ਧਰਮ, ਔਰਤਾਂ ਤੇ ਰਾਜਨੀਤੀ

Religion, Women, Politics

ਪ੍ਰਾਚੀਨ ਕਾਲ ‘ਚ ਔਰਤ ਦਾ ਸਮਾਜ ‘ਚ ਬਰਾਬਰ ਸਨਮਾਨ ਰਿਹਾ  ਮੁਗਲਾਂ ਦੇ ਆਉਣ ਨਾਲ ਭਾਰਤ ‘ਚ ਮੱਧਕਾਲ ਦੀ ਸ਼ੁਰੂਆਤ ਹੋਈ ਤਾਂ ਔਰਤ ਨੂੰ ਗੁਲਾਮੀ ਭਰਿਆ ਜੀਵਨ ਜਿਉਣ ਲਈ ਮਜ਼ਬੂਰ ਕੀਤਾ ਗਿਆ ਇਸ ਮੱਧਕਾਲੀ ਚੇਤਨਾ ਨੇ ਆਧੁਨਿਕ ਤੇ ਲੋਕਤੰਤਰੀ ਯੁੱਗ ‘ਚ ਔਰਤ ਦੀ ਗੁਲਾਮੀ ਨੂੰ ਕਿਸੇ ਨਾ ਕਿਸੇ ਰੂਪ ‘ਚ ਬਰਕਰਾਰ ਰੱਖਿਆ ਹੱਦ ਤਾਂ ਉਸ ਵੇਲੇ ਹੋ ਜਾਂਦੀ ਹੈ ਜਦੋਂ ਅੱਜ ਦੇ ਪੜ੍ਹੇ ਲਿਖੇ ਆਗੂ ਵੀ ਔਰਤ ਦੇ ਅਧਿਕਾਰਾਂ ਨੂੰ ਦਬਾਈ ਰੱਖਣ ਨੂੰ ਧਰਮ ਦੀ ਮਰਿਆਦਾ ਮੰਨਦੇ ਹਨ ਤਿੰਨ ਤਲਾਕ ਪ੍ਰਥਾ ਦਾ ਜੁਲਮ ਸਿਰਫ਼ ਭਾਰਤ ਅੰਦਰ ਹੀ ਮੁਸਲਮਾਨ ਔਰਤਾਂ ਸ਼ਹਿਣ ਕਰ ਰਹੀਆਂ ਹਨ ਭਾਰਤ ਨਾਲੋਂ ਸਿਆਸੀ ਤੇ ਸਮਾਜਿਕ ਤੌਰ ‘ਤੇ ਪੱਛੜੇ ਮੁਲਕ ਵੀ ਇਸ ਬੁਰਾਈ ਦੀ ਮਾਰ ਤੋਂ ਕਦੋਂ ਦਾ ਖਹਿੜਾ ਛੁੜਾ ਚੁੱਕੇ ਹਨ ਪਰ ਸਾਡੇ ਮੁਲਕ ਦੇ ਸਵਾਰਥੀ ਤੇ ਤੰਗ ਸੋਚ ਵਾਲੇ ਸਿਆਸੀ ਆਗੂ ਹਨ ਜੋ ਅੱਜ ਵੀ ਤਿੰਨ ਤਲਾਕ ਦੀ ਮਾਨਤਾ ਕਾਇਮ ਰੱਖਣ ਲਈ ਉੱਚੀ ਉੱਚੀ ਧਰਮ ਦੀ ਦੁਹਾਈ ਹਨ ਇਹਨਾਂ ਆਗੂਆਂ ਦੇ ਤਰਕ ਵੀ ਅਜੀਬੋ ਗਰੀਬ ਹਨ ਇੱਕ ਆਗੂ ਤਾਂ ਕਹਿੰਦਾ ਹੈ ਕਿ ਸਿਰਫ਼ ਮੁਸਲਮਾਨ ਪਤੀਆਂ ਨੂੰ ਹੀ ਔਰਤਾਂ ਤੇ ਜੁਲਮ ਕਰਨ ਤੋਂ ਕਿਉਂ ਰੋਕਿਆ ਜਾ ਰਿਹਾ ਹੈ, ਉਹਨਾਂ ਦਾ ਤਰਕ ਹੈ ਕਿ ਕੇਰਲ ‘ਚ ਹਿੰਦੂ ਪਤੀਆਂ ਦੇ ਜੁਲਮ ਨੂੰ ਵੀ ਰੋਕਣਾ ਚਾਹੀਦਾ ਹੈ ਸੰਸਦ ‘ਚ ਪਹੁੰਚ ਚੁੱਕਾ ਇਹ ਭਲਾਮਾਨਸ ਆਗੂ ਇਹ ਕਹਿਣਾ ਚਾਹੁੰਦਾ ਹੈ ਕਿ ਕੇਰਲ ‘ਚ ਹਿੰਦੂ ਪਤੀਆਂ ਵਾਂਗ ਮੁਸਲਮਾਨ ਪਤੀਆਂ ਨੂੰ ਜੁਲਮ ਦੀ ਖੁੱਲ੍ਹ ਜਾਰੀ ਰੱਖੀ ਜਾਵੇ ਜੇਕਰ ਇਸ ਆਗੂ ਨੂੰ ਕੇਰਲ ਦੇ ਹਿੰਦੂ ਪਤੀ ਗਲਤ ਨਜ਼ਰ ਆਉਂਦੇ ਹਨ ਤਾਂ ਇਸ ਨੂੰ ਇਹ ਮੰਗ ਕਰਨੀ ਚਾਹੀਦੀ ਸੀ ਕਿ ਕੇਰਲ ‘ਚ ਹਿੰਦੁ ਪਤੀਆਂ ਸਮੇਤ ਕਿਸੇ ਵੀ ਧਰਮ ਨਾਲ ਸਬੰਧਿਤ ਪੁਰਸ਼ ਨੂੰ ਉਸ ਦੀ ਪਤਨੀ ਤੇ ਜੁਲਮ ਨਾ ਕਰਨ ਦਿੱਤਾ ਜਾਵੇ ਜੇਕਰ ਵਾਕਈ ਦੱਖਣੀ ਭਾਰਤ ਦੇ ਇਸ ਸੰਸਦ ਮੈਂਬਰ ਨੂੰ ਮੁਸਲਮਾਨ ਔਰਤਾਂ ਨਾਲ ਹਮਦਰਦੀ ਹੈ ਤਾਂ ਉਹ ਪਿਛਲੀ ਲੋਕ ਸਭਾ ਅੰਦਰ ਵੀ ਆਪਣੇ ਸੁਝਾਅ ਦੇ ਕੇ ਬਿਲ ਲਿਆਉਣ ਦੀ ਮੰਗ ਕਰ ਸਕਦਾ ਸੀ ਤਿੰਨ ਤਲਾਕ ਖਿਲਾਫ਼ ਜਾਂ ਕੇਰਲ ਦੇ ਮਾਮਲੇ ‘ਚ ਨਾ ਤਾਂ ਇਸ ਆਗੂ ਨੇ ਤੇ ਨਾ ਹੀ ਇਸ ਦੀ ਪਾਰਟੀ ਨੇ ਕਦੇ ਅਵਾਜ਼ ਉਠਾਈ  ਸੁਝਾਅ ਤੇ ਵਿਰੋਧ ਦੋ ਵੱਖ ਵੱਖ ਸੋਚਾਂ ਨੂੰ ਦਰਸਾਉਂਦੇ ਹਨ ਸੁਝਾਅ ਸਮਾਜ ‘ਚ ਚੰਗੀ ਤਬਦੀਲੀ ਲਿਆਉਣ ਲਈ ਦਿੱਤੇ ਜਾਂਦੇ ਹਨ ਜਦੋਂ ਕਿ ਵਿਰੋਧ ਨਾਲ ਸਿਰਫ਼ ਰਾਜਨੀਤੀ ਹੀ ਚਮਕਦੀ ਹੈ ਜਿਸ ਤਿੰਨ ਤਲਾਕ ਨੂੰ ਦੁਨੀਆ ਦੇ ਹੋਰ ਇਸਾਈ ਮੁਲਕ ਨਹੀਂ ਮੰਨਦੇ ਉਹ ਭਾਰਤ ‘ਚ ਕਿਵੇਂ ਜਾਇਜ਼ ਹੋ ਸਕਦਾ ਹੈ ਭਾਰਤ ਤੇ ਅਰਬ ਮੁਲਕਾਂ ਦਾ ਇਸਲਾਮ ਵੱਖ-ਵੱਖ ਨਹੀਂ ਹੋ ਸਕਦਾ ਕੋਈ ਵੀ ਧਰਮ ਔਰਤਾਂ ਨਾਲ ਧੱਕੇਸ਼ਾਹੀ ਦੀ ਆਗਿਆ ਨਹੀਂ ਦਿੰਦਾ ਧਰਮ ਦੀ ਗਲਤ ਵਿਖਾਖਿਆ ਆਪਣੇ ਆਪ ‘ਚ ਸਮਾਜ ਨਾਲ ਅਨਿਆਂ ਹੈ ਪਰ ਇਸ ਨੂੰ ਮੁਸਲਿਮ ਔਰਤਾਂ ਸਹਿਣ ਨਹੀਂ ਕਰਨਗੀਆਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।