ਰਾਹਤ! ਕਰੋਨਾ ਦੀ ਕੁਦਰਤੀ ਵੈਕਸੀਨ ਬਣੇਗਾ ਓਮੀਕਰੋਨ
ਨਵੀਂ ਦਿੱਲੀ। ਦੱਖਣੀ ਅਫ਼ਰੀਕਾ ਦੇ ਵਿਗਿਆਨੀਆਂ ਨੇ ਕਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਨੂੰ ਲੈ ਕੇ ਨਵਾਂ ਅਧਿਐਨ ਕੀਤਾ ਹੈ। ਇਸ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਜਿਹੜੇ ਲੋਕ ਓਮੀਕਰੋਨ ਵੇਰੀਐਂਟ ਸੰਕਰਮਣ ਤੋਂ ਠੀਕ ਹੋ ਚੁੱਕੇ ਹਨ ਉਹ ਡੈਲਟਾ ਵੇਰੀਐਂਟ ਅਤੇ ਉਸ ਤੋਂ ਬਾਅਦ ਦੇ ਸੰਕਰਮਣਾਂ ਨੂੰ ਦੂਰ ਕਰਨ ਦੇ ਯੋਗ ਹੋ ਸਕਦੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਓਮੀਕਰੋਨ ਦੇ ਮਾਮਲਿਆਂ ਵਿੱਚ ਕੁਝ ਦਿਨਾਂ ਤੱਕ ਵਾਧਾ ਸੰਭਵ ਹੈ ਪਰ ਲੰਬੇ ਸਮੇਂ ‘ਚ ਜੇਕਰ ਲੰਬੇ ਸਮੇਂ ਦੀ ਗੱਲ ਕਰੀਏ ਤਾ ਓਮੀਕਰੋਨ ਵੇਰੀਐਂਟ ਨਾਲ ਸੰਕਰਮਿਤ ਹੋਣ ਤੇ ਹਸਪਤਾਲ ਵਿੱਚ ਭਰਤੀ ਹੋਣ ਦੀ ਜ਼ਰੂਰਤ ਨਾ ਆਉਣ ਦੀ ਸੰਭਾਵਨਾ ਜ਼ਿਆਦਾ ਰਹੇਗੀ ਅਤੇ ਮੌਤਾਂ ਵੀ ਬਹੁਤ ਘੱਟ ਹੋਣਗੀਆਂ। ਇਹ ਵੀ ਦੱਸਿਆ ਗਿਆ ਹੈ ਕਿ ਓਮੀਕਰੋਨ ਵੇਰੀਐਟ ਦੂਜੇ ਵੇਰੀਐਂਟਸ ਦੇ ਮੁਕਾਬਲੇ ਬਹੁਤ ਘੱਟ ਨੁਕਸਾਲ ਪਹੁੰਚਾਵੇਗਾ।
ਡੈਲਟਾ ਵੇਰੀਐਂਟ ਦੀ ਸਫਾਈ ਚੰਗੀ ਖ਼ਬਰ?
ਦੱਖਣੀ ਅਫ਼ਰੀਕਾ ਦੇ ਡਰਬਨ ਵਿੱਚ ਅਫਰੀਕਾ ਹੈਲਥ ਰਿਸਰਚ ਇੰਸਟੀਚਿਊਟ ਦੇ ਇੱਕ ਵਾਇਰੋਲੋਜਿਸਅ ਐਲੇਕਸ ਸੀਗੇਲ ਨੇ ਦੱਸਿਆ ਹੈ ਕਿ ਓਮੀਕਰੋਨ ਵੇਰੀਐਂਟ ਡੈਲਟਾ ਵੇਰੀਐਂਟ ਨੂੰ ਹਟਾ ਰਿਹਾ ਹੈ। ਹੋ ਸਕਦਾ ਹੈ ਕਿ ਡੈਲਟਾ ਵੇਰੀਐਂਟ ਨੂੰ ਹਟਾਉਣਾ ਅਸਲ ਵਿੱਚ ਚੰਗੀ ਗੱਲ ਹੈ। ਸਾਡੇ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਅਸੀਂ ਓਮੀਕਰੋਨ ਵੇਰੀਐਂਟ ਨਾਲ ਹੋਰ ਆਸਾਨੀ ਨਾਲ ਰਹਿ ਸਕਦੇ ਹਾਂ। ਇਹ ਵੇਰੀਐਂਟ ਸਾਨੂੰ ਦੁਜੇ ਪਾਸੇ ਪਿਛਲੇ ਵੇਰੀਐਂਟਸ ਨਾਲੋਂ ਬਹੁਤ ਘੱਟ ਨੁਕਸਾਨ ਪਹੁੰਚਾਏਗਾ। ਲੰਡਨ ਸਕੂਲ ਆਫ ਹਾਈਜੀਨ ਐਂਡ ਟ੍ਰੋਪਿਕਲ ਮੈਡੀਸਨ ਦੇ ਇੱਕ ਮਹਾਂਮਾਰੀ ਵਿਗਿਆਨੀ, ਕਾਰਲ ਪੀਅਰਸਨ ਨੇ ਕਿਹਾ ਕਿ ਹਾਲਾਂਕਿ ਇਹ ਰਿਪੋਰਟਾਂ ਮੁੱਢਲੀਆਂ ਹਨ ਪਰ ਇਹ ਸੱਚ ਹੈ ਕਿ ਜਦੋਂ ਓਮੀਕਰੋਨ ਆਉਂਦਾ ਹੈ, ਇਹ ਤੇਜ਼ੀ ਨਾਲ ਫੈਲਦਾ ਹੈ ਅਤੇ ਡੈਲਟਾ ਰੂਪਾਂ ਦਾ ਸਫਾਇਆ ਹੋਣਾ ਸ਼ੁਰੂ ਹੋ ਜਾਂਦਾ ਹੈ। ਯੇਲ ਸਕੂਲ ਆਫ ਪਬਲਿਕ ਹੈਲਥ ਦੇ ਇੱਕ ਮਹਾਂਮਾਰੀ ਵਿਗਿਆਨੀ ਨਾਥਨ ਗ੍ਰੁਬੌਗ ਨੇ ਕਿਹਾ ਕਿ ਅਸੀਂ ਕਨੈਕਟੀਕਟ ਵਿੱਚ ਵੀ ਇਹੀ ਪੈਟਰਨ ਦੇਖ ਰਹੇ ਹਾਂ। ਅਸੀਂ ਦੇਖ ਰਹੇ ਹਾਂ ਕਿ ਓਮੀਕਰੋਨ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਡੈਲਟਾ ਦੇ ਮਾਮਲੇ ਘੱਟ ਰਹੇ ਹਨ।
ਓਮੀਕਰੋਨ ਵਿੱਚ ਉੱਚ ਪੱਧਰ ਦੇ ਐਂਟੀਬਾਡੀਜ਼?
ਵਿਗਿਆਨੀਆਂ ਨੇ ਉਨ੍ਹਾਂ ਲੋਕਾਂ ’ਤੇ ਆਪਣਾ ਅਧਿਐਨ ਕੀਤਾ ਜੋ ਇਸ ਓਮੀਕਰੋਨ ਵੇਰੀਐਂਟ ਤੋਂ ਠੀਕ ਹੋ ਗਏ ਸਨ ਅਤੇ ਪਾਇਆ ਕਿ ਇਨ੍ਹਾਂ ਲੋਕਾਂ ਵਿੱਚ ਐਂਟੀਬਾਡੀਜ਼ ਦੇ ਉੱਚ ਪੱਧਰ ਸਨ। ਇਹ ਐਂਟੀਬਾਡੀਜ਼ ਡੈਲਟਾ ਵਰਗੇ ਖਤਰਨਾਕ ਰੂਪਾਂ ਦੇ ਵਿਰੁੱਧ ਵੀ ਬਹੁਤ ਪ੍ਰਭਾਵਸ਼ਾਲੀ ਸਾਬਤ ਹੋਏ ਹਨ। ਅਜਿਹੀ ਸਥਿਤੀ ਵਿੱਚ, ਕਰੋਨਾ ਵਾਇਰਸ ਦਾ ਓਮੀਕਰੋਨ ਵੇਰੀਅੇਂਟ ਇਸ ਘਾਤਕ ਮਹਾਂਮਾਰੀ ਦੇ ਅੰਤ ਦਾ ਕਾਰਨ ਬਣ ਸਕਦਾ ਹੈ। ਹਾਲਾਂਕਿ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਦੇਖਣਾ ਹੈ ਕਿ ਬਿਨਾਂ ਟੀਕਾਕਰਨ ਵਾਲੇ ਲੋਕਾ ’ਤੇ ਕੀ ਅਸਰ ਹੁੰਦਾ ਹੈ ਕਿ ਜੇਕਰ ਉਹ ਓਮੀਕਰੋਨ ਵੇਰੀਐਂਟ ਨਾਲ ਸੰਕਰਮਿਤ ਹੁੰਦੇ ਹਨ। ਭਾਵੇਂ ਓਮੀਕਰੋਨ ਵੇਰੀਐਂਟ ਡੈਲਟਾ ਨੂੰ ਖਤਮ ਕਰ ਦਿੰਦਾ ਹੈ, ਇਸਦਾ ਮਤਲਬ ਇਹ ਨਹੀਂ ਕਿ ਇਹ ਕਈ ਪੀੜ੍ਹੀਆਂ ਲਈ ਸਰਵਉੱਚ ਰਹੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ