ਕਿਹਾ, ਚੋਣਾਵੀ ਬਾਂਡ ਦੀ ਖਰੀਦ ਦੇ ਲਈ 10 ਦਿਨਾਂ ਦੀ ਬਜਾਇ ਪੰਜ ਦਿਨ ਦਾ ਸਮਾਂ ਰੱਖੇ
ਨਵੀਂ ਦਿੱਲੀ, ਏਜੰਸੀ
ਸੁਪਰੀਮ ਕੋਰਟ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਚੁਣਾਵੀ ਬਾਂਡ ਰਾਹੀਂ ਪ੍ਰਾਪਤ ਚੰਦੇ ਦਾ ਵੇਰਵਾ 30 ਮਈ ਤੱਕ ਚੋਣ ਕਮਿਸ਼ਨ ਨੂੰ ਮੁਹੱਈਆ ਕਰਾਉਣ ਦਾ ਅੱਜ ਨਿਰਦੇਸ਼ ਦਿੱਤਾ ।
ਚੀਫ਼ ਜਸਟਿਸ ਰੰਜਨ ਗੋਗੋਈ, ਜਸਟਿਸ ਦੀਪਕ ਗੁਪਤਾ ਤੇ ਜਸਟਿਸ ਸੰਜੀਵ ਖੰਨਾ ਦੀ ਬੈਂਚ ਨੇ ਆਪਣੇ ਅੰਤਰਿਮ ਆਦੇਸ਼ ‘ਚ ਕਿਹਾ, ‘ਸਾਰੀਆਂ ਪਾਰਟੀਆਂ ਆਪਣੇ ਬੈਂਕ ਖਾਤੇ, ਚੰਦਾ ਦੇਣ ਵਾਲਿਆਂ ਦੇ ਨਾਂਅ ‘ਤੇ ਪ੍ਰਾਪਤ ਚੰਦੇ ਦੀ ਰਕਮ ਸਬੰਧੀ ਵਿਸਥਾਰ ਵੇਰਵਾ ਸੀਲਬੰਦ ਲਿਫਾਫੇ ‘ਚ ਕਮਿਸ਼ਨ ਨੂੰ ਮੁਹੱਈਆ ਕਰਵਾਉਣਗੇ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਸਬੰਧਿਤ ਕਾਨੂੰਨ ‘ਚ ਕੀਤੇ ਗਏ ਬਦਲਾਵਾਂ ਦੀ ਵਿਸਥਾਰ ਸਮੀਖਿਆ ਕਰੇਗੀ ਤੇ ਇਹ ਯਕੀਨੀ ਕਰੇਗੀ ਕਿ ਇਸ ਨਾਲ ਕਿਸੇ ਖਾਸ ਪਾਰਟੀ ਨੂੰ ਵਧੇਰੇ ਲਾਭ ਨਾ ਮਿਲ ਸਕੇ ਅਦਾਲਤ ਨੇ ਵਿੱਤ ਮੰਤਰਾਲੇ ਨੂੰ ਨਿਰਦੇਸ਼ ਦਿੱਤਾ ਕਿ ਉਹ ਅਪਰੈਲ-ਮਈ ‘ਚ ਚੋਣਾਵੀ ਬਾਂਡ ਦੀ ਖਰੀਦ ਲਈ 10 ਦਿਨਾਂ ਦੀ ਬਜਾਇ ਪੰਜ ਦਿਨ ਦਾ ਸਮਾਂ ਰੱਖੇ ਅਦਾਲਤ ਨੇ ਗੈਰ-ਸਰਕਾਰੀ ਸੰਗਠਨ ਕਾਮਨ ਕਾਜ ਦੀ ਪਟੀਸ਼ਨ ‘ਤੇ ਸੁਣਵਾਈ ਤੋਂ ਬਾਅਦ ਕੱਲ੍ਹ ਹੀ ਅੰਤਰਿਮ ਆਦੇਸ਼ ਸੁਰੱਖਿਅਤ ਰੱਖ ਲਿਆ ਸੀ।
ਚੁਣਾਵੀ ਬਾਂਡ ‘ਤੇ ਅਦਾਲਤ ਦੇ ਫੈਸਲੇ ਦਾ ਕਾਂਗਰਸ ਨੇ ਕੀਤਾ ਸਵਾਗਤ
ਕਾਂਗਰਸ ਨੇ ਚੋਣਾਵੀ ਬਾਂਡ ‘ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦਿਆਂ ਅੱਜ ਕਿਹਾ ਕਿ ਇਸ ਨਾਲ ਭਾਜਪਾ ਤੇ ਉਸ ਦੇ ‘ਸੂਟੇਡ ਬੂਟੇਡ’ ਮਿੱਤਰਾਂ ਦੀ ਗੰਢਤੁੱਪ ਦਾ ਖੁਲਾਸਾ ਹੋਵੇਗਾ ਕਾਂਗਰਸ ਦੇ ਬੁਲਾਰੇ ਪ੍ਰਿਅੰਕਾ ਚਤੁਰਵੇਦੀ ਨੇ ਪਾਰਟੀ ਦਫ਼ਤਰ ‘ਚ ਪੱਤਰਕਾਰਾਂ ਨੂੰ ਕਿਹਾ ਕਿ ਇਹ ਇੱਕ ਬਿਹਤਰ ਫੈਸਲਾ ਹੈ ਇਸ ਨਾਲ ਚੋਣਾਵੀ ਚੰਦੇ ‘ਚ ਪਾਰਦਰਸ਼ਤਾ ਆਵੇਗੀ ਉਨ੍ਹਾਂ ਕਿਹਾ ਕਿ ਚੁਣਾਵੀ ਚੰਦੇ ‘ਚ ਪਾਰਦਰਸ਼ਤਾ ਹੋਣੀ ਚਾਹੀਦੀ ਹੈ ਅਦਾਲਤ ਦੇ ਫੈਸਲੇ ਨਾਲ ਇਸ ਨੂੰ ਯਕੀਨੀ ਕੀਤਾ ਜਾ ਸਕੇਗਾ ਸੁਪਰੀਮ ਕੋਰਟ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਚੁਣਾਵੀ ਬਾਂਡ ਰਾਹੀਂ ਪ੍ਰਾਪਤ ਚੰਦੇ ਦਾ ਵੇਰਵਾ 30 ਮਈ ਤੱਕ ਚੋਣ ਕਮਿਸ਼ਨ ਨੂੰ ਮੁਹੱਈਆ ਕਰਾਉਣ ਦਾ ਨਿਰਦੇਸ਼ ਦਿੱਤਾ ਹੈ ।
ਕੀ ਹੈ ਇਲੈਕਟ੍ਰੋਲ ਬਾਂਡ
2017 ‘ਚ ਕੇਂਦਰ ਸਰਕਾਰ ਨੇ ਸਿਆਸੀ ਚੰਦੇ ਦੀ ਪ੍ਰਕਿਰਿਆ ਨੂੰ ਸਾਫ਼-ਸੁਥਰਾ ਬਣਾਉਣ ਦੇ ਨਾਂਅ ‘ਤੇ ਚੋਣਾਵੀ ਬਾਂਡ ਦਾ ਕਾਨੂੰਨ ਬਣਾਇਆ ਇਸ ਤਹਿਤ ਸਟੇਟ ਬੈਂਕ ਦੀ ਚੋਣਵੀ ਬ੍ਰਾਂਚ ਤੋਂ ਹਰ ਤਿਮਾਹੀ ਦੇ ਸ਼ੁਰੂਆਤੀ 10 ਦਿਨਾਂ ‘ਚ ਬਾਂਡ ਖਰੀਦਣ ਤੇ ਉਸ ਨੂੰ ਸਿਆਸੀ ਪਾਰਟੀਆਂ ਨੂੰ ਬਤੌਰ ਚੰਦਾ ਦੇਣ ਦੀ ਤਜਵੀਜ਼ ਹੈ ਕਿਹਾ ਗਿਆ ਕਿ ਇਸ ਤੋਂ ਕੈਸ਼ ‘ਚ ਮਿਲਣ ਵਾਲੇ ਚੰਦੇ ‘ਚ ਕਮੀ ਆਵੇਗੀ ਬੈਂਕ ਕੋਲ ਬਾਂਡ ਖਰੀਦਣ ਵਾਲੇ ਗਾਹਕ ਦੀ ਪੂਰੀ ਜਾਣਕਾਰੀ ਹੋਵੇਗੀ ਇਸ ਨਾਲ ਪਾਰਦਰਸ਼ਤਾ ਵਧੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।