ਚੌਲਾਂ ਦੀ ਬਰਾਮਦੀ ਦਾ ਫੈਸਲਾ

Rice
ਚੌਲਾਂ ਦੀ ਬਰਾਮਦੀ ਦਾ ਫੈਸਲਾ

Rice: ਕੇਂਦਰ ਸਰਕਾਰ ਨੇ ਗੈਰ-ਬਾਸਮਤੀ ਚੌਲਾਂ ਦੀ ਬਰਾਮਦ ਨੂੰ ਮਨਜ਼ੂਰੀ ਦੇ ਦਿੱਤੀ ਹੈ ਝੋਨੇ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਤੋਂ ਇੱਕ ਦਿਨ ਪਹਿਲਾਂ ਲਿਆ ਗਿਆ ਇਹ ਫੈਸਲਾ ਝੋਨਾ ਉਤਪਾਦਕ ਕਿਸਾਨਾਂ ਅਤੇ ਵਪਾਰੀਆਂ ਲਈ ਲਾਹੇਵੰਦ ਹੋਵੇਗਾ ਦੱਖਣੀ ਅਫਰੀਕਾ ਦੇ ਕਈ ਮੁਲਕਾਂ ’ਚ ਗੈਰ-ਬਾਸਮਤੀ ਚੌਲਾਂ ਦੀ ਮੰਗ ਹੈ ਚੌਲਾਂ ਦੀ ਬਰਾਮਦ ਹੋਣ ਨਾਲ ਦੇਸ਼ ਅੰਦਰ ਗੈਰ-ਬਾਸਮਤੀ ਝੋਨੇ ਦੀ ਖਰੀਦ ’ਚ ਤੇਜ਼ੀ ਆਵੇਗੀ ਤੇ ਨਾਲ ਹੀ ਝੋਨੇ ਦਾ ਭਾਅ ਵੀ ਵੱਧ ਰਹਿਣ ਦੀ ਸੰਭਾਵਨਾ ਬਣੇਗੀ ਇਹ ਫੈਸਲਾ ਸਰਕਾਰ ਲਈ ਵੀ ਲਾਹੇਵੰਦ ਵਪਾਰੀ ਸਰਕਾਰ ਦੇ ਸਟਾਕ ’ਚ ਪਏ ਚੌਲ ਖਰੀਦਣਗੇ ਆਮ ਤੌਰ ’ਤੇ ਇਹ ਧਾਰਨਾ ਵੀ ਪਾਈ ਜਾਂਦੀ ਹੈ। Rice

Read This : Panchayat Election: ‘ਨੋ ਡਿਊ’ ’ਚ ਉਲਝੇ ਪੰਚੀ-ਸਰਪੰਚੀ ਦੇ ਉਮੀਦਵਾਰਾਂ ਲਈ ਰਾਹਤ ਦੀ ਖ਼ਬਰ

ਕਿ ਅਜਿਹੇ ਫੈਸਲਿਆਂ ਨਾਲ ਵੱਡੇ ਵਪਾਰੀਆਂ ਨੂੰ ਜ਼ਿਆਦਾ ਲਾਭ ਮਿਲਦਾ ਹੈ ਪਰ ਇਹ ਗੱਲ ਉਦੋਂ ਜ਼ਿਆਦਾ ਫਿੱਟ ਬੈਠਦੀ ਹੈ ਜਦੋਂ ਝੋਨੇ ਦੀ ਖਰੀਦ ਮੁਕੰਮਲ ਹੋ ਚੁੱਕੀ ਹੁੰਦੀ ਹੈ ਪਰ ਖਰੀਦ ਤਾਂ ਅੱਜ ਸ਼ੁਰੂ ਹੋ ਰਹੀ ਹੈ ਇਸ ਲਈ ਵੱਡਾ ਵਪਾਰੀ ਵੀ ਗੈਰ-ਬਾਸਮਤੀ ਝੋਨੇ ਦੀ ਖਰੀਦ ਪਹਿਲਾਂ ਨਾਲੋਂ ਵਧੇਰੇ ਕਰੇਗਾ ਚੌਲਾਂ ਦੀ ਮੰਗ ਵਧਣ ਨਾਲ ਕੀਮਤਾਂ ਵਾਜ਼ਿਬ ਰਹਿਣਗੀਆਂ ਦੇਸ਼ ਅੰਦਰ ਝੋਨੇ ਦਾ ਜ਼ਿਆਦਾ ਉਤਪਾਦਨ ਹੋਣ ਕਾਰਨ ਬਰਾਮਦ ਦਾ ਫੈਸਲਾ ਕਿਸਾਨਾਂ ਦੇ ਵੱਡੇ ਵਰਗ ਲਈ ਫਾਇਦੇਮੰਦ ਹੈ ਸ਼ੈਲਰ ਉਦਯੋਗ ਜੋ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਸੀ, ਨੂੰ ਵੀ ਰਾਹਤ ਮਿਲ ਸਕਦੀ ਹੈ। Rice