Hardik Pandya: ਹਾਰਦਿਕ ਨੂੰ ਟੀ20 ’ਚ ਕਪਤਾਨੀ ਤੋਂ ਹਟਾਉਣ ਦਾ ਇਹ ਵੱਡਾ ਕਾਰਨ ਆਇਆ ਸਾਹਮਣੇ, ਜਾਣੋ

Hardik Pandya

ਅਜੀਤ ਅਗਰਕਰ ਨੇ ਕਿਹਾ, ਉਨ੍ਹਾਂ ਨੂੰ ਕਪਤਾਨੀ ਦਾ ਦੇਣ ਦਾ ਕਾਰਨ ਉਨ੍ਹਾਂ ਦੀ ਫਿਟਨੈਸ | Hardik Pandya

  • ਕੋਚ ਗੰਭੀਰ ਨੇ ਕਿਹਾ, 2027 ਵਿਸ਼ਵ ਕੱਪ ਖੇਡ ਸਕਦੇ ਹਨ ਵਿਰਾਟ-ਰੋਹਿਤ | Hardik Pandya

ਸਪੋਰਟਸ ਡੈਸਕ। ਸ਼੍ਰੀਲੰਕਾ ਦੌਰੇ ’ਤੇ ਰਵਾਨਾ ਹੋਣ ਤੋਂ ਪਹਿਲਾਂ ਟੀਮ ਦੇ ਨਵੇਂ ਮੁੱਖ ਕੋਚ ਗੌਤਮ ਗੰਭੀਰ ਤੇ ਮੁੱਖ ਚੋਣਕਾਰ ਅਜੀਤ ਅਗਰਕਰ ਨੇ ਅੱਜ ਪ੍ਰੈੱਸ ਕਾਨਫਰੰਸ ਕੀਤੀ। ਦੋਵਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਈ ਸਵਾਲਾਂ ਦੇ ਜਵਾਬ ਦਿੱਤੇ। ਮੁੱਖ ਚੋਣਕਾਰ ਅਗਰਕਰ ਨੇ ਕਿਹਾ, ‘ਸੂਰਿਆਕੁਮਾਰ ਯਾਦਵ ਨੂੰ ਇਸ ਲਈ ਕਪਤਾਨ ਬਣਾਇਆ ਗਿਆ ਕਿਉਂਕਿ ਉਹ ਯੋਗ ਉਮੀਦਵਾਰਾਂ ’ਚੋਂ ਇੱਕ ਹੈ। ਉਹ ਟੀ-20 ਦੇ ਸਰਵੋਤਮ ਬੱਲੇਬਾਜਾਂ ’ਚੋਂ ਇੱਕ ਹੈ। ਤੁਹਾਨੂੰ ਅਜਿਹਾ ਕਪਤਾਨ ਚਾਹੀਦਾ ਹੈ ਜੋ ਸਾਰੇ ਮੈਚ ਖੇਡੇ। Hardik Pandya

ਹਾਰਦਿਕ ਪੰਡਯਾ ਦੀ ਫਿਟਨੈੱਸ ਉਨ੍ਹਾਂ ਲਈ ਚੁਣੌਤੀ ਬਣੀ ਹੋਈ ਹੈ।’ ਉਨ੍ਹਾਂ ਅੱਗੇ ਕਿਹਾ, ‘ਹਾਰਦਿਕ ਬਹੁਤ ਮਹੱਤਵਪੂਰਨ ਖਿਡਾਰੀ ਹੈ, ਪਰ ਉਨ੍ਹਾਂ ਦੀ ਫਿਟਨੈੱਸ ਚਿੰਤਾ ਦਾ ਵਿਸ਼ਾ ਹੈ। ਚੋਣਕਾਰਾਂ ਤੇ ਕੋਚਾਂ ਲਈ ਉਨ੍ਹਾਂ ਨੂੰ ਹਰ ਮੈਚ ਖੇਡਣ ਲਈ ਮਜਬੂਰ ਕਰਨਾ ਮੁਸ਼ਕਲ ਹੋ ਜਾਂਦਾ ਹੈ। ਅਸੀਂ ਅਜਿਹਾ ਕਪਤਾਨ ਚਾਹੁੰਦੇ ਸੀ ਜੋ ਸਾਰੇ ਮੈਚ ਖੇਡਣ ਲਈ ਉਪਲਬਧ ਹੋਵੇ। ਸੂਰਿਆ ’ਚ ਸਫਲ ਹੋਣ ਲਈ ਸਾਰੇ ਜ਼ਰੂਰੀ ਗੁਣ ਹਨ।’

Read This : ਹਾਰਦਿਕ ਪਾਂਡਿਆ ਅਤੇ ਨਤਾਸ਼ਾ ਹੋਏ ਵੱਖ, ਹਾਰਦਿਕ ਨੇ ਪੋਸਟ ਕਰਕੇ ਦਿੱਤੀ ਜਾਣਕਾਰੀ

27 ਜੁਲਾਈ ਤੋਂ ਖੇਡੀ ਜਾਵੇਗੀ ਸੀਰੀਜ਼ | Hardik Pandya

ਸ਼੍ਰੀਲੰਕਾ ਦੌਰੇ ਲਈ ਭਾਰਤੀ ਟੀਮ ਦਾ ਐਲਾਨ 18 ਜੁਲਾਈ ਨੂੰ ਗੰਭੀਰ ਤੇ ਮੁੱਖ ਚੋਣਕਾਰ ਅਗਰਕਰ ਦੀ ਨਿਗਰਾਨੀ ਹੇਠ ਕੀਤਾ ਗਿਆ ਸੀ। ਟੀਮ ਦੇ ਐਲਾਨ ’ਚ ਸਭ ਤੋਂ ਵੱਡਾ ਫੈਸਲਾ ਹਾਰਦਿਕ ਨੂੰ ਟੀ-20 ਦੀ ਕਪਤਾਨੀ ਨਾ ਦੇਣ ਦਾ ਸੀ। ਟੀਮ ਇੰਡੀਆ ਸ਼੍ਰੀਲੰਕਾ ’ਚ 3 ਟੀ-20 ਮੈਚਾਂ ਦੀ ਸੀਰੀਜ ਖੇਡੇਗੀ। ਪਹਿਲਾ ਮੈਚ ਪੱਲੇਕੇਲੇ ’ਚ 27 ਜੁਲਾਈ ਨੂੰ ਸ਼ਾਮ 7 ਵਜੇ ਤੋਂ ਸ਼ੁਰੂ ਹੋਵੇਗਾ। ਇੱਕਰੋਜ਼ਾ ਸੀਰੀਜ 2 ਅਗਸਤ ਤੋਂ ਕੋਲੰਬੋ ’ਚ ਸ਼ੁਰੂ ਹੋਵੇਗੀ। Hardik Pandya

ਰੋਹਿਤ-ਕੋਹਲੀ ਖੇਡ ਸਕਦੇ ਹਨ 2027 ਵਿਸ਼ਵ ਕੱਪ | Hardik Pandya

ਗੰਭੀਰ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਰੋਹਿਤ-ਵਿਰਾਟ ਨੇ ਦਿਖਾਇਆ ਹੈ ਕਿ ਉਹ ਵੱਡੇ ਮੰਚ ’ਤੇ ਕੀ ਕਰ ਸਕਦੇ ਹਨ, ਚਾਹੇ ਉਹ ਟੀ-20 ਵਿਸ਼ਵ ਕੱਪ ਹੋਵੇ ਜਾਂ ਇੱਕਰੋਜ਼ਾ ਵਿਸ਼ਵ ਕੱਪ। ਇਨ੍ਹਾਂ ਦੋਵਾਂ ਖਿਡਾਰੀਆਂ ’ਚ ਅਜੇ ਕਾਫੀ ਕ੍ਰਿਕੇਟ ਬਾਕੀ ਹੈ। ਚੈਂਪੀਅਨਸ ਟਰਾਫੀ ਹੈ, ਅਸਟਰੇਲੀਆ ਸੀਰੀਜ ਹੈ, ਫਿਰ ਜੇਕਰ ਫਿਟਨੈੱਸ ਚੰਗੀ ਰਹੀ ਤਾਂ 2027 ਦਾ ਵਿਸ਼ਵ ਕੱਪ ਖੇਡ ਸਕਦੇ ਹਨ। Hardik Pandya

ਮੇਰਾ-ਕੋਹਲੀ ਦਾ ਰਿਸ਼ਤਾ ਟੀਆਰਪੀ ਲਈ ਨਹੀਂ ਹੈ : ਗੰਭੀਰ | Hardik Pandya

ਗੰਭੀਰ ਨੇ ਕਿਹਾ, ‘ਵਿਰਾਟ ਕੋਹਲੀ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਹੈ, ਇਹ ਟੀਆਰਪੀ ਲਈ ਨਹੀਂ ਹੈ। ਇਸ ਸਮੇਂ ਅਸੀਂ ਭਾਰਤ ਦੀ ਪ੍ਰਤੀਨਿਧਤਾ ਕਰ ਰਹੇ ਹਾਂ, ਅਸੀਂ 140 ਕਰੋੜ ਭਾਰਤੀਆਂ ਦੀ ਪ੍ਰਤੀਨਿਧਤਾ ਕਰ ਰਹੇ ਹਾਂ। ਉਹ ਵਿਸ਼ਵ ਪੱਧਰੀ, ਵਿਸ਼ਵ ਪੱਧਰੀ ਬੱਲੇਬਾਜ ਹੈ। ਮੈਂ ਕਈ ਵਾਰ ਕਿਹਾ ਹੈ ਕਿ ਅਸੀਂ ਮਿਲ ਕੇ ਟੀਮ ਇੰਡੀਆ ਲਈ ਸਖਤ ਮਿਹਨਤ ਕਰਾਂਗੇ ਤੇ 140 ਕਰੋੜ ਲੋਕਾਂ ਨੂੰ ਮਾਣ ਦਿਵਾਵਾਂਗੇ।’

ਸ਼੍ਰੀਲੰਕਾ ਦੌਰੇ ਲਈ ਟੀ-20 ਟੀਮ : ਸੂਰਿਆਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ (ਉਪ-ਕਪਤਾਨ), ਯਸ਼ਸਵੀ ਜਾਇਸਵਾਲ, ਰਿੰਕੂ ਸਿੰਘ, ਰਿਆਨ ਪਰਾਗ, ਰਿਸ਼ਭ ਪੰਤ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਹਾਰਦਿਕ ਪੰਡਯਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਖਲੀਲ ਅਹਿਮਦ ਤੇ ਮੁਹੰਮਦ ਸਿਰਾਜ।

ਸ਼੍ਰੀਲੰਕਾ ਦੌਰੇ ਲਈ ਇੱਕਰੋਜ਼ਾ ਟੀਮ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ (ਉਪ ਕਪਤਾਨ), ਵਿਰਾਟ ਕੋਹਲੀ, ਕੇਐਲ ਰਾਹੁਲ (ਵਿਕਟਕੀਪਰ), ਰਿਸ਼ਭ ਪੰਤ (ਵਿਕਟਕੀਪਰ), ਸ਼੍ਰੇਅਸ ਅਈਅਰ, ਸ਼ਿਵਮ ਦੂਬੇ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਵਾਸ਼ਿੰਗਟਨ ਸੁੰਦਰ। ਅਰਸ਼ਦੀਪ ਸਿੰਘ, ਰਿਆਨ ਪਰਾਗ, ਅਕਸ਼ਰ ਪਟੇਲ, ਖਲੀਲ ਅਹਿਮਦ, ਹਰਸ਼ਿਤ ਰਾਣਾ। Hardik Pandya

ਭਾਰਤੀ ਕੋਚ ਗੰਭੀਰ ਦੀ ਪਹਿਲੀ ਅਸਾਈਨਮੈਂਟ | Hardik Pandya

ਗੌਤਮ ਗੰਭੀਰ ਹਾਲ ਹੀ ’ਚ ਟੀਮ ਇੰਡੀਆ ਦੇ ਮੁੱਖ ਕੋਚ ਬਣੇ ਹਨ। ਭਾਰਤੀ ਕੋਚ ਵਜੋਂ ਗੰਭੀਰ ਦੀ ਇਹ ਪਹਿਲੀ ਪ੍ਰੈਸ ਕਾਨਫਰੰਸ ਸੀ। ਇਹ ਉਸ ਦੀ ਪਹਿਲੀ ਅਸਾਈਨਮੈਂਟ ਵੀ ਹੋਵੇਗੀ। 42 ਸਾਲਾ ਗੰਭੀਰ ਨੇ ‘ਦਿ ਵਾਲ’ ਦੇ ਨਾਂਅ ਨਾਲ ਮਸ਼ਹੂਰ ਰਾਹੁਲ ਦ੍ਰਾਵਿੜ ਦੀ ਜਗ੍ਹਾ ਲਈ ਹੈ। ਟੀ-20 ਵਿਸ਼ਵ ਕੱਪ ਤੋਂ ਬਾਅਦ ਦ੍ਰਾਵਿੜ ਦਾ ਕਾਰਜਕਾਲ ਖਤਮ ਹੋ ਗਿਆ। ਗੰਭੀਰ ਦਾ ਕਾਰਜਕਾਲ ਜੁਲਾਈ 2027 ਤੱਕ ਰਹੇਗਾ। Hardik Pandya