ਇਲੈਕਟ੍ਰੋਨਿਕ ਵਾਹਨਾਂ ‘ਤੇ ਜੀਐਸਟੀ ‘ਚ ਕਮੀ

Reduction GST, Electronic Vehicles

ਇਲੈਕਟ੍ਰੋਨਿਕ ਵਾਹਨਾਂ ‘ਤੇ ਜੀਐਸਟੀ ‘ਚ ਕਮੀ

ਏਜੰਸੀ, ਨਵੀਂ ਦਿੱਲੀ

ਫੈਡਰਲ ਇੰਨਡਾਇਰੈਕਟ ਟੈਕਸ ਬਾਡੀ 7 ਨੇ ਇਲੈਕਟ੍ਰੋਨਿਕ ਵਾਹਨਾਂ ਅਤੇ ਚਾਰਜ ਤੇ ਟੈਕਸ ਦੀਆਂ ਦਰਾਂ ਨੂੰ ਘੱਟ ਕਰਨ ਦਾ ਫੈਸਲਾ ਕੀਤਾ ਹੈ ਵਾਹਨਾਂ ‘ਤੇ ਟੈਕਸ ਦੀ ਦਰ 12 ਫੀਸਦੀ ਤੋਂ ਘੱਟ ਕਰ ਕੇ 5 ਫੀਸਦੀ ਅਤੇ ਇਲੈਕਟ੍ਰੋਨਿਕ ਵਾਹਨ ਚਾਰਜ ਤੇ 18 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰ ਦਿੱਤੀ ਗਈ ਹੈ ਜੀਐਸਟ ਦੀਆਂ ਇਹ ਨਵੀਂਆਂ ਦਰਾ ਇੱਕ ਅਗਸਤ ਤੋਂ ਲਾਗੂ ਹੋ ਜਾਣਗੀਆਂ ਇੱਕ ਅਧਿਕਾਰੀ ਨੇ ਕਿਹਾ ਕਿ ਕੌਂਸਲ ਨੇ ਅਧਿਕਾਰੀਆਂ ਦੁਆਰਾ ਇਲੈਕਟ੍ਰੋਨਿਕ ਬੱਸਾਂ ਨੂੰ ਕਿਰਾਏ ‘ਤੇ ਦੇਣਾ ਵੀ ਬੰਦ ਕਰ ਦਿੱਤਾ ਹੈ ਅਧਿਕਾਰੀਆਂ ਦੇ ਬਿਆਨ ਅਨੁਸਾਰ 12 ਤੋਂ ਵੱਧ ਦੀ ਸਮਰੱਥਾ ਵਾਲੀਆਂ ਬੱਸਾਂ ਲਈ ਇਹ ਸਹੂਲਤ ਲਾਗੂ ਹੋਈ ਹੈ ਬਿਆਨ ‘ਚ ਇਹ ਵੀ ਕਿਹਾ ਗਿਆ ਹੈ ਚਾਰਜ ਤੇ 5% ਟੈਕਸ ਦੀ ਦਰ ਚਾਰਜਿੰਗ ਸਟੇਸ਼ਨਾਂ ‘ਤੇ ਹੀ ਲਾਗੂ ਹੁੰਦੀ ਹੈ

ਭਾਰਤ ਨੇ ਕਾਰਬਨ ਦੇ ਨਿਕਾਸ ‘ਚ ਕਟੌਤੀ ਦੀਆਂ ਲੱਖ ਕੋਸ਼ਿਸ਼ਾਂ ‘ਚ ਯੋਗਦਾਨ ਪਾਉਣ ਲਈ ਵਚਨਬੱਧ ਕੀਤਾ ਹੈ ਅਤੇ ਇਸ ਦੀ ਅਗਵਾਈ ਵੀ ਕਰ ਰਿਹਾ ਹੈ 2015 ਵਿਚ, ਨਵੀਂ ਦਿੱਲੀ ਨੇ 2005 ਦੇ ਪੱਧਰ ਤੋਂ 2030 ਤਕ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ 33-35 ਫੀਸਦੀ ਦੀ ਨਿਕਾਸੀ ਦੀ ਗਤੀ ਨੂੰ ਘਟਾਉਣ ਦੀ ਆਵਾਜਾਈ ਦੇ ਟੀਚੇ ਦੀ ਘੋਸ਼ਣਾ ਕੀਤੀ ਭਾਰਤ ਗੈਰ ਜੈਵਿਕ ਅਤੇ ਬਾਲਣ ਦੇ ਆਧਾਰਤ ਉੂਰਜਾ ਸ੍ਰੋਤਾਂ ਤੋਂ ਆਪਣੀ ਸੰਪੂਰਨ ਬਿਜਲੀ ਦਾ 40% ਪ੍ਰਾਪਤ ਕਰਨ ਲਈ ਵਚਨ ਬੱਧ ਹੈ ਭਾਰਤ ਦੀ ਊਰਜਾ ਨੀਤੀ ਜੀਵਨ ਪੱਧਰ ਵਿਚ ਸੁਧਾਰ ਦੇ ਲਈ ਬਿਜਲੀ ਦੀ ਪਹੁੰਚ ਸੁਨਿਸਚਿਤ ਕਰਦੇ ਹੋਏ ਇਸ ਦੇ ਊਰਜਾ ਮਿਸ਼ਰਣ ਵਿਚ ਨਵਿਆਉਣਯੋਗ ਅਤੇ ਘੱਟ ਪ੍ਰਦੂਸ਼ਣਕਾਰੀ ਸ੍ਰੋਤਾਂ ਨੂੰ ਜੋੜਨ ਤੇ ਜ਼ੋਰ ਦਿੰਦੀ ਹੈ ਭਾਰਤ ਵਿਚ ਇਲੈਕਟ੍ਰੋਨਿਕ ਵਾਹਨਾਂ ਦੀ ਮਾਤਰਾ ਬਹੁਤ ਘੱਟ ਹੈ

ਸਰਕਾਰ ਇਲੈਕਟ੍ਰੋਨਿਕ ਵਾਹਨਾਂ ਨੂੰ ਤੇਜ਼ੀ ਨਾਲ ਲਿਆਉਣਾ ਚਾਹੁੰਦੀ ਹੈ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਆਪਣੇ ਵਿੱਤੀ ਸਾਲ 19-20 ਦੇ ਬਜਟ ਵਿਚ ਇਲੈਕਟ੍ਰੋਨਿਕ ਵਾਹਨਾਂ ਦੀ ਖਰੀਦ ਲਈ ਵੀ ਟੈਕਸ ਵਿਚ ਛੋਟ ਦੇਣ ਦਾ ਐਲਾਨ ਕੀਤਾ ਹੈ ਈਵਾਈ ਇੰਡੀਆ ਦੇ ਟੈਕਸ ਸਾਥੀ ਅਭਿਸ਼ੇਕ ਜੈਨ ਨੇ ਕਿਹਾ ਕਿ ਇਲੈਕਟ੍ਰੋਨਿਕ ਵਾਹਨਾਂ ਤੇ ਜੀਐਸਟੀ ਦੀ ਘਟ ਕੀਤੀ ਗਈ ਦਰ ਰਵਾਇਤੀ ਵਾਹਨਾਂ ਅਤੇ ਈਵੀਜ਼ ਟੈਕਸ ਵਿਚ ਛੋਟ ਦੇ ਮਾਧਿਅਮ ਨਾਲ ਮੰਗ ‘ਚ ਮਦਦ ਕਰੇਗੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।