ਸੇਵਾਦਾਰਾਂ ਨੇ ਅਲਵਰ ਤੋਂ ਆਏ ਮੰਦਬੁੱਧੀ ਦੀ ਸੰਭਾਲ ਕਰਕੇ ਪਰਿਵਾਰਕ ਮੈਂਬਰਾਂ ਤੱਕ ਪਹੁੰਚਾਇਆ | Walfare Work
ਲੋਹਾਰੁ (ਸੱਚ ਕਹੂੰ ਨਿਊਜ਼/ਸੰਵਰਮਲ)। Walfare Work: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਸੰਗਠਨ ਦੇ ਸੇਵਾਦਾਰ ਮਾਨਵਤਾ ਭਲਾਈ ਖੇਤਰ ’ਚ 167 ਕਾਰਜ਼ਾਂ ’ਚ ਲੱਗੇ ਹੋਏ ਹਨ। ਇਨ੍ਹਾਂ ਹੀ ਮਾਨਵਤਾ ਭਲਾਈ ਕਾਰਜ਼ਾਂ ’ਚੋਂ ਇੱਕ ‘ਇਨਸਾਨੀਅਤ’ ਮੁਹਿੰਮ ਤਹਿਤ ਸੇਵਾਦਾਰ ਸੜਕਾਂ ’ਤੇ ਘੁੰਮਣ ਵਾਲੇ ਮੰਦਬੁੱਧੀਆਂ ਦੀ ਸਾਰ-ਸੰਭਾਲ ਕਰਦੇ ਹਨ। ਉਨ੍ਹਾਂ ਦਾ ਇਲਾਜ਼ ਕਰਵਾਉਂਦੇ ਹਨ ਤੇ ਉਨ੍ਹਾਂ ਦੀ ਦਸ਼ਾ ’ਚ ਸੁਧਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਆਪਣੇਆਂ ਤੱਕ ਪਹੁੰਚਾਉਣ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ।
Read This : Accident: ਕਾਰ ਦਰੱਖਤ ਨਾਲ ਟਕਰਾਈ, ਅੱਗ ਲੱਗਣ ਕਾਰਨ ਸੜ ਕੇ ਹੋਈ ਸੁਆਹ
ਅਜਿਹੀ ਕੜੀ ’ਚ ਲੋਹਾਰੁ ਬਲਾਕ ਦੇ ਜਿੰਮੇਵਾਰਾਂ ਨੇ ਇੱਕ ਮੰਦਬੁੱਧੀ ਨੌਜਵਾਨ ਦੀ ਕਰੀਬ ਇੱਕ ਮਹੀਨੇ ਤੱਕ ਸੰਭਾਲ ਕੀਤੀ। ਜਦੋਂ ਉਹ ਨੌਜਵਾਨ ਦੀ ਹਾਲਤ ’ਚ ਸੁਧਾਰ ਹੋਇਆ ਤਾਂ ਉਸ ਨੇ ਖੁੱਦ ਨੂੰ ਅਲਵਰ ਜ਼ਿਲ੍ਹੇ ਦੇ ਪਿੰਡ ਸੈਂਥਲੀ ਦਾ ਰਹਿਣ ਵਾਲਾ ਦੱਸਿਆ। ਸੇਵਾਦਾਰਾਂ ਨੇ ਉਸ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਪੱਤਾ ਲਾਇਆ ਤੇ ਉਸ ਨੂੰ ਸੁਰੱਖਿਅਤ ਉਸ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ। ਲੰਬੇ ਸਮੇਂ ਬਾਅਦ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੇਖ ਨੌਜਵਾਨ ਦੀਆਂ ਅੱਖਾਂ ਛਲਕ ਆਈਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਖੁਸ਼ੀ ਕਾਰਨ ਰੋ ਪਏ। ਪਰਿਵਾਰਕ ਮੈਂਬਰਾਂ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਤੇ ਸੇਵਾਦਾਰਾਂ ਦਾ ਵਾਰ-ਵਾਰ ਧੰਨਵਾਦ ਕੀਤਾ। Walfare Work
ਜਿਸ ਕਾਰਨ ਉਨ੍ਹਾਂ ਦੇ ਘਰ ਚਿਰਾਗ ਸਹੀ ਸਲਾਮਤ ਉਨ੍ਹਾਂ ਨੂੰ ਦੋਵਾਰਾ ਮਿਲ ਗਿਆ। ਜਾਣਕਾਰੀ ਦਿੰਦੇ ਹੋਏ ਜਾਖਲ ਬਲਾਕ ਦੇ 15 ਮੈਂਬਰ ਰਾਜੇਸ਼ ਕੁਮਾਰ, 85 ਮੈਂਬਰ ਮਨੁ ਇੰਸਾਂ ਨੇ ਦੱਸਿਆ ਕਿ ਇੱਕ ਮਹੀਨੇ ਪਹਿਲਾਂ ਇੱਕ ਮੰਦਬੁੱਧੀ ਨੌਜਵਾਨ ਵਿਸ਼ੇਸ਼ ਰੂਪ ਦੀਆਂ ਹਰਕਤਾਂ ਕਰਦਾ ਹੋਇਆ ਦੇਖਿਆ ਗਿਆ। ਜਿਸ ਦਾ ਪਤਾ ਲਗਦੇ ਹੀ ਰਾਜੇਸ਼ ਇੰਸਾਂ, ਸ਼ਮਸ਼ੇਰ ਇੰਸਾਂ, ਮੀਰ ਸਿੰਘ ਨੇ ਉਸ ਨੂੰ ਇਸ਼ਨਾਨ ਕਰਵਾਇਆ ਤੇ ਉਸ ਦਾ ਇਲਾਜ਼ ਕਰਵਾ ਕੇ ਉਸ ਨੂੰ ਲੋਹਾਰੁ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ’ਚ ਰੱਖਿਆ ਤੇ ਉਸ ਦੀ ਸੇਵਾ-ਸੰਭਾਲ ਕੀਤੀ। ਉਨ੍ਹਾਂ ਦੱਸਿਆ ਕਿ ਡੇਰਾ ਪ੍ਰੇਮੀਆਂ ਨੇ ਮੰਦਬੁੱਧੀ ਵੱਲੋਂ ਦਿੱਤੇ ਗਏ। Walfare Work
ਆਪਣੇ ਨਾਂਅ ਨੂੰ ਲੈ ਕੇ ਉਨ੍ਹਾਂ ਦੇ ਪਰਿਕਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਤੇ ਕਾਲੂ ਊਰਫ ਅਸਰੂ ਮੇਵ ਵਾਸੀ ਗ੍ਰਾਮ ਸੈਂਕਲੀ ਤਹਿਸੀਲ ਅਲਵਰ ਸਹੀ ਪਾਇਆ ਗਿਆ। ਉਸ ਤੋਂ ਬਾਅਦ ਉਸ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਵਾ ਕੇ ਪ੍ਰੇਮੀ ਰਾਜੇਸ਼ ਇੰਸਾਂ 15 ਮੈਂਬਰ ਤੇ ਡੇਰਾ ਜਿੰਮੇਵਾਰ ਜੈਪ੍ਰਕਾਸ਼ ਅਲਵਰ ਲੈ ਕੇ ਪਹੁੰਚੇ। ਅਲਵਰ ਦੇ ਪ੍ਰੇਮੀ ਗੁਰੂ ਦਿਆਲ, ਪ੍ਰੇਮੀ ਮੁਸ਼ੀਲਾਲ ਅਜੀਜਪੁਰ ਤੇ ਪ੍ਰੇਮੀ ਨਿਹਾਲ ਸਿੰਘ 85 ਮੈਂਬਰ ਤੇ ਭੈਣਾਂ ਦੀ ਹਾਜ਼ਰੀ ’ਚ ਉਸ ਨੌਜਵਾਨ ਨੂੰ ਉਨ੍ਹਾਂ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ। ਪਰਿਵਾਰ ਵਾਲਿਆਂ ਨੇ ਸੰਗਤ ਤੇ ਸਤਿਗੁਰੂ ਦਾ ਬਹੁਤ-ਬਹੁਤ ਧੰਨਵਾਦ ਕੀਤਾ। Walfare Work