ਓਪਨ ਸਕੂਲਾਂ ਦੀ ਐਕਰੀਡਿਟੇਸ਼ਨ ਲਈ ਅਰਜ਼ੀਆਂ ਮੰਗੀਆਂ

Education

ਓਪਨ ਸਕੂਲਾਂ ਦੀ ਐਕਰੀਡਿਟੇਸ਼ਨ ਲਈ ਅਰਜ਼ੀਆਂ ਮੰਗੀਆਂ

ਮੋਹਾਲੀ, (ਕੁਲਵੰਤ ਕੋਟਲੀ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2020-21 ਲਈ ਪੰਜਾਬ ਓਪਨ ਸਕੂਲ ਦੀਆਂ ਮੈਟ੍ਰਿਕੁਲੇਸ਼ਨ ਅਤੇ ਸੀਨੀਅਰ ਸੈਕੰਡਰੀ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੇ ਦਾਖਲਿਆਂ ਲਈ ਸਰਕਾਰੀ, ਗੈਰ ਸਰਕਾਰੀ, ਮਾਨਤਾ ਪ੍ਰਾਪਤ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਐਫ਼ੀਲਿਏਟਿਡ ਸਕੂਲਾਂ ਤੋਂ ਨਵੀਂ ਐਕਰੀਡਿਟੇਸ਼ਨ ਦੇਣ/ਰਿਨਿਊ ਕਰਨ ਲਈ ਆਨਲਾਈਨ ਪ੍ਰਤੀਬੇਨਤੀਆਂ ਅਪਲਾਈ ਕਰਨ ਲਈ ਮਿਤੀਆਂ ਨਿਰਧਾਰਤ ਕੀਤੀਆਂ ਗਈਆਂ ਹਨ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਗ਼ੈਰ ਸਰਕਾਰੀ, ਮਾਨਤਾ ਪ੍ਰਾਪਤ ਅਤੇ ਬੋਰਡ ਨਾਲ ਐਫ਼ੀਲਿਏਟਿਡ ਸਕੂਲਾਂ ਤੋਂ ਨਵੀਂ ਐਕਰੀਡਿਟੇਸ਼ਨ ਫ਼ੀਸ ਮੈਟ੍ਰਿਕ ਲਈ 3000 ਰੁਪਏ ਅਤੇ ਸੀਨੀਅਰ ਸੈਕੰਡਰੀ ਲਈ 4000 ਰੁਪਏ  ਪ੍ਰਤੀ ਗਰੁੱਪ ਹੋਵੇਗੀ ਐਡਰੀਡਿਟੇਸ਼ਨ ਰੀਨਿਊਅਲ ਫ਼ੀਸ ਮੈਟ੍ਰਿਕ ਲਈ 1500 ਰੁਪਏ ਅਤੇ ਸੀਨੀਅਰ ਸੈਕੰਡਰੀ ਲਈ 500 ਰੁਪਏ ਪ੍ਰਤੀ ਸ਼੍ਰੇਣੀ ਨਿਰਧਾਰਤ ਕੀਤੀ ਗਈ ਹੈ ਵੇਰਵਿਆਂ ਅਨੁਸਾਰ ਬਿਨਾਂ ਕਿਸੇ ਲੇਟ ਫ਼ੀਸ ਤੋਂ 30 ਜਨਵਰੀ ਤੱਕ ਚਲਾਨ ਜੈਨਰੇਟ ਕੀਤੇ ਜਾ ਸਕਦੇ ਹਨ ਅਤੇ ਬੈਂਕ/ਆਨਲਾਈਨ ਫ਼ੀਸ ਜਮ੍ਹਾਂ ਕਰਨ ਲਈ ਆਖਰੀ 6 ਫ਼ਰਵਰੀ ਹੋਵੇਗੀ

ਇਸ ਉਪਰੰਤ 1000 ਰੁਪਏ ਲੇਟ ਫ਼ੀਸ ਨਾਲ 5 ਮਾਰਚ ਤੱਕ ਚਲਾਨ ਜੈਨਰੇਟ ਕਰਵਾ ਕੇ  12 ਮਾਰਚ ਤੱਕ ਬੈਂਕ/ਆਨਲਾਈਨ ਫ਼ੀਸ ਜਮ੍ਹਾਂ ਕਰਵਾਈ ਜਾ ਸਕੇਗੀ  ਜੇਕਰ ਫ਼ੇਰ ਵੀ ਕੋਈ ਸੰਸਥਾ ਐਕਰੀਡਿਟੇਸ਼ਨ ਲੈਣ ਜਾਂ ਰੀਨਿਊ ਕਰਵਾਉਣ ਤੋਂ ਵਾਂਝੀ ਰਹਿ ਜਾਂਦੀ ਹੈ ਤਾਂ ਉਹ 2000 ਰੁਪਏ ਲੇਟ ਫ਼ੀਸ ਨਾਲ 23 ਮਾਰਚ ਤੱਕ ਚਲਾਨ ਜੈਨਰੇਟ ਕਰਵਾ ਕੇ 31 ਮਾਰਚ ਤੱਕ ਬੈਂਕ/ਆਨਲਾਈਨ ਫ਼ੀਸ ਜਮ੍ਹਾਂ ਕਰਵਾ ਸਕਦੀ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸਕੂਲਾਂ ਨੂੰ ਐਕਰੀਡਿਟੇਸ਼ਨ ਫ਼ੀਸ ਤੋਂ ਛੋਟ ਦਿੱਤੀ ਗਈ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।