ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਮੋਬਾਇਲ ਇੰਟਰਨੈੱਟ ਸੇਵਾ (Internet in Punjab) ਅੱਜ 21 ਮਾਰਚ ਦੁਪਹਿਰ 12:00 ਵਜੇ ਤੋਂ ਬਹਾਲ ਕਰਨ ਦੀ ਸੂਚਨਾ ਮਿਲੀ ਹੈ। ਗ੍ਰਹਿ ਸਕੱਤਰ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਤਰਨਤਾਰਨ, ਫਿਰੋਜ਼ਪੁਰ, ਮੋਗਾ, ਸੰਗਰੂਰ, ਸਬ ਡਵੀਜ਼ਨ ਅਜਨਾਲਾ, ਮੁਹਾਲੀ ਵਿੱਚ ਵਾਈ ਪੀ ਐੱਸ ਚੌਂਕ ਤੋਂ ਲੈ ਕੇ ਏਅਰਪੋਰਟ ਰੋਡ ਤੱਕ ਕੁਝ ਇਲਾਕਿਆਂ ਵਿੱਚ 21 ਤੋਂ 23 ਮਾਰਚ ਦੁਪਹਿਰ 12:00 ਵਜੇ ਤੱਕ ਮੋਬਾਈਲ ਇੰਟਰਨੈੱਟ ’ਤੇ ਪਾਬੰਦੀ ਜਾਰੀ ਰਹੇਗੀ ਜਦੋਂਕਿ ਬਾਕੀ ਪੰਜਾਬ ਵਿੱਚ ਮੋਬਾਇਲ ਇੰਟਰਨੈੱਟ ਸ਼ੁਰੂ ਹੋ ਜਾਵੇਗਾ।















