ਜਨਮ ਦਿਨ ‘ਤੇ ਵਿਸ਼ੇਸ਼
ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਜਨਮ 23 ਜਨਵਰੀ 1897 ਨੂੰ ਉਡੀਸ਼ਾ ਦੇ ਕਟਕ ’ਚ ਇੱਕ ਬੰਗਾਲੀ ਪਰਿਵਾਰ ’ਚ ਹੋਇਆ। ਬੋਸ ਦੇ ਪਿਤਾ ਦਾ ਨਾਂਅ ਜਾਨਕੀਨਾਥ ਬੋਸ ਅਤੇ ਮਾਤਾ ਦਾ ਨਾਂਅ ਪ੍ਰਭਾਵਤੀ ਸੀ। ਸੁਭਾਸ਼ ਚੰਦਰ ਆਪਣੇ ਪਿਤਾ ਦੀ ਨੌਂਵੀ ਸੰਤਾਨ ਸਨ। ਨੇਤਾਜੀ ਨੇ ਆਪਣੀ ਮੁੱਢਲੀ ਪੜ੍ਹਾਈ ਕਟਕ ਦੇ ਰੇਵੇਂਸ਼ਾਵ ਕਾਲਜੀਏਟ ਸਕੂਲ ਤੋਂ ਪ੍ਰਾਪਤ ਕੀਤੀ। ਉਸ ਤੋਂ ਬਾਅਦ ਉਨ੍ਹਾਂ ਦੀ ਪੜ੍ਹਾਈ ਕੋਲਕਾਤਾ ਦੇ ਪੈ੍ਰਜੀਡੈਂਸੀ ਕਾਲਜ ਅਤੇ ਸਕਾਟਿਸ਼ ਚਰਚ ਕਾਲਜ ਤੋਂ ਹੋਈ। ਉਸ ਤੋਂ ਬਾਅਦ ਭਾਰਤੀ ਪ੍ਰਸ਼ਾਸਨਿਕ ਸੇਵਾ ਦੀ ਤਿਆਰੀ ਕਰਨ ਲਈ ਉਨ੍ਹਾਂ ਦੇ ਮਾਤਾ-ਪਿਤਾ ਨੇ ਬੋਸ ਨੂੰ ਇੰਗਲੈਂਡ ਦੀ ਕੈਂਬਿ੍ਰਜ ਯੂਨੀਵਰਸਿਟੀ ਭੇਜ ਦਿੱਤਾ। (Netaji Subhas Chandra Bose)
ਉਨ੍ਹਾਂ ਨੇ ਸਿਵਲ ਸਰਵਿਸ ਪ੍ਰੀਖਿਆ ’ਚ ਚੌਥੀ ਥਾਂ ਹਾਸਲ ਕੀਤੀ। 1921 ’ਚ ਭਾਰਤ ’ਚ ਵਧਦੀਆਂ ਰਾਜਨੀਤਿਕ ਗਤੀਵਿਧੀਆਂ ਦੀ ਖ਼ਬਰ ਮਿਲਦੇ ਹੀ ਬੋਸ ਸਿਵਲ ਸਰਵਿਸ ਛੱਡ ਕੇ ਕਾਂਗਰਸ ਦੇ ਨਾਲ ਜੁੜ ਗਏ। 1928 ’ਚ ਜਦੋਂ ਸਾਈਮਨ ਕਮੀਸ਼ਨ ਭਾਰਤ ਆਇਆ ਉਦੋਂ ਕਾਂਗਰਸ ਨੇ ਉਸ ਨੂੰ ਕਾਲੇ ਝੰਡੇ ਦਿਖਾਏ। ਕੋਲਕਾਤਾ ’ਚ ਬੋਸ ਨੇ ਇਸ ਅੰਦੋਲਨ ਦੀ ਅਗਵਾਈ ਕੀਤੀ। ਸਾਈਮਨ ਕਮੀਸ਼ਨ ਨੂੰ ਜਵਾਬ ਦੇਣ ਲਈ ਕਾਂਗਰਸ ਨੇ ਭਾਰਤ ਦਾ ਸੰਵਿਧਾਨ ਬਣਾਉਣ ਦਾ ਕੰਮ ਅੱਠ ਮੈਂਬਰੀ ਕਮੇਟੀ ਨੂੰ ਸੌਂਪਿਆ। ਮੋਤੀ ਲਾਲ ਨਹਿਰੂ ਇਸ ਕਮੇਟੀ ਦੇ ਸਕੱਤਰ ਅਤੇ ਸੁਭਾਸ਼ ਚੰਦਰ ਇਸ ਦੇ ਸਰਗਰਮ ਮੈਂਬਰ ਸਨ। 1928 ’ਚ ਮੋਤੀ ਲਾਲ ਨਹਿਰੂ ਦੀ ਅਗਵਾਈ ’ਚ ਕਾਂਗਰਸ ਦੀ ਸਾਲਾਨਾ ਬੈਠਕ ਕੋਲਕਾਤਾ ’ਚ ਹੋਈ। ਇਸ ਬੈਠਕ ’ਚ ਬੋਸ ਨੇ ਖਾਕੀ ਵਰਦੀ ਧਾਰਨ ਕਰਕੇ ਮੋਤੀ ਲਾਲ ਨਹਿਰੂ ਨੂੰ ਫੌਜੀ ਤਰੀਕੇ ਨਾਲ ਸਲਾਮੀ ਦਿੱਤੀ।
26 ਜਨਵਰੀ 1931 ਨੂੰ ਕੋਲਕਾਤਾ ’ਚ ਰਾਸ਼ਟਰੀ ਝੰਡਾ ਲਹਿਰਾ ਕੇ ਬੋਸ ਇੱਕ ਵੱਡੇ ਇਕੱਠ ਦੀ ਮੋਰਚੇ ਦੇ ਰੂਪ ’ਚ ਅਗਵਾਈ ਕਰ ਰਹੇ ਸਨ ਉਦੋਂ ਪੁਲਿਸ ਨੇ ਉਨ੍ਹਾਂ ’ਤੇ ਲਾਠੀਚਾਰਜ ਕੀਤਾ ਅਤੇ ਉਨ੍ਹਾਂ ਨੂੰ ਜ਼ਖ਼ਮੀ ਕਰਕੇ ਜੇਲ੍ਹ ਭੇਜ ਦਿੱਤਾ। ਜਦੋਂ ਸੁਭਾਸ਼ ਜੇਲ੍ਹ ’ਚ ਸਨ ਉਦੋਂ ਗਾਂਧੀ ਜੀ ਨੇ ਅੰਗਰੇਜ ਸਰਕਾਰ ਨਾਲ ਸਮਝੌਤਾ ਕਰਕੇ ਸਾਰੇ ਕੈਦੀ ਰਿਹਾ ਕਰਵਾ ਦਿੱਤੇ। ਪਰ ਅੰਗਰੇਜੀ ਸਰਕਾਰ ਨੇ ਭਗਤ ਸਿੰਘ ਜਿਹੇ ਕ੍ਰਾਂਤੀਕਾਰੀਆਂ ਨੂੰ ਰਿਹਾਅ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਬੋੋਸ ਚਾਹੁੰਦੇ ਸਨ ਕਿ ਇਸ ਵਿਸ਼ੇ ’ਤੇ ਗਾਂਧੀ ਜੀ ਅੰਗਰੇਜ ਸਰਕਾਰ ਨਾਲ ਸਮਝੌਤਾ ਤੋੜ ਦੇਣ। ਪਰ ਗਾਂਧੀ ਜੀ ਆਪਣੇ ਵੱਲੋਂ ਦਿੱਤਾ ਗਿਆ। (Netaji Subhas Chandra Bose)
ਵਚਨ ਤੋੜਨ ਲਈ ਰਾਜ਼ੀ ਨਹੀਂ ਸਨ। ਅੰਗਰੇਜ਼ ਸਰਕਾਰ ਆਪਣੀ ਥਾਂ ’ਤੇ ਅੜੀ ਰਹੀ ਤੇ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਫਾਂਸੀ ਦੇ ਦਿੱਤੀ। ਭਗਤ ਸਿੰਘ ਨੂੰ ਨਾ ਬਚਾ ਸਕਣ ’ਤੇ ਬੋਸ ਗਾਂਧੀ ਤੇ ਕਾਂਗਰਸ ਦੇ ਤੌਰ -ਤਰੀਕਿਆਂ ’ਤੇ ਬਹੁਤ ਨਰਾਜ ਹੋ ਗਏ। 1930 ’ਚ ਬੋਸ ਜੇਲ੍ਹ ’ਚ ਬੰਦ ਹੀ ਸਨ ਕਿ ਚੋਣਾਂ ’ਚ ਉਨ੍ਹਾਂ ਨੂੰ ਕਾਂਗਰਸ ਦਾ ਮੇਅਰ ਬਣਾਇਆ ਗਿਆ। 1932 ’ਚ ਬੋਸ ਨੂੰ ਫਿਰ ਜੇਲ੍ਹ ਹੋ ਗਈ। ਇਸ ਵਾਰ ਉਨ੍ਹਾਂ ਨੂੰ ਅਲਮੋੜਾ ਜੇਲ੍ਹ ’ਚ ਰੱਖਿਆ ਗਿਆ। ਅਲਮੋੜਾ ਜੇਲ੍ਹ ’ਚ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ। ਡਾਕਟਰਾਂ ਦੀ ਸਲਾਹ ’ਤੇ ਬੋਸ ਇਲਾਜ ਲਈ ਯੂਰਪ ਜਾਣ ਨੂੰ ਰਾਜ਼ੀ ਹੋ ਗਏ। ਸਨ, 1933 ਤੋਂ 1936 ਤੱਕ ਬੋਸ ਯੂਰਪ ’ਚ ਰਹੇ। ਯੂਰਪ ’ਚ ਬੋਸ ਨੇ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਆਪਣਾ ਕੰਮ ਵੀ ਨਾਲ-ਨਾਲ ਜਾਰੀ ਰੱਖਿਆ। (Netaji Subhas Chandra Bose)
ਉੱਥੇ ਉਹ ਇਟਲੀ ਦੇ ਨੇਤਾ ਮੂਸੋਲਿਨੀ ਨਾਲ ਮਿਲੇ, ਜਿਨ੍ਹਾਂ ਨੇ ਉਨ੍ਹਾਂ ਨੂੰ ਭਾਰਤ ਦੇ ਆਜਾਦੀ ਅੰਦੋਲਨ ’ਚ ਮੱਦਦ ਕਰਨ ਦਾ ਵਚਨ ਦਿੱਤਾ। 1934 ’ਚ ਬੋਸ ਨੂੰ ਉਨ੍ਹਾਂ ਦੇ ਪਿਤਾ ਦੇ ਬਿਮਾਰ ਹੋਣ ਕਾਰਨ ਅੰਤਿਮ ਸਾਹਾਂ ’ਤੇ ਹੋਣ ਦੀ ਖਬਰ ਮਿਲੀ। ਖਬਰ ਸੁਣਦੇ ਹੀ ਉਹ ਹਵਾਈ ਜਹਾਜ਼ ਰਾਹੀਂ ਕਰਾਚੀ ਹੁੰਦੇ ਹੋਏ ਕੋਲਕਾਤਾ ਪੁੱਜੇ। ਹਾਲਾਂਕਿ ਉਨ੍ਹਾਂ ਨੂੰ ਕਰਾਚੀ ਪਹੁੰਚਣ ’ਤੇ ਹੀ ਪਤਾ ਲੱਗ ਗਿਆ ਸੀ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਪਰ ਫਿਰ ਵੀ ਉਹ ਕੋਲਕਾਤਾ ਗਏ। ਕੋਲਕਾਤਾ ਪਹੁੰਚਦੇ ਹੀ ਅੰਗਰੇਜ ਸਰਕਾਰ ਨੇ ਉਨ੍ਹਾਂ ਨੂੰ ਗਿ੍ਰਫਤਾਰ ਕਰ ਲਿਆ ਤੇ ਕਈ ਦਿਨ ਜੇਲ੍ਹ ’ਚ ਰੱਖ ਕੇ ਵਾਪਸ ਯੂਰਪ ਭੇਜ ਦਿੱਤਾ। ਬੋਸ ਨੇ ਬੰਗਲੌਰ ’ਚ ਮਸ਼ਹੂਰ ਵਿਗਿਆਨਕ ਸਰ ਵਿਸ਼ਵੇਸ਼ਵਰ ਰਾਏ ਦੀ ਅਗਵਾਈ ’ਚ ਇੱਕ ਵਿਗਿਆਨ ਪ੍ਰੀਸ਼ਦ ਦੀ ਸਥਾਪਨਾ ਵੀ ਕੀਤੀ। (Netaji Subhas Chandra Bose)
1938, ’ਚ ਗਾਂਧੀ ਜੀ ਨੇ ਕਾਂਗਰਸ ਸਕੱਤਰ ਅਹੁਦੇ ਲਈ ਬੋਸ ਦੀ ਚੋਣ ਤਾਂ ਕੀਤੀ ਸੀ ਪਰ ਉਨ੍ਹਾਂ ਨੂੰ ਬੋਸ ਦੀ ਕਾਰਜਸ਼ੈੈਲੀ ਪਸੰਦ ਨਹੀਂ ਆਈ। ਇਸੇ ਦੌਰਾਨ ਯੂਰੋਪ ’ਚ ਦੂਜੇ ਵਿਸ਼ਵ ਯੁੱਧ ਦੇ ਬੱਦਲ ਛਾ ਗਏ ਸਨ। ਬੋਸ ਚਾਹੁੰਦੇ ਸਨ ਕਿ ਇੰਗਲੈਂਡ ਦੀ ਇਸ ਮੁਸ਼ਕਿਲ ਦਾ ਫਾਇਦਾ ਚੁੱਕ ਕੇ ਭਾਰਤ ਦੇ ਆਜਾਦੀ ਸੰਗਰਾਮ ਨੂੰ ਤੇਜ਼ ਕੀਤਾ ਜਾਵੇ। ਉਨ੍ਹਾਂ ਨੇ ਆਪਣੇ ਸਕੱਤਰ ਅਹੁਦੇ ਦੇ ਕਾਰਜਕਾਲ ’ਚ ਇਸ ਵੱਲ ਕਦਮ ਚੁੱਕਣੇ ਹੋਰ ਤੇਜ ਕਰ ਦਿੱਤੇ ਸਨ ਪਰ ਗਾਂਧੀ ਜੀ ਇਸ ਨਾਲ ਸਹਿਮਤ ਨਹੀਂ ਸਨ। 1939 ’ਚ ਜਦੋਂ ਨਵਾਂ ਕਾਂਗਰਸ ਸਕੱਤਰ ਚੁਣਨ ਦਾ ਸਮਾਂ ਆਇਆ ਉਦੋਂ ਬੋਸ ਚਾਹੁੰਦੇ ਸਨ ਕਿ ਕੋਈ ਅਜਿਹਾ ਵਿਅਕਤੀ ਸਕੱਤਰ ਬਣਾਇਆ ਜਾਵੇ ਜੋ ਇਸ ਮਾਮਲੇ ’ਚ ਕਿਸੇ ਦਬਾਅ ਅੱਗੇ ਬਿਲਕੁਲ ਨਾ ਝੁਕੇ। ਅਜਿਹੇ ਕਿਸੇ ਹੋਰ ਵਿਅਕਤੀ ਦੇ ਸਾਹਮਣੇ ਨਾ ਆਉਣ ਕਾਰਨ ਸੁਭਾਸ਼ ਖੁਦ ਹੀ ਕਾਂਗਰਸ ਸਕੱਤਰ ਅਹੁਦੇ ’ਤੇ ਬਣੇ ਰਹੇ।
ਪਰ ਗਾਂਧੀ ਜੀ ਉਨ੍ਹਾਂ ਨੂੰ ਸਕੱਤਰ ਦੇ ਅਹੁਦੇ ਤੋਂ ਹਟਾਉਣਾ ਚਾਹੁੰਦੇ ਸਨ। ਗਾਂਧੀ ਜੀ ਨੇ ਸਕੱਤਰ ਅਹੁਦੇ ਲਈ ਪੱਟਾਭਈ ਸੀਤਾਰਮੱਈਆ ਨੂੰ ਚੁਣਿਆ। ਕਈ ਸਾਲਾਂ ਬਾਅਦ ਕਾਂਗਰਸ ਪਾਰਟੀ ਦੇ ਸਕੱਤਰ ਅਹੁਦੇ ਲਈ ਚੋਣਾਂ ਹੋਈਆਂ। ਚੋਣਾਂ ’ਚ ਨੇਤਾਜੀ ਨੂੰ 1580 ਅਤੇ ਸੀਤਾਰਮੱਈਆ ਨੂੰ 1377 ਵੋਟਾਂ ਮਿਲੀਆਂ। ਸੁਭਾਸ਼ ਬਾਬੂ 203 ਵੋਟਾਂ ਨਾਲ ਚੋਣਾਂ ਜਿੱਤ ਗਏ। ਗਾਂਧੀਜੀ ਨੇ ਸੀਤਾਰਮਈਆ ਦੀ ਹਾਰ ਨੂੰ ਆਪਣੀ ਹਾਰ ਦੱਸੇ ਕੇ ਆਪਣੇ ਸਾਥੀਆਂ ਨੁੰ ਕਹਿ ਦਿੱਤਾ ਕਿ ਜੇਕਰ ਉਹ ਸੁਭਾਸ਼ ਦੇ ਤਰੀਕਿਆਂ ਨਾਲ ਸਹਿਮਤ ਨਹੀਂ ਹਨ ਤਾਂ ਉਹ ਕਾਂਗਰਸ ਤੋਂ ਹਟ ਸਕਦੇ ਹਨ। ਇਸ ਤੋਂ ਬਾਅਦ ਕਾਂਗਰਸ ਦੀ ਕਾਰਜਕਾਰੀ ਕਮੇਟੀ ਦੇ 14 ’ਚੋਂ 12 ਮੈਂਬਰਾਂ ਨੇ ਅਸਤੀਫਾ ਦੇ ਦਿੱਤਾ। (Netaji Subhas Chandra Bose)
ਜਵਾਹਰ ਲਾਲ ਨਹਿਰੂ ਜਿਉਂ ਦੇ ਤਿਉਂ ਡਟੇ ਰਹੇ ਅਤੇ ਇਕਂੱਲੇ ਹੀ ਸੁਭਾਸ਼ ਦੇ ਨਾਲ ਰਹੇ।3 ਮਈ 1939 ਨੂੰ ਸੁਭਾਸ਼ ਨੇ ਕਾਂਗਰਸ ਦੇ ਅੰਦਰ ਹੀ ਫਾਰਵਰਡ ਬਲਾਕ ਦੇ ਨਾਂਅ ’ਤੇ ਆਪਣੀ ਪਾਰਟੀ ਦੀ ਸਥਾਪਨਾ ਕੀਤੀ ।ਬਾਅਦ ’ਚ ਫਾਰਵਰਡ ਬਲਾਕ ਆਪਣੇ-ਆਪ ਇੱਕ ਆਜਾਦ ਪਾਰਟੀ ਬਣ ਗਈ। ਦੂਜਾ ਵਿਸ਼ਵ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਹੀ ਫਾਰਵਰਡ ਬਲਾਕ ਨੇ ਅਜ਼ਾਦੀ ਦੀ ਲੜਾਈ ਨੂੰ ਹੋਰ ਤੇਜ ਕਰਨ ਲਈ ਜਨ ਜਾਗ੍ਰਤੀ ਸ਼ੁਰੂ ਕਰ ਦਿੱਤੀ। ਸੁਭਾਸ਼ ਚੰਦਰ ਬੋਸ ਨੇ 1936 ’ਚ ਸੈਕਟਰੀ ਅਤੇ ਆਸਟ੍ਰੀਅਨ ਲੜਕੀ ਏਮਿਲੀ ਨਾਲ ਵਿਆਹ ਕਰ ਲਿਆ। ਉਨ੍ਹਾਂ ਦੋਵਾਂ ਦੀ ਅਨੀਤਾ ਨਾਂਅ ਦੀ ਇੱਕ ਬੇਟੀ ਵੀ ਹੋਈ ਜੋ ਇਸ ਸਮੇਂ ਜਰਮਨੀ ’ਚ ਪਰਿਵਾਰ ਸਮੇਤ ਰਹਿ ਰਹੀ ਹੈ।
ਨੇਤਾਜੀ ਹਿਟਲਰ ਨਾਲ ਵੀ ਮਿਲੇ।1943 ’ਚ ਉਨ੍ਹਾਂ ਨੇ ਜਰਮਨੀ ਦਾ ਦੌਰਾ ਕੀਤਾ। ਉੁਥੋਂ ਅੱਗੇ ਉਹ ਜਪਾਨ ਪਹੁੰਚੇ। ਜਪਾਨ ਤੋਂ ਨੇਤਾਜੀ ਸਿੰਗਾਪੁਰ ਪਹੁੰਚੇ। ਜਿੱਥੇ ਉਨ੍ਹਾਂ ਨੇ ਕੈਪਟਨ ਮੋਹਨ ਸਿੰਘ ਵੱਲੋਂ ਸਥਾਪਤ ਆਜਾਦ ਹਿੰਦ ਫੌਜ ਦੀ ਕਮਾਨ ਆਪਣੇ ਹੱਥ ’ਚ ਲੈ ਲਈ। ਉਸ ਵਕਤ ਰਾਮ ਬਿਹਾਰੀ ਬੋਸ ਆਜਾਦ ਹਿੰਦ ਦੇ ਨੇਤਾ ਸਨ। ਉਨ੍ਹਾਂ ਨੇ ਆਜਾਦ ਹਿੰਦ ਫੌਜ ਦਾ ਪੁਨਰਗਠਨ ਕੀਤਾ। ਔਰਤਾਂ ਲਈ ਰਾਣੀ ਝਾਂਸੀ ਰੈਜੀਮੈਂਟ ਦਾ ਵੀ ਗਠਨ ਕੀਤਾ ਗਿਆ, ਲਕਸ਼ਮੀ ਸਹਿਗਲ ਜਿਸ ਦੀ ਕਪਤਾਨ ਬਣੀ। (Netaji Subhas Chandra Bose)
ਨੇਤਾ ਜੀ ਦੇ ਨਾਂਅ ਨਾਲ ਪ੍ਰਸਿੱਧ ਸੁਭਾਸ਼ ਚੰਦਰ ਨੇ ਸ਼ਕਤੀਸ਼ਾਲੀ ਕ੍ਰਾਂਤੀ ਨਾਲ ਭਾਰਤ ਨੂੰ ਆਜਾਦ ਕਰਵਾਉਣ ਦੇ ਮਕਸਦ ਨਾਲ ਅਕਤੂਬਰ, 1943 ਨੂੰ ਆਜਾਦ ਹਿੰਦ ਫੌਜ ਦੀ ਸਥਾਪਨਾ ਕੀਤੀ ਜਿਸ ਨੂੰ ਜਰਮਨੀ, ਜਪਾਨ, ਫਿਲੀਪੀਨਜ਼, ਕੋਰੀਆ, ਚੀਨ, ਇਟਲੀ ਅਤੇ ਆਇਰਲੈਂਡ ਨੇ ਮਾਨਤਾ ਦਿੱਤੀ। ਜਪਾਨ ਨੇ ਅੰਡਮਾਨ ਅਤੇ ਨਿਕੋਬਾਰ ਦੀਪ ਇਸ ਅਸਥਾਈ ਸਰਕਾਰ ਨੂੰ ਦੇ ਦਿੱਤੇ। ਸੁਭਾਸ਼ ਉਨ੍ਹਾਂ ਦੀਪਾਂ ’ਚ ਗਏ ਅਤੇ ਉਨ੍ਹਾਂ ਦਾ ਨਵਾਂ ਨਾਮਕਰਨ ਕੀਤਾ। ਆਜਾਦ ਹਿੰਦ ਫੌਜ ਦੇ ਪ੍ਰਤੀਕ ਚਿੰਨ੍ਹ ’ਤੇ ਇੱਕ ਝੰਡੇ ’ਤੇ ਦਹਾੜਦੇ ਹੋਏ ਬਾਘ ਦਾ ਚਿੱਤਰ ਬਣਿਆ ਹੁੰਦਾ ਸੀ। ਨੇਤਾਜੀ ਆਜਾਦ ਹਿੰਦ ਫੌਜ ਦੇ ਨਾਲ 4 ਜੁਲਾਈ 1944 ਨੂੰ ਬਰਮਾ ਪਹੁੰਚੇ। (Netaji Subhas Chandra Bose)
ਇੱਥੇ ਉਨ੍ਹਾਂ ਨੇ ਆਪਣਾ ਪ੍ਰਸਿੱਧ ਨਾਅਰਾ ‘ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜਾਦੀ ਦਿਆਂਗਾ’ ਦਿੱਤਾ। 1944 ਨੂੰ ਆਜਾਦ ਹਿੰਦ ਫੌਜ ਨੇ ਅੰਗਰੇਜਾਂ ’ਤੇ ਦੁਬਾਰਾ ਹਮਲਾ ਕੀਤਾ ਅਤੇ ਕੁਝ ਭਾਰਤੀ ਪ੍ਰਦੇਸ਼ਾਂ ਨੂੰ ਅੰਗਰੇਜਾਂ ਤੋਂ ਵੀ ਮੁਕਤ ਕਰਵਾ ਲਿਆ। ਦੂਜੇ ਵਿਸ਼ਵ ਯੁੱਧ ਦੌਰਾਨ ਆਜਾਦ ਹਿੰਦ ਫੌਜ ਨੇ ਜਪਾਨੀ ਫੌਜ ਦੀ ਮੱਦਦ ਨਾਲ ਭਾਰਤ ’ਤੇ ਹਮਲਾ ਕੀਤਾ ।ਆਪਣੀ ਫੌਜ ਨੂੰ ਪ੍ਰੇਰਿਤ ਕਰਨ ਲਈ ਨੇਤਾਜੀ ਨੇ ਦਿੱਲੀ ਚਲੋ ਦਾ ਨਾਅਰਾ ਦਿੱਤਾ। ਦੋਹਾਂ ਫੌਜਾਂ ਨੇ ਅੰਗਰੇਜਾਂ ਤੋਂ ਅੰਡਮਾਨ ਅਤੇ ਨਿਕੋਬਾਰ ਦ੍ਵੀਪ ਜਿੱਤ ਲਏ। ਇਹ ਦ੍ਵੀਪ ਆਰਜੀ ਆਜਾਦ ਹਿੰਦ ਸਰਕਾਰ ਦੇ ਅਧੀਨ ਸਨ। ਨੇਤਾਜੀ ਨੇ ਇਨ੍ਹਾਂ ਦ੍ਵੀਪਾਂ ਨੂੰ ਸ਼ਹੀਦ ਦ੍ਵੀਪ ਅਤੇ ਸਵਰਾਜ ਦ੍ਵੀਪ ਦਾ ਨਾਂਅ ਦਿੱਤਾ। (Netaji Subhas Chandra Bose)
ਦੋਹਾਂ ਫੌਜਾਂ ਨੇ ਮਿਲ ਕੇ ਇੰਫਾਲ ਅਤੇ ਕੋਹਿਮਾ ’ਤੇ ਹਮਲਾ ਕੀਤਾ। ਪਰ ਬਾਅਦ ’ਚ ਅੰਗਰੇਜ਼ਾਂ ਦਾ ਪਾਸਾ ਭਾਰੀ ਪਿਆ ਅਤੇ ਦੋਹਾਂ ਫੌਜਾਂ ਨੂੰ ਪਿੱਛੇ ਹਟਣਾ ਪਿਆ। 6, ਜੁਲਾਈ 1944 ਨੂੰ ਆਜਾਦ ਹਿੰਦ ਰੇਡੀਓ ’ਤੇ ਆਪਣੇ ਭਾਸ਼ਣ ਰਾਹੀਂ ਗਾਂਧੀ ਜੀ ਨੂੰ ਸੰਬੋਧਨ ਕਰਦੇ ਹੋਏ ਨੇਤਾਜੀ ਨੇ ਜਪਾਨ ਤੋਂ ਮੱਦਦ ਲੈਣ ਦਾ ਆਪਣਾ ਕਾਰਨ ਅਤੇ ਆਜਾਦ ਹਿੰਦ ਫੌਜ ਦੀ ਸਥਾਪਨਾ ਦੇ ਉਦੇਸ਼ ਬਾਰੇ ਦੱਸਿਆ।ਇਸ ਭਾਸ਼ਣ ਰਾਹੀਂ ਨੇਤਾਜੀ ਨੇ ਗਾਂਧੀ ਜੀ ਨੂੰ ਪਹਿਲੀ ਵਾਰ ਰਾਸ਼ਟਰਪਿਤਾ ਬੁਲਾ ਕੇ ਆਪਣੀ ਜੰਗ ਲਈ ਉਨ੍ਹਾਂ ਤੋਂ ਅਸ਼ੀਰਵਾਦ ਵੀ ਮੰਗਿਆ।
ਆਜਾਦ ਹਿੰਦ ਫੌਜ ਦੇ ਮਾਧਿਅਮ ਰਾਹੀਂ ਭਾਰਤ ਨੂੰ ਅੰਗਰੇਜਾਂ ਦੇ ਚੁੰਗਲ ’ਚੋਂ ਆਜਾਦ ਕਰਨ ਦੀ ਨੇਤਾ ਜੀ ਦੀ ਕੋਸ਼ਿਸ਼ ਪ੍ਰਤੱਖ ਰੂਪ ’ਚ ਸਫਲ ਨਹੀਂ ਹੋ ਸਕੀ ਪਰ ਬਾਅਦ ’ਚ ਉਸਦਾ ਕਾਫੀ ਸਾਰਥਕ ਅਸਰ ਹੋਇਆ। ਸਨ, 1946 ’ਚ ਹੋਇਆ ਨੌਸੈਨਾ ਵਿਦਰੋਹ ਇਸ ਦੀ ਉਦਾਹਰਨ ਹੈ। ਨੌਸੈਨਾ ਵਿਦਰੋਹ ਤੋਂ ਬਾਅਦ ਹੀ ਬਿ੍ਰਟੇਨ ਨੂੰ ਵਿਸ਼ਵਾਸ ਹੋ ਗਿਆ ਕਿ ਹੁਣ ਭਾਰਤ ’ਤੇ ਜਬਰ ਨਾਲ ਸ਼ਾਸਨ ਨਹੀਂ ਕੀਤਾ ਜਾ ਸਕਦਾ ਅਤੇ ਭਾਰਤ ਨੂੰ ਆਜਾਦ ਕਰਨ ਤੋਂ ਇਲਾਵਾ ਉਨ੍ਹਾਂ ਦੇ ਕੋਲ ਕੋਈ ਚਾਰਾ ਨਹੀਂ ਬਚਿਆ। ਨੇਤਾ ਜੀ ਦੀ ਮੌਤ ਬਾਰੇ ਵਿਵਾਦ ਬਣਿਆ ਹੋਇਆ ਹੈ ਕਿ 18 ਅਗਸਤ 1945 ਤੋਂ ਬਾਅਦ ਦਾ ਸੁਭਾਸ਼ ਚੰਦਰ ਬੋਸ ਦਾ ਜੀਵਨ/ਮੌਤ ਅੱਜ ਤੱਕ ਅਣਸੁਲਝਿਆ ਰਹੱਸ ਬਣਿਆ ਹੋਇਆ ਹੈ। ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਆਖਰੀ ਸਮੇਂ ਨੂੰ ਲੈ ਕੇ ਭੇਦ ਅੱਜ ਤੱਕ ਬਰਕਰਾਰ ਹੈ। ਮੰਨਿਆ ਜਾਂਦਾ ਹੈ ਕਿ ਹਵਾਈ ਹਾਦਸੇ ’ਚ ਉਨ੍ਹਾਂ ਦੀ ਮੌਤ ਹੋ ਗਈ, ਪਰ ਸੁਭਾਸ਼ ਦੇ ਬਹੁਤ ਸਾਰੇ ਪ੍ਰਸੰਸਕ ਇਸ ਗੱਲ ’ਤੇ ਵਿਸ਼ਵਾਸ ਨਹੀਂ ਕਰਦੇ ਹਨ। (Netaji Subhas Chandra Bose)