ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਕਿਸੇ ਧਰਮ ਦੀ ਬੇਅਦਬੀ ਨਹੀਂ ਕੀਤੀ, ਫਿਰ ਵੀ ਡੇਰੇ ਖਿਲ਼ਾਫ ਸਾਜਿਸ਼ਾਂ ਕਿਉਂ : ਵੀਰੇਸ਼ ਸ਼ਾਂਡਿਲਿਆ

Bargadi Case News

ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਪੰਜਾਬ ਵੀਡੀਓਗ੍ਰਾਫ਼ੀ ’ਚ ਕਰਵਾਉਣ ਪਰਦੀਪ ਦਾ ਨਰਾਕੋ ਟੈਸਟ

(ਸੱਚ ਕਹੂੰ ਨਿਊਜ਼) ਚੰਡ਼ੀਗੜ੍ਹ। ਐਂਟੀ ਟੈਰੋਰਿਸਟ ਫਰੰਟ ਇੰਡੀਆ ਅਤੇ ਵਿਸ਼ਵ ਹਿੰਦੂ ਤਖ਼ਤ ਦੇ ਮੁਖੀ ਵੀਰੇਸ਼ ਸ਼ਾਂਡਿਲਿਆ ਨੇ ਕਿਹਾ ਕਿ ਮੈਂ ਪਿਛਲੇ 35 ਸਾਲਾਂ ਤੋਂ ਵੇਖ ਰਿਹਾਂ ਹਾਂ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇਸ਼, ਸਮਾਜ ਅਤੇ ਲੋਕਹਿੱਤ ’ਚ ਅਨੇਕ ਕਾਰਜ ਕਰ ਰਹੇ ਹਨ। ਆਪਣੇ ਦੇਸ਼ ’ਚ ਉਹ ਇੱਕੋ-ਇੱਕ ਅਜਿਹੇ ਸੰਤ ਹਨ ਜਿਨ੍ਹਾਂ ਨੇ ਸਾਲਾਂ ਤੋਂ ਗੰਦਗੀ ਨੂੰ ਖਤਮ ਕਰਨ ਦਾ ਅਭਿਆਨ ਚਲਾ ਰੱਖਿਆ ਹੈ। ਇੱਥੋਂ ਤੱਕ ਕਿ ਫੌਜ ਲਈ ਲੱਖਾਂ ਯੂਨਿਟ ਖੂਨਦਾਨ ਕਰਵਾ ਚੁੱਕੇ ਹਨ, ਭੂਚਾਲ ਆਉਣ ’ਤੇ ਪਿੰਡ ਦੇ ਪਿੰਡ ਵਸਾ ਚੁੱਕੇ ਹਨ, ਵੇਸ਼ਵਾਵਾਂ ਨੂੰ ਬੇਟੀ ਬਣਾ ਕੇ ਉ੍ਨ੍ਹਾਂ ਦੇ ਵਿਆਹ ਕਰਵਾ ਚੁੱਕੇ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਸ਼ਰਧਾਲੂ ਦੇਹਾਂਤ ਉਪਰੰਤ ਅੱਖਾਂ ਦਾਨ ਅਤੇ ਸਰੀਰਦਾਨ ਕਰ ਰਹੇ ਹਨ। Bargadi Case News

ਸਹੀ ਮਾਇਨੇ ’ਚ ‘ਬੇਟੀ ਬਚਾਓ, ਬੇਟੀ ਪਡ਼੍ਹਾਓ’ ਨਾਅਰੇ ਨੂੰ ਬੁਲੰਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਕੀਤਾ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਸ਼ਲਾਘਾਯੋਗ ਅਤੇ ਇਤਿਹਾਸਕ ਕਾਰਜ ਗਿੰਨੀਜ਼ ਬੁੱਕ ਰਿਕਾਰਡ ’ਚ ਦਰਜ ਹਨ। Bargadi Case News

ਵੀਰੇਸ਼ ਸ਼ਾਂਡਿਲਿਆ ਨੇ ਕਿਹਾ ਕਿ ਪੂਜਨੀਕ ਸੰਤ ਜੀ ਇੱਕ ਦੇਸ਼ ਭਗਤ ਹਨ, ਪਰ ਡੇਰਾ ਸੱਚਾ ਸੌਦਾ, ਸਰਸਾ, ਪੂਜਨੀਕ ਸੰਤ ਜੀ ਅਤੇ ਡੇਰੇ ਨਾਲ ਜੁੜੇ ਸ਼ਰਧਾਲੂਆਂ ਖਿਲ਼ਾਫ ਦੇਸ਼ਧ੍ਰੋਹੀ ਤਾਕਤਾਂ ਸਾਜਿਸ਼ ਘਡ਼ਨ ਤੋਂ ਬਾਜ਼ ਨਹੀਂ ਆਉਂਦੀਆਂ। ਉ੍ਨ੍ਹਾਂ ਕਿਹਾ ਕਿ ਐੰਟੀ ਟੈਰੋਰਿਸਟ ਫਰੰਟ ਇੰਡੀਆ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਨਾਲ ਚਟਾਨ ਵਾਂਗ ਖੜ੍ਹਾ ਹੈ।

ਐੈਂਟੀ ਟੈਰੋਰਿਸਟ ਫਰੰਟ ਇੰਡੀਆ ਅਤੇ ਵਿਸ਼ਵ ਹਿੰਦੂ ਤਖਤ ਮੁਖੀ ਵੀਰੇਸ਼ ਸ਼ਾਂਡਿਲਿਆ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਵੇਖ ਰਹੇ ਹਨ ਕਿ 2015 ’ਚ ਫਰੀਦਕੋਟ ’ਚ ਬੇਅਦਬੀ ਦੇ ਪੰਜ ਕੇਸ ਦਰਜ ਹੋਏ ਸਨ ਉਨ੍ਹਾਂ ’ਚ ਫਰਵਰੀ 2024 ’ਚ ਪਰਦੀਪ ਕਲੇਰ ਨਾਂਅ ਦੇ ਵਿਅਕਤੀ ਨੇ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਡੇਰੇ ਖਿਲ਼ਾਫ 164 ਦਾ ਬਿਆਨ ਤਕਰੀਬਨ 9 ਸਾਲਾਂ ਬਾਅਦ ਦਿੱਤਾ ਜਦੋਂਕਿ 2019 ’ਚ ਸੀਬੀਆਈ ਸਾਰੇ ਕੇਸਾਂ ਦੀ ਵਿਗਿਆਨਕ ਜਾਂਚ ਤੋਂ ਬਾਅਦ ਮੋਹਾਲੀ ਕੋਰਟ ’ਚ ਕਲੋਜਰ ਰਿਪੋਟਰ ਦੇ ਚੁੱਕੀ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇਂਸਾਂ ਅਤੇ ਡੇਰਾ ਸੱਚਾ ਸੌਦਾ ਨਾਲ ਜੁੜੇ ਲੋਕ ਬੇਅਦਬੀ ਦੇ ਆਰੋਪੀ ਨਹੀਂ ਹਨ। ਪਰਦੀਪ ਕਲੇਰ ਨੇ ਡੇਰੇ ਖਿਲ਼ਾਫ ਬਿਆਨ ਦੇ ਕੇ ਪੰਜਾਬ ਅਤੇ ਦੇਸ਼ ’ਚ ਹਿੰਦੂ-ਸਿੱਖ ਭਾਈਚਾਰੇ ਨੂੰ ਲਡ਼ਾਉਣ ਦੀ ਸਾਜਿਸ਼ ਘਡ਼ੀ ਹੈ।

ਵੀਰੇਸ਼ ਸਾਂਡਿਲਿਆ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਤੋਂ ਮੰਗ ਕੀਤੀ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਉਨ੍ਹਾਂ ਦੀ ਬੇਟੀ ਖਿਲਾਫ ਬਿਆਨ ਦੇਣ ਵਾਲੇ ਪਰਦੀਪ ਕਲੇਰ ਦਾ ਹਾਈਕੋਰਟ ਦੇ ਜੱਜ ਦੀ ਮੌਜ਼ੂਦਗੀ ’ਚ ਵੀਡੀਓਗ੍ਰਾਫੀ ’ਚ ਬ੍ਰੇਨ ਮੈਪਿੰਗ ਅਤੇ ਨਾਰਕੋ ਟੈਸਟ ਕਰਵਾਇਆ ਜਾਵੇ ਕਿ 9 ਸਾਲਾਂ ਬਾਅਦ ਪਰਦੀਪ ਕਲੇਰ ਨੇ ਕਿਸ ਦੇ ਇਸ਼ਾਰੇ ’ਤੇ ਪੂਜਨੀਕ ਗੁਰੂ ਜੀ ਖਿਲਾਫ ਸਾਜਿਸ਼ ਘਡ਼ੀ ਹੈ। ਵੀਰੇਸ਼ ਸਾਂਡਿਲਿਆ ਨੇ ਕਿਹਾ ਕਿ ਜ਼ਰੂਰਤ ਪਈ ਤਾਂ ਉਹ ਪੰਜਾਬ ਦੇ ਅਮਨ ਅਤੇ ਸ਼ਾਂਤੀ ਨੂੰ ਬਚਾਉਣ ਲਈ ਪੰਜਾਬ ਹਰਿਆਣਾ ਹਾਈਕੋਰਟ ’ਚ ਫਰਦੀਕੋਟ ਬੇਅਦਬੀ ਸਬੰਧੀ ਲੋਕਹਿੱਤ ਪਟੀਸ਼ਨ ਦਾਖਲ ਕਰਨਗੇ। Bargadi Case News

LEAVE A REPLY

Please enter your comment!
Please enter your name here