ਜਬਰ ਵਿਰੋਧੀ ਸੰਘਰਸ਼ ਕਮੇਟੀ ਦਾ ਧਰਨਾ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਸਮਾਪਤ 

Repression, Sangharsh, Committee, Concludes, Administration, Assurance

ਗੁਰੂਹਰਸਹਾਏ (ਵਿਜੈ ਹਾਂਡਾ )। ਜਬਰ ਵਿਰੋਧੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਲੋਕਾਂ ਵੱਲੋਂ ਦਾਣਾ ਮੰਡੀ ਗੁਰੂਹਰਸਹਾਏ ਵਿੱਚ ਇਕੱਠੇ ਹੋ ਕੇ ਮਾਰਚ ਕੱਢਿਆ ਗਿਆ ਅਤੇ ਰਾਣਾ ਸੋਢੀ ਦੀ ਕੋਠੀ ਅੱਗੇ ਧਰਨਾ ਦਿੱਤਾ ਗਿਆ ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਕਨਵੀਨਰ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਰੇਸ਼ਮ ਸਿੰਘ ਮਿੱਡਾ ਨੇ ਕਿਹਾ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਪਿੰਡ ਬਾਜੇ ਕੇ ਵਿੱਚ ਗਰੀਬ ਦੁਕਾਨਦਾਰ ਹਾਕਮ ਚੰਦ ਦੀ ਦੁਕਾਨ ਜੋ ਕਸ਼ਮੀਰ ਲਾਲ ਸਰਪੰਚ ਵੱਲੋਂ ਢਾਹ ਕੇ ਕਬਜ਼ਾ ਕਰ ਲਿਆ ਗਿਆ ਸੀ ਉਸ ਦੇ ਖਿਲਾਫ ਜੱਦੋ ਜਹਿਦ ਕਰ ਰਹੇ ਹਾਂ ਤਾਂ ਕਿ ਹਾਕਮ ਚੰਦ ਨੂੰ ਇਨਸਾਫ ਦਿਵਾਇਆ ਜਾ ਸਕੇ ਪਰ ਸਿਆਸੀ ਸ਼ਹਿ ਤੇ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ

ਜਿਸ ਦਾ ਪਤਾ ਇਸ ਗੱਲ ਤੋਂ ਸਾਫ ਲੱਗਦਾ ਹੈ ਕਿ ਸੰਘਰਸ਼ ਕਰ ਰਹੇ ਲੋਕਾਂ ਉੱਪਰ ਲਗਾਤਾਰ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ ਪਰ ਪੀੜਤ ਪਰਿਵਾਰਾ ਨੂੰ ਨਜਾਇਜ਼ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਗੁਰੂਹਰਸਹਾਏ ਦਾ ਪ੍ਰਸ਼ਾਸਨ ਬੇਵੱਸ ਅਤੇ ਮਜਬੂਰ ਦਿੱਸ ਰਿਹਾ ਹੈ  ਉਨਾਂ ਕਿਹਾ ਕਿ ਅਸੀਂ ਹਾਕਮ ਚੰਦ ਬਾਜੇ ਕੇ ਦਾ ਪਲਾਂਟ ਵੀ ਵਾਪਸ ਲੈ ਕੇ ਰਹਾਂਗੇ ਅਤੇ ਗ਼ਰੀਬ ਕਿਸਾਨਾਂ ਦੀ ਜ਼ਮੀਨ ਵੀ ਨਹੀਂ ਖੁੱਸਣ ਦੇਵਾਂਗੇ   ਇਸ ਮੌਕੇ ਟੀ ਐੱਸ ਯੂ ਦੇ ਨਰੇਸ਼ ਸੇਠੀ ਅਤੇ ਸ਼ਿੰਗਾਰ ਚੰਦ , ਅਵਤਾਰ ਸਿੰਘ ਮਹਿਮਾ,  ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਗੁਰਮੀਤ ਸਿੰਘ ਮਹਿਮਾ ਅਤੇ ਮਾਸਟਰ ਦੇਸ ਰਾਜ , ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਆਗੂ ਜੈਲ ਸਿੰਘ ਚੱਪਾਅੜਿੱਕੀ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਨੌਨਿਹਾਲ ਸਿੰਘ ਨੇ ਸੰਬੋਧਨ ਆਦਿ ਵਲੋਂ ਸੰਬੋਧਨ ਕੀਤਾ ਗਿਆ  ਇਸ ਮੌਕੇ ਪਹੁੰਚੇ ਗੁਰੂਹਰਸਹਾਏ ਦੇ ਡੀ ਐਸ ਪੀ ਗੁਰਜੀਤ ਸਿੰਘ,ਥਾਣਾ ਮੁਖੀ ਜਸਵਰਿੰਦਰ ਸਿੰਘ, ਜਸਬੀਰ ਸਿੰਘ ਪੰਨੂੰ ਅਤੇ ਹੋਰ ਅਧਿਕਾਰੀਆਂ ਵਲੋ ਕਾਰਵਾਈ ਦਾ ਭਰੋਸਾ ਦੇਣ ਤੋ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।