ਕਸ਼ਮੀਰ, ਸੁਰੱਖਿਆ ਬਲਾਂ ‘ਤੇ ਹਮਲੇ ਲਈ ਬੱਚਿਆਂ ਨੂੰ ਭਰਤੀ ਕਰ ਰਹੇ ਅੱਤਵਾਦੀ ਸੰਗਠਨ
ਸੰਯੁਕਤ ਰਾਸ਼ਟਰ, (ਏਜੰਸੀ)। ਸੰਯੁਕਤ ਰਾਸ਼ਟਰ (ਸੰਰਾ) ਦੀ ਇੱਕ ਰਿਪੋਰਟ ‘ਚ ਸਾਹਮਣੇ ਆਇਆ ਕਿ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਤੇ ਹਿਜਬੁਲ ਮੁਜਾਹਿਦੀਨ ਨੇ ਪਿਛਲੇ ਸਾਲ ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਦੇ ਨਾਲ ਮੁਕਾਬਲੇ ਦੌਰਾਨ ਬੱਚਿਆਂ ਦੀ ਭਰਤੀ ਕੀਤੀ ਤੇ ਉਨ੍ਹਾਂ ਦੀ ਵਰਤੋਂ ਕੀਤੀ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਏਟੋਨੀਓ ਗੁਟੇਰਸ ਦੀ ਬੱਚਿਆਂ ‘ਤੇ ਰਿਪੋਰਟ ਬੁੱਧਵਾਰ ਨੂੰ ਜਾਰੀ ਕੀਤੀ ਗਈ। ਇਸ ਰਿਪੋਰਟ ‘ਚ ਜਨਵਰੀ 2017 ਤੋਂ ਦਸੰਬਰ 2017 ਦੇ ਦਰਮਿਆਨ ਦੀਆਂ ਘਟਨਾਵਾਂ ਸ਼ਾਮਲ ਕੀਤੀਆਂ ਗਈਆਂ।
ਇਸ ਦੌਰਾਨ ਤਿੰਨ ਘਟਨਾਵਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅੱਤਵਾਦੀ ਸੰਗਠਨਾਂ ਨੇ ਮੁਕਾਬਲੇ ਦੌਰਾਨ ਢਾਲ ਬਣਾਉਣ ਲਈ ਬੱÎਚਿਆਂ ਦੀ ਭਰਤੀ ਕੀਤੀ ਹੈ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਇਨ੍ਹਾਂ ‘ਚੋਂ ਇੱਕ ਮਾਮਲਾ ਜੈਸ਼-ਏ-ਮੁਹੰਮਦ ਤੇ ਦੋ ਮਾਮਲੇ ਹਿਜਬੁਲ ਮੁਜਾਹਿਦੀਨ ਦੇ ਹਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਛੱਤੀਸਗੜ੍ਹ, ਝਾਰਖੰਡ ‘ਚ ਵੀ ਨਕਸਲੀਆਂ ਵੱਲੋਂ ਬੱਚਿਆਂ ਦੀ ਵਰਤੋਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ।














