ਰੂਹਾਨੀਅਤ: ਬੁਰਾਈਆਂ ਤੋਂ ਰੋਕਦੇ ਹਨ ਧਰਮ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਦੇ ਹਨ ਕਿ ਇਨਸਾਨ ਨੂੰ ਆਪਣੀ ਹੈਸੀਅਤ ਹਮੇਸ਼ਾ ਯਾਦ ਰੱਖਣੀ ਚਾਹੀਦਾ ਹੈ ਕਿਸੇ ਜੀਵ ਨੂੰ ਮਾਰਨਾ, ਤੜਫ਼ਾਉਣਾ ਰਾਖਸ਼ਾਂ ਦਾ ਕੰਮ ਹੈ ਮਨੁੱਖ ਦਾ ਨਹੀਂ ਝੂਠ ਨਾ ਬੋਲਣਾ, ਠੱਗੀ, ਬੇਈਮਾਨੀ ਨਾ ਕਰਨਾ, ਭਿ੍ਰਸ਼ਟਾਚਾਰ, ਰਿਸ਼ਵਤਖੋਰੀ ਨਾ ਕਰਨਾ ਅਤੇ ਕਦੇ ਵੀ ਕਿਸੇ ਦਾ ਬੁਰਾ ਨਾ ਸੋਚਣਾ, ਨਾ ਕਰਨਾ, ਨਿੰਦਿਆ-ਚੁਗਲੀ ਨਹੀਂ ਕਰਨੀ ਚਾਹੀਦੀ ਇਹ ਸਾਡੇ ਸਾਰੇ ਧਰਮਾਂ ’ਚ ਲਿਖਿਆ ਹੋਇਆ ਹੈ ਪਰ ਅੱਜ ਆਦਮੀ ਇਹੀ ਸਭ ਕਰਦਾ ਹੈ ਇਨਸਾਨ ਨੂੰ ਇੰਜ ਨਹੀਂ ਕਰਨਾ ਚਾਹੀਦਾ।
ਪੂਜਨੀਕ ਗੁਰੂ ਜੀ (Saint Dr MSG) ਫ਼ਰਮਾਉਦੇ ਹਨ ਕਿ ਇਨਸਾਨ ਨੂੰ ਸੱਚ ਦੇ ਰਾਹ ’ਤੇ ਅਡੋਲ ਚੱਲਣਾ ਚਾਹੀਦਾ ਹੈ ਜੇਕਰ ਇਨਸਾਨ ਸੱਚ ਦੇ ਰਾਹ ’ਤੇ ਚੱਲੇਗਾ, ਮਾਲਕ ਦੀ ਭਗਤੀ-ਇਬਾਦਤ ਕਰੇਗਾ ਤਾਂ ਉਸ ਨੂੰ ਉਹ ਨਜ਼ਾਰੇ ਮਿਲਣਗੇ ਜਿਸ ਦੀ ਉਸ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਸੱਚ ਦੇ ਰਾਹ ’ਤੇ ਚੱਲਦੇ ਹੋਏ ਇਨਸਾਨ ਨੂੰ ਡਰਨਾ ਨਹੀਂ ਚਾਹੀਦਾ ਸੰਤਾਂ, ਮਹਾਂਪੁਰਸ਼ਾਂ ਨੇ ਵੀ ਲਿਖਿਆ ਹੈ ਕਿ ‘ਧਰਮ ’ਤੇ ਚਲਦਿਆਂ ਆਵੇ ਹਾਣ, ਕਦੇ ਨਾ ਛੱਡੀਏ ਧਰਮ ਦੀ ਬਾਣ ਪਰ ਇਨਸਾਨ ਪਹਿਲਾਂ ਆਪਣੀ ਜਾਨ ਬਚਾਉਦਾ ਹੈ ਫਿਰ ਮਾਲਕ ਬਾਰੇ ਸੋਚਦਾ ਹੈ ਇਨਸਾਨ ’ਤੇ ਜੇਕਰ ਇਸ ਤਰ੍ਹਾਂ ਦਾ ਕੋਈ ਕਰਮ ਆ ਜਾਂਦਾ ਹੈ ਤਾਂ ਪਤਾ ਨਹੀਂ ਕਿੰਨਾ ਵੱਡਾ ਪਹਾੜ ਵਰਗਾ ਕਰਮ ਕੰਕਰ ’ਚ ਬਦਲ ਜਾਂਦਾ ਹੈ ਕਿਉਕਿ ਉਹ ਪਰਮ ਪਿਤਾ ਪਰਮਾਤਮਾ ਕਿਸੇ ਦਾ ਅਹਿਸਾਨ ਨਹੀਂ ਲੈਂਦਾ ਕੋਈ ਉਸ ਦੇ ਰਾਹ ’ਤੇ ਚਲਦਾ ਹੈ ਤਾਂ ਮਾਲਕ ਅੰਦਰੋਂ-ਬਾਹਰੋਂ ਦਇਆ-ਮਿਹਰ, ਰਹਿਮਤ ਨਾਲ ਉਸ ਦੇ ਖ਼ਜ਼ਾਨੇ ਭਰ ਦਿੰਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ