ਬਰਨਾਵਾ (ਸੱਚ ਕਹੂੰ ਨਿਊਜ਼)। ਵਿਸ਼ਵ ਜਨ ਸੰਖਿਆ ਦਿਵਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਜਨ ਸੰਖਿਆ ਕੰਟਰੋਲ ਲਈ ਸੰਦੇਸ਼ ਦਿੱਤਾ। ਇਸ ਮੌਕੇ ਪੂਜਨੀਕ ਗੁਰੂ ਜੀ ਨੇ ਆਪਣੇ ਟਵਿੱਟਰ ਹੈਂਡਰ ’ਤੇ ਇੱਕ ਟਵੀਟ ’ਚ ਲਿਖਿਆ ਕਿ ਕੁਦਰਤ ਚਮਤਕਾਰਿਕ ਰੂਪ ਨਾਲ ਸਾਰੀਆਂ ਪ੍ਰਜਾਤੀਆਂ ਨੂੰ ਸੰਤੁਲਿਤ ਕਰਦੀ ਹੈ। ਪਰ ਜਦੋਂ ਮਨੁੱਖ ਬੇਤਹਾਸ਼ਾ ਜਨ ਸੰਖਿਆ ਨਾਲ ਇਸ ਦਾ ਸ਼ੋਸ਼ਣ ਕਰਦਾ ਹੈ ਤਾਂ ਇਸ ਦਾ ਮਜ਼ਬੂਤ ਵਿਕਾਸ ਵਿੱਚ ਰੁਕਾਵਟ ਆਉੰਦੀ ਹੈ। ਇਸ ਵਿਸ਼ਵ ਜਨਸੰਖਿਆ ਦਿਵਸ ‘ਤੇ, ਆਓ ਕੇਵਲ ਇੱਕ ਬੱਚੇ ਨਾਲ ਸੰਤੁਸ਼ਟ ਰਹਿਣ ਦਾ ਪ੍ਰਣ ਕਰੀਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਸਾਡੇ ਕੋਲ ਮੌਜ਼ੂਦ ਇਨ੍ਹਾਂ ਸਾਧਨਾਂ ਦਾ ਆਨੰਦ ਲੈ ਸਕਣ।















