ਹੈਲਥ ਕੇਅਰ ‘ਚ ਰਿਲਾਇੰਸ ਦੇ ਕਦਮ, 620 ਕਰੋੜ ‘ਚ ਖਰੀਦਿਆ ਨੇਟਮੇਡਸ

(Reliance Netmeds) | ਨੇਟਮੇਡਸ ਦੇ ਜੁੜਨ ਨਾਲ ਰਿਲਾਇੰਸ ਰਿਟੇਲ ਹੋਰ ਮਜ਼ਬੂਤ ਹੋਵੇਗੀ : ਇਸ਼ਾ ਅੰਬਾਨੀ

ਮੁੰਬਈ। (Reliance Netmeds) ਰਿਲਾਇੰਸ ਰਿਟੇਲ ਵੈਂਚਰਸ ਲਿਮਿਟਡ (ਆਰਆਰਵੀਐਲ) ਨੇ ਚੇੱਨਈ ਦੀ ਵਿਟਾਲਿਕ ਹੈਲਥ ਪ੍ਰਾਈਵੇਟ ਲਿਮਟਿਡ ਤੇ ਉਸਦੀ ਸਹਾਇਕ ਇਕਾਈਆਂ ‘ਚ ਬਹੁਤ ਹਿੱਸੇਦਾਰੀ 620 ਕਰੋੜ ਰੁਪਏ ‘ਚ ਖਰੀਦੀ ਹੈ।

(Reliance Netmeds) ਵਿਟਾਲਿਕ ਤੇ ਉਸ ਦੀ ਸਹਾਇਕ ਇਕਾਈਆਂ ਨੂੰ ਸਮੂਹਿਕ ਤੌਰ ‘ਤੇ ਨੇਟਮੇਡਸ ਵਜੋਂ ਜਾਣਿਆ ਜਾਂਦਾ ਹੈ। ਇਹ ਸੌਦਾ ਨਗਦ ਲੈਣ-ਦੇਣ ‘ਚ ਹੋਇਆ ਹੈ। ਆਰ. ਆਰ. ਵੀ. ਐਲ. ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟ੍ਰੀਜ ਲਿਮਿਟਡ (ਆਰਆਈਐਲ) ਦੀ ਸਹਿਯੋਗੀ ਇਕਾਈ ਹੈ। ਆਰਆਈਐਲ ਦੇ ਅਨੁਸਾਰ ਸੌਦੇ ‘ਚ ਉਸ ਨੇ (Reliance Netmeds ਵਿਟਾਲੀਕ ‘ਚ 60 ਫੀਸਦੀ ਅੰਸ਼ਧਾਰਕ ਖਰੀਦੀ ਹੈ। ਰਿਲਾਇੰਸ ਨੇ ਵਿਟਾਲੀਕ ਦੀ ਸਹਿਯੋਗੀ ਟ੍ਰੇਸਰਾ ਹੈਲਥ, ਨੇਟਮੇਡਸ ਮਾਰਕਿਟ ਪਲੇਸ ਤੇ ਡਾਢਾ ਫਾਰਮਾ ਸਪਲਾਈ ਦਾ ਸੌ ਫੀਸਦੀ ਮਾਲਕਾਨਾ ਖਰੀਦਿਆ ਹੈ।

ਟਾਲੀਕ ਸੌਦੇ ‘ਤੇ ਖੁਸ਼ੀ ਪ੍ਰਗਟ ਕਰਦਿਆਂ ਰਿਲਾਇੰਸ ਦੀ ਖੁਦਰਾ ਕਾਰੋਬਾਰ ਡਾਇਰੈਕਟਰ ਇਸ਼ਾ ਅੰਬਾਨੀ ਨੇ ਕਿਹਾ, ”ਇਹ ਸੌਦਾ ਸਾਡੀ ਉਸ ਵਚਨਬੱਧਤਾ ਦਾ ਨਤੀਜਾ ਹੈ ਜਿਸ ‘ਚ ਅਸੀਂ ਦੇਸ਼ ‘ਚ ਹਰ ਇੱਕ ਵਿਅਕਤੀ ਤੱਕ ਡਿਜ਼ੀਟਲ ਪਹੁੰਚ ਦੀ ਗੱਲ ਕਹੀ ਹੈ। ਨੇਟਮੇਡਸ ਦੇ ਜੁੜਨ ਨਾਲ (Reliance Netmeds ਰਿਲਾਇੰਸ ਰਿਟੇਲ ਚੰਗੀ ਗੁਣਵੱਤਾ ਤੇ ਕਿਫਾਇਤੀ ਹੈਲਥਕੇਅਰ ਉਤਪਾਦ ਤੇ ਸੇਵਾਵਾਂ ਮੁਹੱਈਆ ਕਰਵਾ ਪਾਉਣਾ ‘ਚ ਹੋਰ ਮਜ਼ਬੂਤ ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.