ਇੱਕ ਲੱਖ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਵਿਜੀਲੈਂਸ ਨੇ ਦਬੋਚਿਆ ਐੱਸਐਚਓ 

Bribe, Rupees, Vigilance, Slammed, SHO

ਐੱਸਐਚਓ ਤੋਂ ਪਿਸਟਲ ਅਤੇ ਡੋਡਾ ਪੋਸਤ ਵੀ ਹੋਇਆ ਬਰਾਮਦ

ਫਿਰੋਜ਼ਪੁਰ (ਸਤਪਾਲ ਥਿੰਦ) | ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਵੱਲੋਂ ਸਟੇਟ ਆਪਰੇਸ਼ਨ ਸੈੱਲ ਦੇ ਐੱਸਐਚਓ ਨੂੰ ਇੱਕ ਲੱਖ ਰੁਪਏ ਦੀ ਰਿਸ਼ਵਤ ਸਮੇਤ ਰੰਗੇ ਹੱਥੀ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ ਇਸ ਤੋਂ ਇਲਾਵਾ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਐੱਸਐਚਓ ਪਾਸੋਂ ਪਿਸਟਲ 32 ਬੋਰ, ਇੱਕ ਮੈਗਜ਼ੀਨ, 5 ਰੋਂਦ 32 ਬੋਰ ਅਤੇ 910 ਗ੍ਰਾਮ ਡੋਡਾ ਪੋਸਤ ਵੀ ਬਰਾਮਦ ਕੀਤਾ ਗਿਆ ਹੈ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਦੇ ਐੱਸ.ਐੱਸ.ਪੀ ਹਰਗੋਬਿੰਦ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਗੁਰਲਾਲ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਗੋਧੇਵਾਲਾ ਮੋਗਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਖਿਲਾਫ ਮੁਕੱਦਮਾ ਨੰਬਰ 19 ਮਿਤੀ 11 ਦਸੰਬਰ 2018 ਅ/ਧ ਐਨ.ਡੀ.ਪੀ.ਐੱਸ ਐਕਟ ਤਹਿਤ ਥਾਣਾ ਐੱਸ.ਐੱਸ.ਓ.ਸੀ ਫਾਜ਼ਿਲਕਾ ਵਿਖੇ ਰਜਿਸਟਰ ਹੋਇਆ ਸੀ ਅਤੇ ਉਸਦੇ ਘਰ ਦੀ ਤਲਾਸ਼ੀ ਦੌਰਾਨ ਐਸ.ਐਚ.ਓ ਰਜਵੰਤ ਸਿੰਘ ਨੇ ਉਸਦਾ ਲਾਇਸੰਸੀ ਪਿਸਟਲ 32 ਬੋਰ ਨੰ : ਆਰ ਪੀ 217311 ਸਮੇਤ ਇੱਕ ਮੈਗਜ਼ੀਨ ਅਤੇ 5 ਜ਼ਿੰਦਾ ਕਾਰਤੂਸ ਚੁੱਕ ਲਏ, ਜੋ ਕਿ ਪਹਿਲੋਂ ਦਰਜ ਕੀਤੇ ਮੁਕੱਦਮੇ ਵਿੱਚ ਨਹੀਂ ਪਾਇਆ ਗਿਆ ਸੀ

ਗੁਰਲਾਲ ਸਿੰਘ ਨੇ ਦੱਸਿਆ ਕਿ ਜਦ ਉਹ ਜ਼ਮਾਨਤ ‘ਤੇ ਜ਼ੇਲ੍ਹ ਤੋਂ ਬਾਹਰ ਆਉਣ ‘ਤੇ ਉਸ ਨੂੰ ਪਤਾ ਲੱਗਾ ਕਿ ਐੱਸਆਈ ਰਜਵੰਤ ਸਿੰਘ ਉਸ ਦੇ ਘਰੋਂ ਉਸ ਦਾ ਪਿਸਟਲ ਲਾਇਸੰਸੀ ਲੈ ਗਿਆ ਹੈ ਤਾਂ ਇਸ ਸਬੰਧੀ ਉਹ ਰਜਵੰਤ ਸਿੰਘ ਨੂੰ ਮਿਲਿਆ ਤਾਂ ਉਨਾਂ ਨੇ ਕਿਹਾ ਕਿ ਪਿਸਟਲ ਤਾਂ ਉਸ ਦੇ ਕੋਲ ਹੈ, ਪਰ ਮੁਕੱਦਮੇ ਵਿੱਚ ਨਹੀਂ ਪਾਇਆ ਗਿਆ ਮੁੱਦਈ ਗੁਰਲਾਲ ਨੇ ਜਦੋਂ ਐਸਆਈ ਰਜਵੰਤ ਸਿੰਘ ਨੂੰ ਪਿਸਟਲ ਵਾਪਸ ਕਰਨ ਲਈ ਕਿਹਾ ਤਾਂ ਐੱਸਆਈ ਨੇ ਮੁੱਦਈ ਨੂੰ ਕਿਹਾ ਕਿ ਪਿਸਟਲ ਇਸ ਪ੍ਰਕਾਰ ਵਾਪਸ ਨਹੀਂ ਹੋਣਾ, ਜੇਕਰ ਤੂੰ 3 ਲੱਖ ਰੁਪਏ ਦੇਵੇਗਾ ਤਾਂ ਹੀ ਪਿਸਟਲ ਵਾਪਸ ਕਰਾਂਗਾ ਪਰ ਤਰਲਾ ਕੱਢਣ ‘ਤੇ ਐੱਸਆਈ ਰਜਵੰਤ ਸਿੰਘ 2 ਲੱਖ ਰੁਪਏ ਦੇਣ ”ਤੇ ਪਿਸਟਲ ਵਾਪਸ ਕਰਨ ਲਈ ਰਾਜ਼ੀ ਹੋ ਗਿਆ ਐੱਸ.ਐੱਸ.ਪੀ. ਹਰਗੋਬਿੰਦ ਸਿੰਘ ਨੇ ਦੱਸਿਆ 2 ਮਾਰਚ ਨੂੰ ਐੱਸਆਈ ਰਜਵੰਤ ਸਿੰਘ ਨੂੰ ਮੁੱਦਈ ਗੁਰਲਾਲ ਸਿੰਘ ਨੇ ਰਿਸ਼ਵਤ ਦੀ ਪਹਿਲੀ ਕਿਸ਼ਤ 1 ਲੱਖ ਰੁਪਏ ਦੇਣੀ ਸੀ ਅਤੇ ਗੁਰਲਾਲ ਸਿੰਘ ਨੇ ਇਸ ਸਬੰਧੀ ਪਹਿਲਾਂ ਹੀ ਵਿਜੀਲੈਂਸ ਨੂੰ ਸੂਚਿਤ ਕਰ ਦਿੱਤਾ ਅਤੇ ਜਦ ਗੁਰਲਾਲ ਰਿਸ਼ਵਤ ਦੇ ਇੱਕ ਲੱਖ ਰੁਪਏ ਐਸਆਈ ਰਜਵੰਤ ਸਿੰਘ ਨੂੰ ਦੇਣ ਗਿਆ ਤਾਂ ਡੀਐਸਪੀ ਗੁਰਿੰਦਰਜੀਤ ਸਿੰਘ, ਇੰਸਪੈਕਟਰ ਅਮਨਦੀਪ ਸਿੰਘ, ਸਬ ਇੰਸਪੈਕਟਰ ਮਛਿੰਦਰ ਸਿੰਘ ਦੀ ਟੀਮ ਵੱਲੋਂ ਐੱਸਐਚਓ ਰਜਵੰਤ ਸਿੰਘ ਦੇ ਪਾਸੋਂ ਸਰਕਾਰੀ ਗਵਾਹ ਚਰਨਜੀਤ ਸਿੰਘ ਏਡੀਓ ਫਿਰੋਜ਼ਪੁਰ ਅਤੇ ਅਮਿਤ ਥਿੰਦ ਕਲਰਕ ਦਫਤਰ ਜ਼ਿਲਾ ਖੁਰਾਕ ਅਤੇ ਸਪਲਾਈ ਕੰਟਰੋਲਰ ਫਿਰੋਜ਼ਪੁਰ ਦੀ ਹਾਜ਼ਰੀ ਵਿੱਚ ਪਿੰਡ ਪਿੰਡੀ ਕੋਲੋਂ 1 ਲੱਖ ਰੁਪਏ ਰਿਸ਼ਵਤ ਦੇ ਬਰਾਮਦ ਕੀਤੇ ਗਏਐੱਸ.ਐੱਸ.ਪੀ ਹਰਗੋਬਿੰਦ ਸਿੰਘ ਨੇ ਦੱਸਿਆ ਕਿ ਐੱਸਆਈ ਰਜਵੰਤ ਸਿੰਘ ਦੀ ਘਰ ਦੀ ਤਲਾਸ਼ੀ ਦੌਰਾਨ ਮੁੱਦਈ ਗੁਰਲਾਲ ਸਿੰਘ ਦਾ ਪਿਸਟਲ 32 ਬੋਰ ਨੰਬਰੀ ਆਰਪੀ 217311 ਸਮੇਤ ਇੱਕ ਮੈਗਜ਼ੀਨ ਅਤੇ 5 ਰੋਂਦ 32 ਬੋਰ ਬਰਾਮਦ ਹੋਏ, ਜੋ ਇਹ ਪਿਸਟਲ ਐੱਸਆਈ ਰਜਵੰਤ ਸਿੰਘ ਵੱਲੋਂ ਆਪਣੇ ਘਰ ਵਿੱਚ ਨਜਾਇਜ਼ ਰੱਖਿਆ ਹੋਇਆ ਸੀ ਇਸ ਤੋਂ ਇਲਾਵਾ ਰਜਵੰਤ ਸਿੰਘ ਦੇ ਘਰੋਂ 910 ਗ੍ਰਾਮ ਡੋਡਾ ਪੋਸਤ ਵੀ ਬਰਾਮਦ ਕੀਤਾ ਗਿਆ, ਜਿਸ ਸਬੰਧੀ ਰਜਵੰਤ ਸਿੰਘ ਥਾਣਾ ਜਲਾਲਾਬਾਦ ਸਿਟੀ ‘ਚ ਅਲੱਗ ਮਾਮਲਾ ਦਰਜ ਕੀਤਾ ਗਿਆ ਹੈ ਰਿਸ਼ਵਤ ਲੈਣ ਦੇ ਦੋਸ਼ ‘ਚ ਥਾਣਾ ਵਿਜ਼ੀਲੈਂਸ ਬਿਊਰੋ ਫਿਰੋਜ਼ਪੁਰ ‘ਚ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।