ਡੇਰਾ ਸੱਚਾ ਸੌਦਾ ‘ਚ ਬਣੇਗਾ ਉੱਤਰੀ ਭਾਰਤ ਦਾ ਪਹਿਲਾ ਬੋਨ ਬੈਂਕ

Dera Sacha Sauda, First, Bone Bank , North India, Sirsa

ਪੂਜਨੀਕ ਗੁਰੂ ਜੀ ਨੇ ਫਿਲਮ ਦੀ ਕਮਾਈ ‘ਚੋਂ ਬੋਨ ਬੈਂਕ ਲਈ ਦਿੱਤੇ 25 ਲੱਖ ਰੁਪਏ

ਸਰਸਾ: ਜਿਨ੍ਹਾਂ ਲੋਕਾਂ ਦੇ ਗੋਡਿਆਂ ‘ਚ ਦਰਦ, ਚੂਲ਼ਾ ਘਿਸਣ ਦੀ ਸ਼ਿਕਾਇਤ ਹੈ ਜਾਂ ਜੋ ਚੱਲਣ ‘ਚ ਅਸਮਰੱਥ ਹਨ, ਉਨ੍ਹਾਂ ਲਈ ਖੁਸ਼ ਦੀ ਖਬਰ ਹੈ ਡੇਰਾ ਸੱਚਾ ਸੌਦਾ ਛੇਤੀ ਹੀ ਉੱਤਰ ਭਾਰਤ ਦਾ ਪਹਿਲਾ ਬੋਨ ਬੈਂਕ ਤਿਆਰ ਹੋਣ ਜਾ ਰਿਹਾ ਹੈ, ਜਿੱਥੇ ਬਹੁਤ ਹੀ ਘੱਟ ਸਮੇਂ ‘ਚ ਹੱਡੀਆਂ ਟਰਾਂਸਫਰ ਕੀਤੀਆਂ ਜਾ ਸਕਣਗੀਆਂ।

ਐਤਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ਵਿਖੇ ਰੂਹਾਨੀ ਸਤਿਸੰਗ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੀ ਬਲਾਕ ਬਸਟਰ ਫਿਲਮ ‘ਜੱਟੂ ਇੰਜੀਨੀਅਰ’ ਤੋਂ ਬਤੌਰ ਮਿਹਨਤਾਨੇ ਦੀ ਕਮਾਈ ‘ਚੋਂ 25 ਲੱਖ ਰੁਪਏ ਬੋਨ ਬੈਂਕ ਬਣਾਉਣ ਲਈ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੀ ਰਿਸਰਚ ਟੀਮ ਨੂੰ ਚੈੱਕ ਵਜੋਂ ਪ੍ਰਦਾਨ ਕੀਤੇ। ਫਿਲਮ ਨਿਰਮਾਤਾ ਕੰਪਨੀ ਹਕੀਕਤ ਇੰਟਰਟੇਨਮੈਂਟ ਪ੍ਰਾਈਵੇਟ ਲਿਮਿਟਡ ਨੇ ਵੀ ਬੋਨ ਬੈਂਕ ਲਈ 25 ਲੱਖ ਰੁਪਏ ਦੀ ਰਾਸ਼ੀ ਦਿੱਤੀ, ਜੋ ਪੂਜਨੀਕ ਗੁਰੂ ਜੀ ਨੈ ਹੀ ਆਪਣੇ ਪਵਿੱਤਰ ਕਰ-ਕਮਲਾਂ ਨਾਲ ਰਿਸਰਚ ਟੀਮ ਨੂੰ ਪ੍ਰਦਾਨ ਕੀਤੀ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਰਸਾ ‘ਚ ਬਣਨ ਜਾ ਰਿਹਾ ਬੋਨ ਬੈਂਕ ਉੱਤਰ ਭਾਰਤ ਦਾ ਪਹਿਲਾ ਬੈਂਕ ਹੈ ਇਸ ਬੈਂਕ ਰਾਹੀਂ ਹੱਡੀ ਰੋਗੀਆਂ ਨੂੰ ਬਣਾਉਟੀ ਅੰਗਾਂ ਦੀ ਜਗ੍ਹਾ ਅਸਲੀ ਅੰਗ ਮੁਹੱਈਆ ਹੋ ਸਕਣਗੇ ਆਪ ਜੀ ਨੇ ਫ਼ਰਮਾਇਆ ਕਿ ਇਸ ਬੈਂਕ ਵੱਲੋਂ ਪੂਰੀ ਲੱਤ ਤੱਕ ਬਦਲਣ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ ਇੱਥੇ ਲਾਸਟਿਕ ਨਹੀਂ, ਸਗੋਂ ਨੈਚੁਰਲ ਅੰਗ ਜਿਵੇਂ ਗੋਡਾ, ਚੂਲ਼ਾ ਆਦਿ ਟਰਾਂਸਫਰ ਕੀਤੇ ਜਾਣਗੇ।

ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਨੇ ਇਸ ਤੋਂ ਪਹਿਲਾਂ ਫਿਲਮਾਂ ਤੋਂ ਮਿਲੇ ਮਿਹਨਤਾਨੇ ‘ਚੋਂ ਥੈਲੀਸੀਮੀਆ ਰੋਗੀਆਂ ਦੇ ਇਲਾਜ਼ ਦੇ ਰਿਸਰਚ ਲਈ 40 ਲੱਖ ਤੇ ਸਕਿੱਨ ਬੈਂਕ ਦੇ ਨਿਰਮਾਣ ਲਈ 40 ਲੱਖ ਰੁਪਏ ਪ੍ਰਦਾਨ ਕੀਤੇ ਸਨ।

ਰਿਸਰਚ ਟੀਮ ਦੀ ਮੈਂਬਰ ਡਾ. ਵੇਦਿਕਾ ਇੰਸਾਂ ਨੇ ਦੱਸਿਆ ਕਿ ਇਸ ਬੋਨ ਬੈਂਕ ਨਾਲ ਕੈਂਸਰ ਪੀੜਤਾਂ ਤੇ ਹਾਦਸੇ ‘ਚ ਲੱਤ ਜਾਂ ਸਰੀਰ ਦਾ ਕੋਈ ਅੰਗ ਗਵਾਉਣ ਵਾਲਿਆਂ ਨੂੰ ਵੱਡੀ ਰਾਹਤ ਮਿਲੇਗੀ ਬੈਂਕ ਤੋਂ ਜੋੜ ਬਦਲਣਾ, ਚੂਲਾ ਤੇ ਗੋਡੇ ਬਦਲਣ ਦੀ ਬਿਹਤਰ ਸਹੂਲਤ ਮਿਲੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।