਿੰਨੇ ਨੌਜਵਾਨ ਧੀਆਂ ਇਸ ਗੱਲ ਨੂੰ ਦਰਸ਼ਾਉਂਦੀਆਂ ਹਨ ਕਿ ਨੌਜਵਾਨ ਭਾਰਤ ਕਿਸ ਤਰ੍ਹਾਂ ਸੰਘਰਸ਼ ਕਰ ਰਿਹਾ ਹੈ ਅਤੇ ਕਿਸ ਤਰ੍ਹਾਂ ਸਫਲਤਾ ਵੱਲ ਵਧ ਰਿਹਾ ਹੈ (Rio Olympics)

ਅੱਜ ਕੇਂਦਰ ਅਤੇ ਵੱਖ-ਵੱਖ ਸੂਬਾ ਸਰਕਾਰਾਂ ਨੇ ਇਨ੍ਹਾਂ ਖਿਡਾਰੀਆਂ ਲਈ ਆਪਣੇ ਖ਼ਜ਼ਾਨੇ ਖੋਲ੍ਹ ਦਿੱਤੇ ਹਨ ਅਤੇ ਉਨ੍ਹਾਂ ਨੂੰ ਕਰੋੜਾਂ ਦੇ ਇਨਾਮ ਦਿੱਤੇ ਜਾ ਰਹੇ  ਹਨ ਪਰ ਕੀ ਉਹ ਇਸ ਗੱਲ ‘ਤੇ ਵਿਚਾਰ ਕਰਨਗੇ ਕਿ ਉਹ ਕਿਹੜੀ ਗੱਲ ਦਾ ਜਸ਼ਨ ਮਨਾ ਰਹੇ ਹਨ ਕੀ ਉਹ ਇਸ ਗੱਲ ‘ਤੇ ਖੁਸ਼ ਹਨ ਕਿ ਦੇਸ਼ ਨੂੰ ਇਨ੍ਹਾਂ ਤਮਗਿਆਂ ਨੂੰ ਪ੍ਰਾਪਤ ਕਰਨ ‘ਚ 68 ਸਾਲ ਲੱਗੇ? ਸਰਕਾਰ, ਖੇਡ ਯੂਨੀਵਰਸਿਟੀਆਂ, ਖੇਡ ਅਧਿਕਾਰੀ ਉਦੋਂ ਕਿੱਥੇ ਸਨ, ਜਦ ਇਨ੍ਹਾਂ ਖਿਡਾਰੀਆਂ ਨੂੰ ਉਨ੍ਹਾਂ ਦੀ ਸਭ ਤੋਂ ਵੱਧ ਜ਼ਰੂਰਤ ਸੀ? ਕੀ ਅਸੀਂ ਇਸ ਗੱਲ ‘ਤੇ ਖੁਸ਼ ਹਾਂ ਕਿ ਭਾਰਤ ਦੀਆਂ ਧੀਆਂ ਦੀ ਇਹ ਜਿੱਤ ਸਰਕਾਰ ਅਤੇ ਭਾਰਤੀ ਓਲੰਪਿਕ ਸੰਘ ਕਾਰਨ ਨਹੀਂ ਹੈ ਜਾਂ ਇਸ ਗੱਲ ‘ਤੇ ਖੁਸ਼ ਹਾਂ ਕਿ ਉਲਟ ਹਾਲਾਤਾਂ ਦੇ ਬਾਵਜ਼ੂਦ ਇਨ੍ਹਾਂ ਖਿਡਾਰੀਆਂ ਨੇ ਭਾਰਤ ਨੂੰ ਮਾਣ ਬਖਸ਼ਿਆ ਹੈ?

Rio Olympics

ਜ਼ਰ੍ਹਾ ਸੋਚੋ, ਪੀਵੀ ਸਿੰਧੂ ਆਪਣੇ ਅਭਿਆਸ ਲਈ ਰੋਜ਼ਾਨਾ 56 ਕਿਲੋਮੀਟਰ ਦੀ ਯਾਤਰਾ ਕਰਦੀ ਸੀ ਆਪਣੇ ਪਿਤਾ ਦੇ ਸਕੂਟਰ ਪਿੱਛੇ ਬੈਠ ਕੇ ਰੋਜ਼ਾਨਾ 4 ਵਜੇ ਸਵੇਰੇ ਘਰੋਂ ਨਿੱਕਲ ਕੇ ਸਾਬਕਾ ਬੈਡਮਿੰਟਨ ਚੈਂਪੀਅਨ ਗੋਪੀਚੰਦ ਦੇ ਹੈਦਰਾਬਾਦ ਸਥਿਤ ਟ੍ਰੇਨਿੰਗ ਸੈਂਟਰ ‘ਚ ਪਹੁੰਚਦੀ ਸੀ ਅਗਰਤਲਾ ਦੀ ਦੀਪਾ ਕਰਮਾਕਰ ਘਾਤਕ ਪ੍ਰੋਡੂਨੋਵਾ ਵਾਲਟ ਦਾ ਅਭਿਆਸ ਡਕਟ ਟੇਪ ‘ਤੇ ਹੈਂਡ ਸਪਿੰਗ ਦੀ ਮੱਦਦ ਨਾਲ ਕਰਦੀ ਸੀ ਹਰਿਆਣਾ ਦੇ ਮੋਖਰਾ ਪਿੰਡ ਦੀ ਸਾਕਸ਼ੀ ਮਲਿਕ ਨੇ 12 ਸਾਲ ਦੀ ਉਮਰ ‘ਚ ਕੁਸ਼ਤੀ ਦੀ ਸਿਖਲਾਈ ਸ਼ੁਰੂ ਕਰ ਦਿੱਤੀ ਸੀ ਅਤੇ ਉਹ ਵੀ ਇੱਕ ਅਜਿਹੇ ਸੂਬੇ ‘ਚ ਜਿੱਥੇ ਲੜਕੀਆਂ ਦਾ ਖੇਡਾਂ ‘ਚ ਹਿੱਸਾ ਲੈਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ

ਲਲਿਤਾ ਸ਼ਿਵਾਜੀ ਬਾਬਰ ਤੀਜੀ ਭਾਰਤੀ ਮਹਿਲਾ ਹੈ, ਜੋ ਓਲੰਪਿਕ ਖੇਡਾਂ ‘ਚ ਐਥਲੈਟਿਕਸ ਦੇ ਫਾਈਨਲ ‘ਚ ਪਹੁੰਚੀ ਹੈ ਉਸ ਨੇ 3000 ਮੀਟਰ ਦੀ ਸਟੀਪਲਚੇਜ ‘ਚ ਹਿੱਸਾ ਲਿਆ 1984 ‘ਚ ਪੀਟੀ ਊਸ਼ਾ ਦੇ ਫਾਈਨਲ ‘ਚ ਪਹੁੰਚਣ ਤੋਂ ਬਾਅਦ ਇਹ ਪਹਿਲੀ ਭਾਰਤੀ ਮਹਿਲਾ ਹੈ ਜੋ ਐਥਲੈਟਿਕਸ ਦੇ ਫਾਈਨਲ ‘ਚ ਪਹੁੰਚੀ ਹੈ ਨੰਗੇ ਪੈਰੀਂ ਆਪਣੇ ਘਰੋਂ ਦੂਰ ਖੂਹ ਤੋਂ ਪਾਣੀ ਲੈਣ ਜਾਂਦੀ ਸੀ ਤੇ ਉਸ ਨੂੰ ਉਦੋਂ ਇਹ ਅਹਿਸਾਸ ਨਹੀਂ ਹੋਇਆ ਹੋਵੇਗਾ ਕਿ ਪਾਣੀ ਲਿਆਉਣ ਲਈ ਭੱਜ ਕੇ ਜਾਣਾ ਮਹਾਂਰਾਸ਼ਟਰ ਦੇ ਸੋਕਾ ਪ੍ਰਭਾਵਿਤ ਸਤਾਰਾ ਜ਼ਿਲ੍ਹੇ ‘ਚ ਉਨ੍ਹਾਂ ਦੇ 17 ਮੈਂਬਰੀ ਪਰਿਵਾਰ ਦੀ ਸਹਾਇਤਾ ਕਰੇਗਾ ਤੇ ਇਸ ਗੇੜ ‘ਚ ਗੋਲਫ ਖਿਡਾਰੀ ਆਦਿਤੀ ਅਸ਼ੋਕ ਦਾ ਸੰਘਰਸ਼ ਵੀ ਘੱਟ ਨਹੀਂ ਹੈ

Rio Olympics

ਸਾਡੇ ਦੇਸ਼ ‘ਚ ਸਰਵਸ੍ਰੇਸ਼ਠ ਖਿਡਾਰੀ ਅਕਸਰ ਸਮਾਜ ਦੇ ਕਮਜ਼ੋਰ ਵਰਗਾਂ ਤੋਂ ਹਨ ਹੋਰ ਦੇਸ਼ਾਂ ‘ਚ ਖਿਡਾਰੀਆਂ ਨੂੰ ਸਨਮਾਨ ਮਿਲਦਾ ਹੈ ਉਨ੍ਹਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਸੱਭਿਆਚਾਰਕ ਨਜ਼ਰੀਏ ਤੋਂ ਉਨ੍ਹਾਂ ਨੂੰ ਆਦਰ-ਸਤਿਕਾਰ ਦੇ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ ਸਾਡੇ ਅਧਿਕਾਰੀਆਂ ਦੀ ਉਦਾਸੀਨਤਾ ਇਸ ਗੱਲ ਤੋਂ ਸਪੱਸ਼ਟ ਹੋ ਜਾਂਦੀ ਹੈ ਕਿ ਭਾਰਤੀ ਖੇਡ ਅਥਾਰਟੀ ਨੇ ਦੀਪਾ ਕਰਮਾਕਰ ਦੀ ਇਸ ਅਪੀਲ ਨੂੰ ਠੁਕਰਾ ਦਿੱਤਾ ਸੀ ਕਿ ਉਨ੍ਹਾਂ ਦੇ ਫਿਜਿਓ ਨੂੰ ਉਨ੍ਹਾਂ ਦੇ ਨਾਲ ਰੀਓ ਜਾਣ ਦਿੱਤਾ ਜਾਵੇ ਭਾਰਤੀ ਖੇਡ ਅਥਾਰਟੀ ਨੇ ਇਸ ਨੂੰ ਫਜ਼ੂਲਖ਼ਰਚੀ ਮੰਨਿਆ ਤੇ ਜਦ ਦੀਪਾ ਫਾਈਨਲ ‘ਚ ਪਹੁੰਚੀ ਤਾਂ ਫਿਰ ਉਸ ਦੇ ਫਿਜਿਓ ਨੂੰ ਰੀਓ ਭੇਜਿਆ ਗਿਆ

ਕੋਈ ਖਿਡਾਰੀ ਸਫਲਤਾ ਪ੍ਰਾਪਤ

ਇਸ ਤੋਂ ਸਪੱਸ਼ਟ ਹੈ ਕਿ ਭਾਰਤੀ ਖੇਡਾਂ ਦੀ ਸਥਿਤੀ ਚੰਗੀ ਨਹੀਂ ਹੈ ਸਾਡੇ ਆਗੂ, ਬਾਬੂ ਅਤੇ ਖੇਡ ਯੂਨੀਅਨਾਂ ਦੇ ਅਹੁਦਾ ਅਧਿਕਾਰੀ ਅਤੇ ਖੇਡ ਅਧਿਕਾਰੀ ਖੇਡਾਂ ਪ੍ਰਤੀ ਉਦਾਸੀਨ ਰਹਿੰਦੇ ਹਨ ਤੇ ਜਦ ਕੋਈ ਖਿਡਾਰੀ ਸਫਲਤਾ ਪ੍ਰਾਪਤ ਕਰਦਾ ਹੈ, ਤਾਂ ਖੁਸ਼ ਹੋ ਕੇ ਸਾਰਾ ਸਿਹਰਾ ਲੈਣਾ ਚਾਹੁੰਦੇ ਹਨ ਅਤੇ ਉਹ ਮੰਨਦੇ ਹਨ ਕਿ ਮੰਨੋ ਇਹ ਜਿੱਤ ਉਨ੍ਹਾਂ ਦੀ ਭੂਮਿਕਾ ਕਾਰਨ ਹੋਈ ਹੈ ਸਾਡੇ ਦੇਸ਼ ‘ਚ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਅਸੀਂ ਖੇਡਾਂ ਪ੍ਰਤੀ ਗੰਭੀਰ ਨਹੀਂ ਹਾਂ ਅਸੀਂ ਖੇਡਾਂ ਨੂੰ ਇੱਕ ਵਾਧੂ ਕੰਮ ਮੰਨਦੇ ਹਾਂ ਇਸ ਪੱਖੋਂ ਓਲੰਪਿਕ ਖੇਡਾਂ ਪ੍ਰਤੀ ਵੀ ਨਿਰਾਸ਼ਾ ਵਰਤੀ ਜਾਂਦੀ ਹੈ ਤੇ ਇੱਕ ਪੰਦਰਵਾੜੇ ਦੇ ਅਯੋਜਨ ਤੋਂ ਬਾਅਦ ਫਿਰ ਇਨ੍ਹਾਂ ਖੇਡਾਂ ਨੂੰ ਭੁਲਾ ਦਿੱਤਾ ਜਾਂਦਾ ਹੈ ਤੇ ਇਸ ਅਯੋਜਨ ‘ਚ ਵੀ ਇਹ ਆਗੂਆਂ, ਨੌਕਰਸ਼ਾਹਾਂ, ਖੇਡ ਪ੍ਰਬੰਧਕਾਂ ਲਈ ਸਭ ਸਹੂਲਤਾਂ ਸਮੇਤ ਛੁੱਟੀਆਂ ਹੁੰਦੀਆਂ ਹਨ ਹਰੇਕ ਓਲੰਪਿਕ ‘ਚ ਭਾਰਤ ਦੀ ਇਹੀ ਸਥਿਤੀ ਰਹੀ ਹੈ ਦੇਸ਼  ‘ਚ ਖੇਡਾਂ ਦੀ ਹਾਲਾਤ ਬਹੁਤ ਖ਼ਰਾਬ ਹੈ ਖੇਡ ਸੰਘਾਂ ‘ਚ ਭ੍ਰਿਸ਼ਟਾਚਾਰ, ਅੰਤਰ-ਕਲੇਸ਼ ਸ਼ਾਮਲ ਹੈ

ਓਲੰਪਿਕ ਸਿਖਲਾਈ ਲਈ ਨਿਰਧਾਰਿਤ ਰਾਸ਼ੀ ਦੀ ਪਤਾ ਨਹੀਂ ਕਿੱਥੇ ਵਰਤੋਂ ਕੀਤੀ ਜਾਂਦੀ ਹੈ? ਹੈਰਾਨੀ ਦੀ ਗੱਲ ਇਹ ਹੈ ਕਿ 2010 ‘ਚ ਕਾਮਨਵੈਲਥ ਖੇਡਾਂ ਲਈ ਬਣਾਏ ਗਏ ਵੱਖ-ਵੱਖ ਸਟੇਡੀਅਮਾਂ ਨੂੰ ਖਿਡਾਰੀਆਂ ਲਈ ਬੰਦ ਕਰ ਦਿੱਤਾ ਗਿਆ ਹੈ, ਜਦਕਿ ਗੈਰ-ਖੇਡ ਪ੍ਰੋਗਰਾਮਾਂ ਲਈ ਇਨ੍ਹਾਂ ਨੂੰ ਖੋਲ੍ਹ ਦਿੱਤਾ ਜਾਂਦਾ ਹੈ

ਦੂਜੇ ਪਾਸੇ, ਜਿਨ੍ਹਾਂ ਦੇਸ਼ਾਂ ਦੇ ਖਿਡਾਰੀ ਵੱਡੀ ਗਿਣਤੀ ‘ਚ ਓਲੰਪਿਕ ਖੇਡਾਂ ‘ਚ ਜਿੱਤ ਰਹੇ ਹਨ, ਉੱਥੇ ਸਥਿਤੀ ਬਿਲਕੁਲ ਵੱਖਰੀ ਹੈ ਉੱਥੇ ਖੇਡਾਂ ਦਾ ਪ੍ਰਬੰਧ ਦੋ ਸ਼੍ਰੇਣੀ ਦੇ ਪ੍ਰਬੰਧਕਾਂ ਵੱਲੋਂ ਕੀਤਾ ਜਾਂਦਾ ਹੈ ਤੇ ਨਿੱਜੀ ਸਵਾਰਥੀ ਤੱਤਾਂ ਨੂੰ ਦੂਰ ਰੱਖਿਆ ਜਾਂਦਾ ਹੈ ਇਨ੍ਹਾਂ ਪ੍ਰਬੰਧਕਾਂ ‘ਚ ਪਹਿਲੀ ਸ਼੍ਰੇਣੀ ‘ਚ ਸਾਬਕਾ ਚੈਂਪੀਅਨ ਹੁੰਦੇ ਹਨ ਅਤੇ ਦੂਜੀ ਸ਼੍ਰੇਣੀ ‘ਚ ਖੇਡਾਂ ਨੂੰ ਉਤਸ਼ਾਹ ਦੇਣ ਵਾਲੇ ਲੋਕ ਹੁੰਦੇ ਹਨ, ਜੋ ਇਨ੍ਹਾਂ ਖੇਡਾਂ ਤੋਂ ਕੁਝ ਵੀ ਪ੍ਰਾਪਤ ਨਹੀਂ ਕਰਦੇ ਹਨ, ਸਗੋਂ ਕੁਝ ਦਿੰਦੇ ਹੀ ਹਨ

Rio Olympics

ਜੇਕਰ ਅਸੀਂ ਇਮਾਨਦਾਰੀ ਨਾਲ ਇਨ੍ਹਾਂ ਦੇਸ਼ਾਂ ਦੀ ਪ੍ਰਣਾਲੀ ਅਪਣਾਈਏ ਅਤੇ ਖਿਡਾਰੀ ਦੀ ਪਹਿਚਾਣ ਘੱਟ ਉਮਰ ‘ਚ ਕਰੀਏ ਤਾਂ ਫਿਰ ਸਾਡੇ ਦੇਸ਼ ਦੇ ਖਿਡਾਰੀ ਵੀ ਖੁਦ ਹੀ ਓਲੰਪਿਕ ਤਮਗੇ ਜਿੱਤਣ ਲੱਗਣਗੇ ਰੂਸ ‘ਚ ਟ੍ਰੇਨਰ ਤਿੰਨ ਸਾਲ ਦੀ ਉਮਰ ‘ਚ ਹੀ ਤੈਰਾਕਾਂ ਅਤੇ ਜਿਮਨਾਸਟਿਕਾਂ ਦੀ ਪਛਾਣ ਕਰ ਲੈਂਦੇ ਹਨ ਪ੍ਰਸਿੱਧ ਟੈਨਿਸ ਖਿਡਾਰੀ ਮੋਨਿਕਾ ਸੇਲੇਸ ਨੇ ਤਿੰਨ ਸਾਲ ਦੀ ਉਮਰ ਤੋਂ ਖੇਡਣਾ ਸ਼ੁਰੂ ਕਰ ਦਿੱਤਾ ਸੀ ਤੇ ਇਸ ਦਾ ਸਿਹਰਾ ਉਨ੍ਹਾਂ ਦੇ ਕੋਚ ਨੂੰ ਜਾਂਦਾ ਹੈ ਜਿਨ੍ਹਾਂ ਨੇ ਉਨ੍ਹਾਂ ਦੀ ਏਨੀ ਛੋਟੀ ਉਮਰ ‘ਚ ਹੀ ਪਛਾਣ ਕਰ ਲਈ ਸੀ

ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਰਕਾਰ ਦੇਸ਼ ਨੂੰ ਇਸ ਸਥਿਤੀ ‘ਚ ਕਿਵੇਂ ਬਾਹਰ ਕੱਢੇਗੀ ਤੇ ਇਸ ਦੀ ਸ਼ੁਰੂਆਤ ਸਰਕਾਰ ਆਗੂਆਂ ਅਤੇ ਬਾਬੂਆਂ ਨੂੰ ਖੇਡ ਸੰਘਾਂ ਤੋਂ ਵੱਖ ਕਰਕੇ ਕਰ ਸਕਦੀ ਹੈ ਖੇਡਾਂ ਨੂੰ ਨਿੱਜੀ ਸਵਾਰਥੀ ਤੱਤਾਂ ਦੇ ਸ਼ਿਕੰਜੇ ‘ਚੋਂ ਮੁਕਤ ਕਰਵਾਉਣਾ, ਉਨ੍ਹਾਂ ਨੂੰ ਕੁਪ੍ਰਬੰਧ, ਖ਼ਰਾਬ ਨਿਯੋਜਨ ਆਦਿ ਤੋਂ ਮੁਕਤ ਕਰਵਾਉਣਾ ਪਹਿਲਕਦਮੀ ਹੋਣੀ ਚਾਹੀਦੀ ਹੈ ਇਸ ਸਬੰਧੀ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ ਅਤੇ ਸਾਨੂੰ ਸਪੱਸ਼ਟ ਟੀਚਾ ਨਿਰਧਾਰਿਤ ਕਰਨਾ ਚਾਹੀਦਾ ਹੈ ਕਿ ਅਸੀਂ ਕੀ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਕਿਵੇਂ? ਇਨ੍ਹਾਂ ਦੋ ਤਮਗਿਆਂ ਦੀ ਵਿਰਾਸਤ ਇਹ ਹੋਵੇਗੀ ਕਿ ਸਾਰੀਆਂ ਖੇਡਾਂ ਅਤੇ ਖਿਡਾਰੀਆਂ ਨੂੰ ਧਨ ਅਤੇ ਸਿਖਲਾਈ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਅਤੇ ਘੱਟ ਉਮਰ ਤੋਂ ਹੀ ਹੋਣਹਾਰ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੱਤੀ ਜਾਵੇ ਕੁੱਲ ਮਿਲਾ ਕੇ ਭਾਰਤ ‘ਚ ਸਿਹਤਮੰਦ ਖੇਡਾਂ ਦੀ ਜ਼ਰੂਰਤ ਹੈ

ਪੂਨਮ ਆਈ ਕੌਸ਼ਿਸ਼