ਪ੍ਰੋ. ਵਰਿੰਦਰ ਸਿੰਘ ਸਮੇਤ 3 ਨੂੰ ਵੱਡੀ ਰਾਹਤ

Judge

ਦੇਸ਼ਧ੍ਰੋਹ ਦੀ ਧਾਰਾ ਲੱਥੀ

ਸੱਚ ਕਹੂੰ ਨਿਊਜ਼/ਰੋਹਤਕ। ਰੋਹਤਕ ਦੀ ਜ਼ਿਲ੍ਹਾ ਕੋਰਟ ਨੇ ਜਾਟ ਰਾਖਵਾਂਕਰਨ ਅੰਦੋਲਨ ‘ਚ ਦੇਸ਼ਧ੍ਰੋਹ ਦੀ ਧਾਰਾਵਾਂ ਦੇ ਮੁਲਜ਼ਮ ਕਾਂਗਰਸ ਆਗੂ ਪ੍ਰੋ. ਵਰਿੰਦਰ ਸਿੰਘ (Virender Singh) ਤੇ ਉਨ੍ਹਾਂ ਦੇ ਦੋ ਸਾਥੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਕੋਰਟ ਨੇ ਤਿੰਨੇ ਹੀ ਮੁਲਜ਼ਮਾਂ ਨੂੰ ਦੇਸ਼ਧ੍ਰੋਹ ਦੇ ਮਾਮਲੇ ‘ਚ ਬਰੀ ਕਰ ਦਿੱਤਾ ਹੈ ਅੱਜ ਏਡੀਜੇ ਰਿਤੂ ਵਾਈ ਕੇ ਬਹਿਲ ਦੀ ਕੋਰਟ ਨੇ ਫੈਸਲਾ ਸੁਣਾਉਂਦਿਆਂ ਮੁਲਜ਼ਮ ਵਰਿੰਦਰ ਸਿੰਘ, ਜੈਦੀਪ ਧਨਖੜ ਤੇ ਕੈਪਟਨ ਮਾਨ ਸਿੰਘ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ ਜ਼ਿਕਰਯੋਗ ਹੈ।

ਕਿ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਰਾਜਨੀਤਿਕ ਸਲਾਹਕਾਰ ਰਹੇ ਪ੍ਰੋ. ਵਰਿੰਦਰ ਸਿੰਘ, ਜੈਦੀਪ ਧਨਖੜ ਤੇ ਕੈਪਟਨ ਮਾਨ ਸਿੰਘ ‘ਤੇ 24 ਫਰਵਰੀ 2016 ਨੂੰ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਸੀ ਇਸ ਕੇਸ ‘ਚ ਪ੍ਰੋ. ਵਰਿੰਦਰ ਸਿੰਘ ਤੇ ਕੈਪਟਨ ਮਾਨ ਸਿੰਘ ਦਰਮਿਆਨ ਗੱਲਬਾਤ ਦਾ ਆਡੀਓ ਵਾਇਰਲ ਹੋਇਆ ਸੀ ਉਸੇ ਅਧਾਰ ‘ਤੇ ਇਹ ਕੇਸ ਦਰਜ ਕੀਤਾ ਗਿਆ ਸੀ ਹੁਣ ਇਸ ਕੇਸ ‘ਚ ਤਿੰਨੇ ਹੀ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।