Gautam Gambhir: ਕੀ ਗੌਤਮ ਗੰਭੀਰ ਦਾ ਹੈਡ ਕੋਚ ਬਣਨਾ ਸਹੀ ਹੈ ਜਾਂ ਨਹੀਂ!

Gautam Gambhir

ਗੰਭੀਰ ਦਾ ਭਾਰਤੀ ਟੀਮ ਦਾ ਹੈਡ ਕੋਚ ਬਣਨਾ ਲਗਭਗ ਤੈਅ | Gautam Gambhir

  • ਦਾਅਵਾ, ਜਲਦ ਹੋਵੇਗਾ ਐਲਾਨ | Gautam Gambhir
  • ਜੇਕਰ ਹੈਡ ਕੋਚ ਬਣੇ ਤਾਂ ਕੇਕੇਆਰ ਦੀ ਮੈਂਟਰਸ਼ਿਪ ਛੱਡਣੀ ਪਵੇਗੀ

ਸਪੋਰਟਸ ਡੈਸਕ। ਟੀਮ ਇੰਡੀਆ ਦੇ ਸਾਬਕਾ ਕ੍ਰਿਕੇਟਰ ਤੇ ਕੋਲਕਾਤਾ ਨਾਈਟ ਰਾਈਡਰਜ ਦੇ ਮੈਂਟਰ ਗੌਤਮ ਗੰਭੀਰ ਦਾ ਭਾਰਤੀ ਟੀਮ ਦਾ ਮੁੱਖ ਕੋਚ ਬਣਨਾ ਲਗਭਗ ਤੈਅ ਹੋ ਗਿਆ ਹੈ। ਆਈਪੀਐਲ ਫਰੈਂਚਾਇਜੀ ਦੇ ਮਾਲਕ ਨੇ ਕ੍ਰਿਕਬਜ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੰਭੀਰ ਦਾ ਕੋਚ ਬਣਨਾ ਲਗਭਗ ਤੈਅ ਹੈ ਅਤੇ ਇਸ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਸ਼ਾਹਰੁਖ ਖਾਨ ਨੂੰ ਵੀ ਇਸ ਬਾਰੇ ਜਾਣਕਾਰੀ ਮਿਲੀ ਹੈ। (Gautam Gambhir)

ਬੀਸੀਸੀਆਈ ਦੇ ਨਿਯਮਾਂ ਮੁਤਾਬਕ ਜੇਕਰ ਗੰਭੀਰ ਟੀਮ ਦੇ ਮੁੱਖ ਕੋਚ ਬਣਦੇ ਹਨ ਤਾਂ ਉਨ੍ਹਾਂ ਨੂੰ ਕੇਕੇਆਰ ਦੀ ਮੈਂਟਰਸ਼ਿਪ ਛੱਡਣੀ ਹੋਵੇਗੀ। ਸੋਮਵਾਰ (27 ਮਈ) ਕੋਚ ਦੇ ਅਹੁਦੇ ਲਈ ਅਪਲਾਈ ਕਰਨ ਦੀ ਆਖਰੀ ਤਰੀਕ ਸੀ। ਸੰਭਾਵਨਾ ਹੈ ਕਿ ਗੰਭੀਰ ਨੇ ਇਸ ਅਹੁਦੇ ਲਈ ਅਪਲਾਈ ਕੀਤਾ ਹੈ। ਹਾਲਾਂਕਿ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਰਾਹੁਲ ਦ੍ਰਾਵਿੜ ਫਿਲਹਾਲ ਟੀਮ ਇੰਡੀਆ ਦੇ ਮੁੱਖ ਕੋਚ ਹਨ। ਉਨ੍ਹਾਂ ਦਾ ਕਾਰਜਕਾਲ ਅਮਰੀਕਾ ਤੇ ਵੈਸਟਇੰਡੀਜ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਖਤਮ ਹੋ ਜਾਵੇਗਾ। (Gautam Gambhir)

2027 ਤੱਕ ਰਹੇਗਾ ਨਵੇਂ ਕੋਚ ਦਾ ਕਾਰਜ਼ਕਾਲ | Gautam Gambhir

ਨਵੇਂ ਮੁੱਖ ਕੋਚ ਦੀ ਚੋਣ ਟੀ-20 ਵਿਸ਼ਵ ਕੱਪ ਦੌਰਾਨ ਕੀਤੀ ਜਾਵੇਗੀ। ਉਨ੍ਹਾਂ ਦਾ ਕਾਰਜਕਾਲ 1 ਜੁਲਾਈ 2024 ਤੋਂ ਸ਼ੁਰੂ ਹੋਵੇਗਾ ਤੇ 31 ਦਸੰਬਰ 2027 ਤੱਕ ਚੱਲੇਗਾ। ਇਸ ਦੌਰਾਨ ਟੀਮ ਇੰਡੀਆ ਨੂੰ 5 ਆਈਸੀਸੀ ਟੂਰਨਾਮੈਂਟ ਖੇਡਣੇ ਹਨ। ਇਨ੍ਹਾਂ ’ਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ 2 ਚੱਕਰਾਂ ਨਾਲ ਚੈਂਪੀਅਨਜ ਟਰਾਫੀ, ਟੀ-20 ਵਿਸ਼ਵ ਕੱਪ ਤੇ ਵਨਡੇ ਵਿਸ਼ਵ ਕੱਪ ਸ਼ਾਮਲ ਹਨ।

ਇਹ ਵੀ ਪੜ੍ਹੋ : T20 World Cup: ਟੀ20 ਵਿਸ਼ਵ ਕੱਪ ’ਚ ਜਾਣੋ ਟੂਰਨਾਮੈਂਟ ਨਾਲ ਜੁੜੀਆਂ ਖਾਸ ਗੱਲਾਂ

ਗੰਭੀਰ ਦੇ ਮਾਰਗਦਰਸ਼ਨ ’ਚ ਚੈਂਪੀਅਨ ਬਣੀ ਕੇਕੇਆਰ | Gautam Gambhir

ਕੋਲਕਾਤਾ ਦੀ ਟੀਮ ਆਈਪੀਐਲ 2024 ਦੀ ਚੈਂਪੀਅਨ ਬਣੀ। ਗੰਭੀਰ ਇਸ ਸੀਜਨ ’ਚ ਕੋਲਕਾਤਾ ਦੇ ਮੈਂਟਰ ਦੀ ਭੂਮਿਕਾ ’ਚ ਸਨ। ਐਤਵਾਰ ਨੂੰ ਖੇਡੇ ਗਏ ਫਾਈਨਲ ਮੈਚ ਤੋਂ ਬਾਅਦ ਗੰਭੀਰ ਜੈ ਸ਼ਾਹ ਨੂੰ ਮਿਲਣ ਪਹੁੰਚੇ, ਜਿਸ ਕਾਰਨ ਉਨ੍ਹਾਂ ਦੇ ਭਾਰਤ ਦਾ ਮੁੱਖ ਕੋਚ ਬਣਨ ਦੀਆਂ ਅਟਕਲਾਂ ਤੇਜ ਹੋ ਗਈਆਂ ਸਨ। (Gautam Gambhir)

ਗੰਭੀਰ ਨੇ ਬਤੌਰ ਖਿਡਾਰੀ 2 ਵਿਸ਼ਵ ਕੱਪ ਜਿੱਤੇ ਤੇ ਕਪਤਾਨੀ ’ਚ 2 ਆਈਪੀਐੱਲ ਖਿਤਾਬ ਜਿੱਤੇ, ਕੋਚਿੰਗ ਦਾ ਤਜ਼ਰਬਾ ਨਹੀਂ | Gautam Gambhir

42 ਸਾਲਾ ਗੰਭੀਰ ਕੋਲ ਅੰਤਰਰਾਸ਼ਟਰੀ ਜਾਂ ਘਰੇਲੂ ਪੱਧਰ ’ਤੇ ਕੋਚਿੰਗ ਦਾ ਕੋਈ ਤਜਰਬਾ ਨਹੀਂ ਹੈ। ਉਹ ਆਈਪੀਐਲ ਦੀਆਂ ਦੋ ਫਰੈਂਚਾਇਜੀਜ ’ਚ ਕੋਚਿੰਗ ਸਟਾਫ ਦੇ ਇੰਚਾਰਜ ਰਹੇ ਹਨ। ਉਹ ਆਈਪੀਐਲ 2022 ਅਤੇ 2023 ਵਿੱਚ ਲਖਨਊ ਸੁਪਰ ਜਾਇੰਟਸ ਦੇ ਮੈਂਟਰ ਸਨ। ਉਥੇ ਹੀ. 2024 ਸੀਜਨ ’ਚ ਕੇਕੇਆਰ ’ਚ ਸ਼ਾਮਲ ਹੋਏ। ਗੰਭੀਰ ਨੇ ਐਲਐਸਜੀ ’ਚ ਆਪਣੇ ਠਹਿਰਨ ਦੇ ਪਹਿਲੇ ਦੋ ਸੈਸ਼ਨਾਂ ’ਚ ਟੀਮ ਨੂੰ ਪਲੇਆਫ ’ਚ ਪਹੁੰਚਾਇਆ। (Gautam Gambhir)

ਇਸ ਦੇ ਨਾਲ ਹੀ ਕੇਕੇਆਰ ਨੇ ਇਸ ਸੀਜਨ ਦਾ ਖਿਤਾਬ ਜਿੱਤ ਲਿਆ ਹੈ। ਇੱਕ ਖਿਡਾਰੀ ਦੇ ਰੂਪ ’ਚ, ਗੰਭੀਰ 2007 ’ਚ ਟੀ-20 ਵਿਸ਼ਵ ਕੱਪ ਤੇ 2011 ’ਚ ਇੱਕ ਰੋਜਾ ਵਿਸ਼ਵ ਕੱਪ ਜਿੱਤਣ ਵਾਲੀ ਭਾਰਤ ਦੀ ਟੀਮ ਦਾ ਹਿੱਸਾ ਸੀ। ਉਨ੍ਹਾਂ 2011 ਤੋਂ 2017 ਤੱਕ ਸੱਤ ਆਈਪੀਐਲ ਸੀਜਨਾਂ ਲਈ ਕੇਕੇਆਰ ਦੀ ਕਪਤਾਨੀ ਕੀਤੀ। ਉਹ ਪੰਜ ਵਾਰ ਪਲੇਆਫ ਲਈ ਵੀ ਕੁਆਲੀਫਾਈ ਕਰ ਚੁੱਕੇ ਹਨ। ਬਤੌਰ ਕਪਤਾਨ ਉਨ੍ਹਾਂ ਨੇ 2012 ਤੇ 2014 ’ਚ ਦੋ ਆਈਪੀਐੱਲ ਖਿਤਾਬ ਜਿੱਤੇ। (Gautam Gambhir)