ਸਾਡੇ ਨਾਲ ਸ਼ਾਮਲ

Follow us

17.8 C
Chandigarh
Saturday, February 14, 2026
More
    Home Breaking News ਪੂਜਨੀਕ ਪਾਪਾ ਜ...

    ਪੂਜਨੀਕ ਪਾਪਾ ਜੀ ਹੀ ਗੁਰੂ ਹਨ ਅਤੇ ਰਹਿਣਗੇ, ਗੁਰਗੱਦੀ ‘ਤੇ ਉਹੀ ਹਨ ਤੇ ਉਹੀ ਰਹਿਣਗੇ : ਭੈਣ ਹਨੀਪ੍ਰੀਤ ਇੰਸਾਂ

    hanypreet, Honeypreet Insan

    ਸੋਸ਼ਲ ਮੀਡੀਆ ‘ਤੇ ਫੈਲਾਈਆਂ ਜਾ ਰਹੀਆਂ ਅਟਕਲਾਂ ‘ਤੇ ਭੈਣ ਹਨੀਪ੍ਰੀਤ ਇੰਸਾਂ ਨੇ ਲਾਇਆ ਵਿਰਾਮ

    (ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ਹਨੀਪ੍ਰੀਤ ਇੰਸਾਂ ਨੇ ਸੋਸ਼ਲ ਮੀਡੀਆ ‘ਤੇ ਫੈਲਾਈਆਂ ਜਾ ਰਹੀਆਂ ਸਾਰੀਆਂ ਅਟਕਲਾਂ ‘ਤੇ ਵਿਰਾਮ ਲਗਾਉਂਦੇ ਹੋਏ ਜਵਾਬ ਦਿੱਤਾ ਕਿ ਪੂਜਨੀਕ ਗੁਰੂ ਜੀ ਹੀ ਡੇਰਾ ਸੱਚਾ ਸੌਦਾ ਦੇ ਗੁਰੂ ਹਨ ਅਤੇ ਰਹਿਣਗੇ। ਭੈਣ ਹਨੀਪ੍ਰੀਤ ਇੰਸਾਂ (Honeypreet Insan) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਵੱਖ-ਵੱਖ ਸਵਾਲਾਂ ਦੇ ਜਵਾਬ ਦਿੱਤੇ, ਜਿਸ ‘ਚ ਇੱਕ ਸਵਾਲ ਗੁਰਗੱਦੀ ਬਾਰੇ ਵੀ ਪੁੱਛਿਆ ਗਿਆ ਸੀ।

    dera-3

    ਤੁਹਾਨੂੰ ਦੱਸ ਦੇਈਏ ਕਿ ਭੈਣ ਹਨੀਪ੍ਰੀਤ ਇੰਸਾਂ ਨੇ ਅੱਜ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਇੰਸਟਾਗ੍ਰਾਮ ਯੂਜਰਜ਼ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ, ਜਿਨ੍ਹਾਂ ਵਿੱਚ ਇੱਕ ਯੂਜਰ ਨੇ ਪੁੱਛਿਆ ਕਿ ‘ਦੀਦੀ, ਤੁਸੀਂ 29 ਅਪ੍ਰੈਲ ਨੂੰ ਗੁਰਗੱਦੀ ‘ਤੇ ਬੈਠ ਰਹੇ ਹੋ! ਇਸ ਸਵਾਲ ਦਾ ਜਵਾਬ ਦਿੰਦੇ ਹੋਏ ਭੈਣ ਜੀ ਨੇ ਲਿਖਿਆ, ‘ਜਿਵੇਂ ਪਾਪਾ ਜੀ ਨੇ ਚਿੱਠੀ ‘ਚ ਵੀ ਲਿਖਿਆ ਸੀ ਕਿ ਪਾਪਾ ਜੀ ਹੀ ਗੁਰੂ ਹਨ ਅਤੇ ਉਹੀ ਰਹਿਣਗੇ। ਗੁਰਗੱਦੀ ‘ਤੇ ਪਾਪਾ ਜੀ ਹੀ ਸਨ ਅਤੇ ਪਾਪਾ ਜੀ ਹੀ ਰਹਿਣਗੇ।

    ਭੈਣ ਜੀ ਦੇ ਜਵਾਬ ਨੇ ਉਨ੍ਹਾਂ ਸਾਰੀਆਂ ਅਫਵਾਹਾਂ, ਅਟਕਲਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਜਿਨ੍ਹਾਂ ’ਚ ਵਾਰ-ਵਾਰ ਸੋਸ਼ਲ ਮੀਡੀਆ ‘ਤੇ ਫੈਲਾਇਆ ਜਾ ਰਿਹਾ ਸੀ ਕਿ ਭੈਣ ਹਨੀਪ੍ਰੀਤ ਇੰਸਾਂ 29 ਅਪਰੈਲ ਨੂੰ ਗੁਰਗੱਦੀ ‘ਤੇ ਬੈਠ ਸਕਦੇ ਹਨ। ਸੋਸ਼ਲ ਮੀਡੀਆ ‘ਤੇ ਫੈਲੀਆਂ ਗਈਆਂ ਇਹ ਅਫਵਾਹਾਂ ਵੀ ਸਰਾਸਰ ਝੂਠ ਸਨ, ਜੋ ਕਿ ਹੁਣ ਭੈਣ ਹਨੀਪ੍ਰੀਤ ਜੀ ਇੰਸਾਂ ਦੇ ਜਵਾਬ ਤੋਂ ਬਾਅਦ ਝੂਠ ਸਾਬਤ ਵੀ ਹੋ ਗਈਆਂ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here