ਜਿਲ੍ਹੇ ’ਚ 70 ਕੋਰੋਨਾ ਪੀੜਤ ਮਿਲੇ, 328 ਮਰੀਜ਼ਾਂ ਹੋਏ ਤੰਦਰੁਸਤ
ਸੱਚ ਕਹੂੰ ਨਿਊਜ਼, ਸਰਸਾ। ਸਰਸਾ ਜਿਲ੍ਹੇ ’ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ ਸੰਕਰਮਣ ਨਾਲ ਥੋੜੀ ਰਾਹਤ ਮਿਲੀ ਹੈ ਜਿਲ੍ਹੇ ’ਚ 70 ਕੋਰੋਨਾ ਪੀੜਤ ਮਿਲੇ ਹਨ ਤੇ 328 ਮਰੀਜ਼ ਤੰਦਰੁਸਤ ਹੋਏ ਹਨ ਕੋਰੋਨਾ ਦੀ ਰਿਕਵਰੀ ਦਰ ਵੀ ਵਧ ਕੇ 90.85 ਫੀਸਦੀ ਹੋ ਗਈ ਹੈ, ਪਰ ਕੋਰੋਨਾ ਨਾਲ ਮਰਨ ਵਾਲਿਆਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ ।
ਸ਼ੁੱਕਰਵਾਰ ਨੂੰ ਵੀ ਇੱਕ ਔਰਤ ਸਮੇਤ 7 ਜਣਿਆਂ ਦੀ ਮੌਤ ਹੋਈ ਹੈ ਕੋਰੋਨਾ ਨਾਲ ਹੁਣ ਤੱਕ 390 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਲ੍ਹੇ ’ਚ ਹੁਣ ਤੱਕ 3 ਲੱਖ 62 ਹਜ਼ਾਰ 32 ਲੋਕਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ’ਚ 27 ਹਜ਼ਾਰ 743 ਜਣਿਆਂ ਦੀ ਰਿਪੋਰਟ ਪਾਜ਼ਿਟਿਵ ਆਈ ਹੈ । ਜਿਲ੍ਹੇ ’ਚ 25 ਹਜ਼ਾਰ 205 ਮਰੀਜ਼ ਹੁਣ ਤੱਕ ਤੰਦਰੁਸਤ ਹੋ ਚੁੱਕੇ ਹਨ, ਜਦੋਂ ਕਿ 887 ਲੋਕਾਂ ਦੀ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ ਜਿਲ੍ਹੇ ’ਚ 2148 ਸਰਗਰਮ ਮਾਮਲੇ ਹਨ ਜਿਨ੍ਹਾਂ ’ਚੋਂ 1509 ਮਰੀਜ਼ਾਂ ਨੂੰ ਘਰਾਂ ’ਚ ਆਈਸੋਲੇਟ ਕੀਤਾ ਗਿਆ ਹੈ । 231 ਮਰੀਜ਼ਾਂ ਨੂੰ ਹਸਪਤਾਲ ’ਚ ਦਾਖਲ ਕੀਤਾ ਗਿਆ ਹੈ ਇਨ੍ਹਾਂ ’ਚੋਂ 113 ਕੋਰੋਨਾ ਪੀੜਤਾਂ ਦਾ ਸਰਸਾ ਦੇ ਨਾਗਰਿਕ ਹਸਪਤਾਲ ’ਚ ਇਲਾਜ ਕੀਤਾ ਜਾ ਰਿਹਾ ਹੈ ਜਦੋਂ 118 ਮਰੀਜ਼ਾਂ ਦਾ ਨਿੱਜੀ ਹਸਪਤਾਲਾਂ ’ਚ ਇਲਾਜ ਚੱਲ ਰਿਹਾ ਹੈ।
ਕੋਰੋਨਾ ਵਾਇਰਸ ਨਾਲ 7 ਦੀ ਮੌਤ
ਸੀਐੱਮਓ ਡਾ. ਮਨੀਸ਼ ਬੰਸਲ ਨੇ ਦੱਸਿਆ ਕਿ ਜਿਲ੍ਹੇ ’ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਨਾਲ ਇੱਕ ਔਰਤ ਸਮੇਤ 7 ਜਣਿਆਂ ਦੀ ਮੌਤ ਹੋ ਗਈ ਹੈ ਜਿਨ੍ਹਾਂ ’ਚ ਕਾਲਾਂਵਾਲੀ ਨਿਵਾਸੀ 83 ਸਾਲਾਂ ਵਿਅਕਤੀ ਦੀ ਸਰਸਾ ਦੇ ਨਿੱਜੀ ਹਸਪਤਾਲ ’ਚ ਮੌਤ ਹੋ ਗਈ ਪਿੰਡ ਅਬੁਬਸ਼ਹਿਰ ਨਿਵਾਸੀ 52 ਸਾਲਾਂ ਵਿਅਕਤੀ ਦੀ ਸਰਸਾ ਦੇ ਨਾਗਰਿਕ ਹਸਪਤਾਲ ’ਚ, ਪਿੰਡ ਘੁੱਕਾਂਵਾਲੀ ਨਿਵਾਸੀ 75 ਸਾਲਾਂ ਵਿਅਕਤੀ ਦੀ ਸਰਸਾ ਦੇ ਨਾਗਰਿਕ ਹਸਪਤਾਲ ’ਚ, ਪਿੰਡ ਸਹਾਰਣੀ ਨਿਵਾਸੀ 45 ਸਾਲਾਂ ਵਿਅਕਤੀ ਦੀ ਸਰਸਾ ਦੇ ਨਾਗਰਿਕ ਹਸਪਤਾਲ ’ਚ, ਪਿੰਡ ਕੁੱਤਾਵੱਢ ਨਿਵਾਸੀ 72 ਸਾਲਾਂ ਔਰਤ ਦੀ ਸਰਸਾ ਦੇ ਨਿੱਜੀ ਹਸਪਤਾਲ ’ਚ, ਸਰਸਾ ਦੇ ਕੀਰਤੀਨਗਰ ਨਿਵਾਸੀ 60 ਸਾਲਾਂ ਵਿਅਕਤੀ ਦੀ ਸਰਸਾ ਦੇ ਨਾਗਰਿਕ ਹਸਪਤਾਲ ’ਚ ਤੇ ਪਿੰਡ ਮੌਜਗੜ੍ਹ ਨਿਵਾਸੀ 60 ਸਾਲਾਂ ਵਿਅਕਤੀ ਦੀ ਬਠਿੰਡਾ ਦੇ ਨਿੱਜੀ ਹਸਪਤਾਲ ’ਚ ਮੌਤ ਹੋ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।