ਰੀਟ੍ਰੀਟ ਸੈਰੇਮਨੀ:ਪੈਰ ਤਿਲਕ ਜਾਣ ਕਾਰਨ ਡਿੱਗਿਆ ਪਾਕਿ ਰੇਂਜਰ 

Retreat Ceremany, Puck Ranger, Damaged, Foot, Slip

ਸ਼ੋਸ਼ਲ ਮੀਡਿਆ ‘ਤੇ ਵੀਡਿਓ ਹੋਈ ਵਾਇਰਲ

ਸਤਪਾਲ ਥਿੰਦ, ਫਿਰੋਜ਼ਪੁਰ:ਹੁਸੈਨੀਵਾਲਾ ਭਾਰਤ ਪਾਕਿ ਬਾਰਡਰ ‘ਤੇ ਬੀਤੀ ਸ਼ਾਮ ਹੋਈ ਰੀਟ੍ਰੀਟ ਸੈਰੇਮਨੀ ਦੌਰਾਨ ਇੱਕ ਪਾਕਿ ਰੇਜ਼ਰ ਪੈਰ ਤਿਲਕ ਜਾਣ ਕਾਰਨ ਅਚਾਨਕ ਜ਼ਮੀਨ ‘ਤੇ ਜਾ ਡਿੱਗਿਆ, ਜਿਸ ਤੋਂ ਬਾਅਦ ਭਾਰਤੀ ਦਰਸ਼ਕਾਂ ਨੇ ਚੀਕਾਂ ਤੇ ਭਾਰਤ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ, ਜਿਸਦੀ ਵੀਡੀਓ ਲਗਾਤਾਰ ਸ਼ੋਸਲ ਮੀਡੀਆ ‘ਤੇ ਵਾਈਰਲ ਹੋ ਰਹੀ ਹੈ ।

ਜਾਣਕਾਰੀ ਅਨੁਸਾਰ ਹਰ ਰੋਜ਼ ਦੀ ਤਰ੍ਹਾਂ ਭਾਰਤ ਪਾਕਿ ਬਾਰਡਰ ‘ਤੇ ਹੋਣ ਵਾਲੀ ਰੀਟ੍ਰੀਟ ਸੈਰੇਮਨੀ ਦੌਰਾਨ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਜਾਦੀ ਹੈ । ਬੀਤੀ ਸ਼ਾਮ ਵੀ ਦੋਵਾਂ ਦੇਸ਼ਾਂ ਵੱਲੋਂ ਰੀਟ੍ਰੀਟ ਸੈਰੇਮਨੀ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਇੱਕ ਪਾਕਿ ਰੇਜ਼ਰ ਦਾ ਪੈਰ ਤਿਲਕ ਜਾਣ ਕਾਰਨ ਉਹ ਜ਼ਮੀਨ ‘ਤੇ ਡਿੱਗ ਪਿਆ, ਜਿਸਨੂੰ ਦੇਖ ਕੇ ਦੋਵੇਂ ਦੇਸ਼ਾਂ ਦੇ ਦਰਸ਼ਕ ਹੈਰਾਨ ਰਹਿ ਗਏ ਪਰ ਇਸ ਦੌਰਾਨ ਭਾਰਤੀ ਦਰਸ਼ਕਾਂ ਨੇ ਤਾੜੀਆਂ ਵਜਾਉਣੀਆਂ ਤੇ ਚੀਕਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਪਰ ਡਿੱਗਦੇ ਸਾਰ ਹੀ ਪਾਕਿ ਰੇਂਜਰ ਨੇ ਦੁਬਾਰਾ ਫਿਰ ਉੱਠ ਕੇ ਪ੍ਰੇਡ ਸ਼ੁਰੂ ਕਰ ਦਿੱਤੀ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।