Vijay Mallya: ਆਰਥਿਕ ਭਗੌੜਿਆਂ ਤੋਂ ਵਸੂਲੀ ਚੰਗੀ ਮਿਸਾਲ

Vijay Mallya
Vijay Mallya: ਆਰਥਿਕ ਭਗੌੜਿਆਂ ਤੋਂ ਵਸੂਲੀ ਚੰਗੀ ਮਿਸਾਲ

Vijay Mallya: ਕੇਂਦਰੀ ਵਿੱਤ ਮੰਤਰੀ ਨੇ ਸੰਸਦ ’ਚ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਨੇ ਆਰਥਿਕ ਭਗੌੜਿਆਂ ਵਿਜੈ ਮਾਲਿਆ ਤੇ ਮੇਹੁਲ ਚੌਕਸੀ ਵੱਲੋਂ ਕੀਤੇ ਗਏ ਘਪਲੇ ਦੀ ਰਾਸ਼ੀ ਦੀ ਵਸੂਲੀ ਵਾਸਤੇ ਉਨ੍ਹਾਂ ਦੀ ਸੰਪੱਤੀ ਬੈਂਕਾਂ ਨੂੰ ਵਾਪਸ ਕਰ ਦਿੱਤੀ ਹੈ ਵਿਜੈ ਮਾਲਿਆ ਦੀ 14131 ਕਰੋੜ, ਮੇਹੁਲ ਚੌਕਸੀ ਤੋਂ 2566 ਕਰੋੜ ਅਤੇ ਨੀਰਵ ਮੋਦੀ ਤੋਂ 1053 ਕਰੋੜ ਦੀ ਜਾਇਦਾਦ ਬੈਂਕਾਂ ਨੂੰ ਵਾਪਸ ਕਰ ਦਿੱਤੀ ਗਈ ਇਹ ਵਿਅਕਤੀ ਸਰਕਾਰੀ ਤੇ ਨਿੱਜੀ ਬੈਂਕਾਂ ਤੋਂ ਕਬਜ਼ਾ ਲੈ ਕੇ ਵਿਦੇਸ਼ਾਂ ’ਚ ਜਾ ਬੈਠੇ ਸਨ ਕੇਂਦਰ ਸਰਕਾਰ ਵੱਲੋਂ ਇਸ ਦੀ ਹਵਾਲਗੀ ਲਈ ਚਾਰਾਜੋਈ ਕੀਤੀ ਜਾ ਰਹੀ ਸੀ ਪਰ ਅੰਤਰਰਾਸ਼ਟਰੀ ਤਕਨੀਕੀ ਤੇ ਕਾਨੂੰਨੀ ਪੇਚੀਦਗੀਆਂ ਕਾਰਨ ਹਵਾਲਗੀ ’ਚ ਦਿੱਕਤ ਆ ਰਹੀ ਸੀ।

ਇਹ ਖਬਰ ਵੀ ਪੜ੍ਹੋ : Murder Case: ਚਿੱਟੇ ਦੀ ਓਵਰਡੋਜ਼ ਦਾ ਟੀਕਾ ਲਗਵਾ ਕੇ ਹੱਤਿਆ ਕਰਵਾਉਣ ਵਾਲੀ ਨਰਸ ਸਮੇਤ ਤਿੰਨ ਕਾਬੂ

ਵਿਰੋਧੀ ਪਾਰਟੀਆਂ ਸੰਸਦ ਦੇ ਅੰਦਰ ਤੇ ਬਾਹਰ ਇਸ ਮਾਮਲੇ ’ਤੇ ਸਰਕਾਰ ਨੂੰ ਨਿਸ਼ਾਨੇ ’ਤੇ ਲੈ ਰਹੀਆਂ ਸਨ ਸਰਕਾਰ ਦੀ ਤਾਜ਼ਾ ਕਾਰਵਾਈ ਇਸ ਗੱਲ ਦਾ ਸਬੂਤ ਹੈ ਕਿ ਕਿਸੇ ਵੀ ਭ੍ਰਿਸ਼ਟਾਚਾਰੀ ਨੂੰ ਬਖਸ਼ਿਆ ਨਹੀਂ ਜਾ ਸਕਦਾ ਅਸਲ ’ਚ ਕਾਨੂੰਨ ਸਭ ਲਈ ਬਰਾਬਰ ਹੈ ਆਮ ਜਨਤਾ ’ਚ ਇਹ ਧਾਰਨਾ ਜਿਹੀ ਬਣ ਜਾਂਦੀ ਹੈ ਕਿ ਆਮ ਆਦਮੀ ਦੇ ਛੋਟੇ-ਮੋਟੇ ਕਰਜ਼ੇ ਲਈ ਸਖ਼ਤ ਕਾਨੂੰਨੀ ਕਾਰਵਾਈ ਹੁੰਦੀ ਪਰ ਵੱਡੀਆਂ ਮੱਛੀਆਂ ਦੇਸ਼ ਦਾ ਬੇਸ਼ੁਮਾਰ ਪੈਸਾ ਨਿਗਲ ਜਾਂਦੀਆਂ ਹਨ ਇਹ ਘਟਨਾਚੱਕਰ ਭਾਰਤ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਵਚਨਬੱਧਤਾ ਨੂੰ ਉਜਾਗਰ ਕਰਦਾ ਹੈ ਹੁਣ ਇਸ ਗੱਲ ਦੀ ਵੀ ਸਖ਼ਤ ਜ਼ਰੂਰਤ ਹੈ ਕਿ ਦੇਸ਼ ਦਾ ਬੈਂਕਿੰਗ ਢਾਂਚਾ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਕਿ ਕਾਗਜ਼ੀ ਕਾਰਵਾਈ ’ਚ ਹੇਰਾਫੇਰੀ ਕਰਕੇ ਕੋਈ ਵੀ ਦੇਸ਼ ਨੂੰ ਚੂਨਾ ਨਾ ਲਾਏ ਸਰਕਾਰ ਨੂੰ ਮੁਲਜ਼ਮਾਂ ਦੀ ਹਵਾਲਗੀ ਲਈ ਪੈਰਵਾਈ ਲਗਾਤਾਰ ਜਾਰੀ ਰੱਖਣੀ ਚਾਹੀਦੀ ਹੈ। Vijay Mallya